Back
ਸਮਰਾਲਾ ਪੁਲਿਸ ਨੇ 300 ਗ੍ਰਾਮ ਹੈਰੋਇਨ ਨਾਲ ਦੋ ਨੌਜਵਾਨਾਂ ਨੂੰ ਕੀਤਾ ਗਿਰਫ਼ਤਾਰ!
Samrala, Punjab
Varun Kaushal
Samrala
ਸਮਰਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
70 ਲੱਖ ਰੁਪਏ ਤੋਂ ਵੱਧ ਦੱਸੀ ਜਾਣ ਵਾਲੀ 300 ਗ੍ਰਾਮ ਹੈਰੋਇਨ ਸਮੇਤ
24 ਸਾਲਾਂ ਨੌਜਵਾਨ ਆਪਣੀ ਦੋਸਤ ਲੜਕੀ 20 ਸਾਲਾਂ ਨਾਲ ਗਿਰਫ਼ਤਾਰ
ਵੱਡੇ ਖੁਲਾਸੇ ਹੋਣ ਦੀ ਸੰਭਾਵਨਾ
ਸਮਰਾਲਾ (ਵਰੁਨ ਕੌਸ਼ਲ) ਪੁਲਸ ਵੱਲੋਂ ਚੈਕਿੰਗ ਦੌਰਾਨ ਇਕ ਨੌਜਵਾਨ ਲੜਕੀ ਅਤੇ ਉਸ ਦੇ ਸਾਥੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਫੜੀ ਗਈ ਇਸ ਹੈਰੋਇਨ ਦੀ ਕੀਮਤ ਕਰੀਬ 70 ਲੱਖ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਪੁਲਸ ਨੇ ਇੰਨੀ ਵੱਡੀ ਮਾਤਰਾਂ ’ਚ ਹੈਰੋਇਨ ਦੀ ਬਰਾਮਦਗੀ ਨੂੰ ਵੱਡੀ ਸਫਲਤਾ ਦੱਸਦੇ ਹੋਏ ਖਦਸ਼ਾ ਪ੍ਰਗਟਾਇਆ ਹੈ, ਕਿ ਦੋਸ਼ੀਆਂ ਦੇ ਕਿਸੇ ਵੱਡੇ ਨਸ਼ਾ ਤਸਕਰੀ ਗਿਰੋਹ ਨਾਲ ਤਾਰ ਜੁੜੇ ਹੋ ਸਕਦੇ ਹਨ ਅਤੇ ਹੋਰ ਪੁੱਛਗਿਛ ਵਿਚ ਕਈ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
ਥਾਣਾ ਸਮਰਾਲਾ ਦੇ ਕਾਰਜਕਾਰੀ ਇੰਚਾਰਜ਼ ਹਰਜਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ, ਪੁਲਸ ਚੋਂਕੀ ਹੇਡੋਂ ਦੇ ਬਾਹਰ ਨਾਰਕੋਟੈਕ ਟੀਮ ਸਮੇਤ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ। ਲੁਧਿਆਣਾ ਸਾਈਡ ਤੋਂ ਆ ਰਹੀ ਇਕ ਬੱਸ ਵਿਚ ਸਵਾਰ ਇਕ ਨੌਜਵਾਨ ਲੜਕਾ-ਲੜਕੀ ਬੱਸ ਵਿੱਚੋਂ ਬਾਹਰ ਨਿਕਲ ਕੇ ਭੱਜਣ ਦੀ ਕੋਸ਼ਿਸਕ ਕਰਨ ਲੱਗੇ। ਜਦੋਂ ਉਨ੍ਹਾਂ ਨੂੰ ਕਾਬੂ ਕਰਕੇ ਗਜਟਿਡ ਅਧਿਕਾਰੀ ਦੀ ਹਾਜ਼ਰੀ ਵਿਚ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਪਾਸੋਂ ਪੁਲਸ ਨੂੰ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਥਾਣਾ ਇੰਚਾਰਜ਼ ਨੇ ਦੱਸਿਆ ਕਿ, ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਦੇਵ ਅਰਜੁਨ (24 ਸਾਲ) ਵਾਸੀ ਸੱਜਣ ਮਹਿਰੋ, ਥਾਣਾ ਮਹਿਣਾ ਜਿਲਾ ਮੋਗਾ ਅਤੇ ਲੜਕੀ ਦੀ ਪਹਿਚਾਣ ਜਸ਼ਨਪ੍ਰੀਤ ਕੌਰ (20 ਸਾਲ) ਵਾਸੀ ਪਿੰਡ ਮਹਿਣਾ ਥਾਣਾ ਮਹਿਣਾ ਜਿਲਾ ਮੋਗਾ ਵਜੋਂ ਹੋਈ ਹੈ। ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਖਿਲਾਫ਼ ਐੱਨ.ਡੀ.ਪੀ.ਸੀ. ਐਕਟ ਅਧੀਨ ਮਾਮਲਾ ਦਰਜ਼ ਕਰ ਲਿਆ ਹੈ।
ਸਮਰਾਲਾ ਪੁਲਸ ਵੱਲੋਂ ਗਿ੍ਰਫਤਾਰ ਕੀਤੇ ਗਏ ਨਸ਼ਾ ਤਸਕਰ ਦੇਵ ਅਰਜੁਨ ਅਤੇ ਉਸ ਦੀ ਸਾਥਣ ਜਸ਼ਨਪ੍ਰੀਤ ਕੌਰ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ, ਮੁੱਢਲੀ ਪੁੱਛਗਿਛ ਵਿਚ ਇਨ੍ਹਾਂ ਨੇ ਦੱਸਿਆ ਕਿ, ਉਹ ਬੱਸ ਰਾਹੀ ਮੋਗਾ ਤੋਂ ਖਰੜ ਲਈ ਜਾ ਰਹੇ ਸਨ। ਇਹ ਹੈਰੋਇਨ ਵੀ ਉੱਥੇ ਹੀ ਕਿਸੇ ਨੂੰ ਦਿੱਤੀ ਜਾਣੀ ਸੀ। ਇਹ ਦੋਵੇਂ ਦੋਸ਼ੀ ਆਪਸ ਵਿਚ ਕਾਫੀ ਸਮੇਂ ਤੋਂ ਜਾਣਕਾਰ ਸਨ ਅਤੇ ਇਨ੍ਹਾਂ ਦੀ ਕਾਫੀ ਡੂੰਘਾਈ ਨਾਲ ਪੁਲਸ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਸ ਨੂੰ ਉਮੀਦ ਹੈ, ਕਿ ਇਸ ਮਾਮਲੇ ਵਿਚ ਕਈ ਹੋਰ ਵੱਡੇ ਖੁਲਾਸੇ ਹੋਣਗੇ, ਤੇ ਨਸ਼ਾ ਤਸਕਰੀ ਨਾਲ ਜੁੜੀਆਂ ਕੁਝ ਹੋਰ ਗਿ੍ਰਫਤਾਰੀਆਂ ਵੀ ਹੋ ਸਕਦੀਆਂ ਹਨ।
Byte :- ਹਰਜਿੰਦਰ ਸਿੰਘ (ਥਾਣਾ ਇੰਚਾਰਜ)
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement