Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141114

ਭਾਜਪਾ ਯੁਵਾ ਨੇਤਾ ਦੀ ਐਕਟੀਵਾ ਚੋਰੀ, ਪੁਲਿਸ ਨੇ ਕੀਤੇ ਸਵਾਲ!

Varun Kaushal
Jul 05, 2025 15:32:12
Samrala, Punjab
Varun Kaushal Samrala ਭਾਜਪਾ ਯੁਵਾ ਨੇਤਾ ਦੀ ਐਕਟੀਵਾ ਚੋਰੀ ਪੁਲਿਸ ਤੇ ਚੁੱਕੇ ਸਵਾਲ। CCTV ਆਈ ਸਾਹਮਣੇ ਸਮਰਾਲਾ, ਸ਼ਹਿਰ ’ਚ ਵਾਹਨ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਪਰ ਪੁਲਿਸ ਹਰ ਵਾਰ ਹੀ ਇਨ੍ਹਾਂ ਚੋਰਾਂ ਨੂੰ ਕਾਬੂ ਕਰਨ ਵਿਚ ਨਾਕਾਮ ਸਾਬਤ ਹੁੰਦੀ ਹੈ। ਬੀਤੇ ਕੱਲ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਪਾਣੀ ਵਾਲੀ ਟੈਂਕੀ ਮੁੱਹਲੇ ਵਿਚੋਂ ਇੱਕ ਘਰ ਦੇ ਵਾਹਰ ਖੜੀ ਐਕਟਿਵਾ ਨੂੰ ਇਕ ਚੋਰ ਬੜੇ ਹੀ ਆਰਾਮ ਨਾਲ ਚੋਰੀ ਕਰਕੇ ਲੈ ਗਿਆ, ਪ੍ਰੰਤੂ ਇਸ ਚੋਰ ਦੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ ਉਹ ਮੂੰਹ ਢੱਕ ਕੇ ਇਸ ਐਕਟਿਵਾ ਨੂੰ ਚੋਰੀ ਕਰਕੇ ਲੇ ਜਾਂਦਾ ਵਿਖਾਈ ਦੇ ਰਿਹਾ ਹੈ। ਭਾਜਪਾ ਪਾਰਟੀ ਦੇ ਸਮਰਾਲਾ ਤੋਂ ਯੁਵਾ ਆਗੂ ਰਜਤ ਖੁੱਲਰ ਵੱਲੋ ਦੱਸਿਆ ਗਿਆ ਕਿ ਉਸ ਦੀ ਐਕਟਿਵ ਆ ਘਰ ਦੇ ਬਾਹਰ ਖੜੀ ਕੀਤੀ ਸੀ ਪ੍ਰੰਤੂ ਜਦੋਂ ਰਜਤ ਜਾਣ ਲਈ ਐਕਟਿਵ ਆ ਚੁੱਕਣ ਲੱਗਾ ਤਾਂ ਉਸ ਨੇ ਦੇਖਿਆ ਕਿ ਐਕਟਿਵ ਉੱਥੇ ਨਹੀਂ ਸੀ ਜਦ ਉਸਨੇ ਇਸਦੀ ਸੀਸੀਟੀਵੀ ਦੇਖੀ ਤਾਂ ਉਸ ਨੂੰ ਪਤਾ ਚੱਲਾ ਕਿ ਉਸਦੀ ਐਕਟੀਵਾ ਚੋਰੀ ਹੋ ਚੁੱਕੀ ਹੈ ਅਤੇ ਇੱਕ ਵਿਅਕਤੀ ਜੋ ਮੂੰਹ ਢੱਕ ਕੇ ਉਸਦੇ ਐਕਟੀਵਾ ਬੜੇ ਆਰਾਮ ਨਾਲ ਚੋਰੀ ਕਰਕੇ ਲੈ ਗਿਆ । Byte :- ਰਜਤ ਖੁਲਰ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement