Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

ਜ਼ੀਰਕਪੁਰ: ਡਿਲੀਵਰੀ ਮੁਲਾਜ਼ਮਾਂ ਨੇ ਬਲਿੰਕਿਟ ਦੇ ਖਿਲਾਫ ਕੀਤਾ ਵਿਰੋਧ!

SANJEEV BHANDARI
Jul 05, 2025 10:38:41
Zirakpur, Punjab
ਜ਼ੀਰਕਪੁਰ ਜ਼ੀਰਕਪੁਰ ਦੇ ਪੀਰਮੁਛਲਾ ਸਥਿਤ ਡਿਲੀਵਰੀ ਕੰਪਨੀ ਬਲਿੰਕਿਟ ਵਿਚ ਡਿਲੀਵਰੀ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਅੱਜ ਇਕੱਠੇ ਹੋ ਕੰਪਨੀ ਤੇ ਧੱਕੇਸ਼ਾਹੀ ਅਤੇ ਸ਼ੋਸ਼ਣ ਕਰਨ ਦੇ ਆਰੋਪ ਲਗਾਉਂਦਿਆਂ ਨਾਰੇਬਾਜ਼ੀ ਕਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ । ਮੁਲਾਜ਼ਮਾ ਵੱਲੋਂ ਕਿਹਾ ਗਿਆ ਕਿ ਕੰਪਨੀ ਨੇ ਬਿਨਾਂ ਦੱਸੇ ਡਿਲੀਵਰੀ ਦੇ ਭੁਗਤਾਨ ਵਿੱਚ ਕਟੌਤੀ ਕਰ ਦਿੱਤੀ ਜਿਸ ਦੇ ਨਾਲ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਦਾ ਸਹੀ ਮੁੱਲ ਨਹੀਂ ਮਿਲ ਰਿਹਾ । ਮੁਲਾਜ਼ਮਾਂ ਵੱਲੋਂ ਕੰਪਨੀ ਮੈਨੇਜਮੈਂਟ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਜੇਕਰ ਮੁਲਾਜ਼ਮ ਆਪਣੇ ਨਾਲ ਹੋ ਰਹੀ ਨਾ ਇਨਸਾਫੀ ਦੀ ਗੱਲ ਕਰਦੇ ਹੈ ਤਾਂ ਉਹਨਾਂ ਦੀ ਆਈਡੀ ਨੂੰ ਬਲੋਕ ਕਰ ਧਮਕੀਆਂ ਦਿੱਤੀਆਂ ਜਾਂਦੀਆਂ ਹਨ । ਆਪਣੀ ਜਾਨ ਨੂੰ ਜੋਖਮ ਚ ਪਾ ਲੋਕਾਂ ਦੇ ਘਰਾਂ ਵਿੱਚ ਡਿਲੀਵਰੀ ਕਰਨ ਵਾਲੇ ਮੁਲਾਜ਼ਮਾਂ ਦੀ ਸੁੱਧ ਲੈਣ ਵਾਲਾ ਕੋਈ ਨਹੀਂ ਹੈ ਜੇਕਰ ਮੈਨੇਜਮੈਂਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮੈਨੇਜਮੈਂਟ ਵੱਲੋਂ ਕਿਸੀ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਜਾਂਦਾ ਹੈ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਹੈ । ਜ਼ਿਕਰਯੋਗ ਹੈ ਕਿ ਜਦ ਮੁਲਾਜ਼ਮਾਂ ਵੱਲੋਂ ਬਲਿੰਕਟ ਕੰਪਨੀ ਦੇ ਮੈਨੇਜਮੈਂਟ ਤੇ ਲਗਾਏ ਆਰੋਪਾਂ ਦਾ ਜੀ ਮੀਡੀਆ ਵੱਲੋਂ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੀ ਮੀਡੀਆ ਨੂੰ ਦੇਖ ਕੰਪਨੀ ਮੈਨੇਜਮੈਂਟ ਵੱਲੋਂ ਦਫਤਰ ਦੇ ਸ਼ਟਰ ਬੰਦ ਕਰ ਦਿੱਤੇ ਗਏ ਜੋ ਕੰਪਨੀ ਦੀ ਮੈਨੇਜਮੈਂਟ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ। WALKTHROUGH Delivery boy bytes SHOTS
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement