Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

ਪੰਜਾਬ ਸਰਕਾਰ ਦਾ ਵੱਡਾ ਤੋਹਫਾ: ਲਾਲ ਲਕੀਰ ਵਾਲੇ ਪਰਿਵਾਰਾਂ ਨੂੰ ਮਿਲੇਗਾ ਮਾਲਕਾਨਾ ਹੱਕ!

Dharmindr Singh
Jul 05, 2025 14:05:00
Khanna, Punjab
ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਵਾਲੇ ਪਰਿਵਾਰਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਲਈ ਗਈ ਹੈ। ਮਾਲ ਮਹਿਕਮਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਪਰਿਵਾਰਾਂ ਦੀ ਰਿਹਾਇਸ਼ੀ ਜ਼ਮੀਨ ਲਾਲ ਲਕੀਰ ਦੇ ਅੰਦਰ ਆਉਂਦੀ ਹੈ, ਉਨ੍ਹਾਂ ਨੂੰ ਹੁਣ ਮਾਲਕਾਨਾ ਹੱਕ ਦਿੱਤਾ ਜਾਵੇਗਾ। ਇਹ ਫੈਸਲਾ ਲੱਖਾਂ ਗਰੀਬ ਤੇ ਮਜਬੂਰ ਪਰਿਵਾਰਾਂ ਲਈ ਨਵੀਂ ਉਮੀਦ ਬਣ ਕੇ ਆਵੇਗਾ, ਜੋ ਕਈ ਦਹਾਕਿਆ ਤੋਂ ਆਪਣੇ ਹੀ ਘਰ ਤੇ ਅਧਿਕਾਰ ਦੀ ਉਡੀਕ ਕਰ ਰਹੇ ਸਨ। ਆਪ ਸਰਕਾਰ ਪਹਿਲੀ ਸਰਕਾਰ ਹੋਵੇਗੀ ਜੋ ਇਹ ਹੱਕ ਦੇਵੇਗੀ। ਮੰਤਰੀ ਮੁੰਡੀਆਂ ਪਾਇਲ ਵਿਖੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਪਹੁੰਚੇ ਹੋਏ ਸਨ। ਉਥੇ ਉਨ੍ਹਾਂ ਨੇ ਹਲਕੇ ਦੇ ਵਿਕਾਸ ਕੰਮਾਂ ਤੇ ਵਿਚਾਰਾਂ ਦੀਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਨਜ਼ਦੀਕੋਂ ਜਾਣਿਆ। ਉਨ੍ਹਾਂ ਕਿਹਾ ਕਿ ਮਾਲ ਮਹਿਕਮਾ ਅੰਦਰ ਈਜੀ ਰਜਿਸਟਰੀ ਵਰਗੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਬਹੁਤ ਸੁਵਿਧਾ ਮਿਲ ਰਹੀ ਹੈ। ਇਸ ਨਾਲ ਜ਼ਮੀਨ ਦੀ ਰਜਿਸਟਰੀ ਦੀ ਪ੍ਰਕਿਰਿਆ ਆਸਾਨ ਹੋਈ ਹੈ ਅਤੇ ਲੋਕੀ ਘੱਟ ਖਰਚ ਤੇ ਘੱਟ ਸਮੇਂ ਵਿੱਚ ਆਪਣੀ ਜਾਇਦਾਦ ਰਜਿਸਟਰ ਕਰਵਾ ਰਹੇ ਹਨ। ਜਲਦ ਹੀ ਇਹ ਪ੍ਰਕਿਰਿਆ ਪੂਰੇ ਪੰਜਾਬ ਅੰਦਰ ਲਾਗੂ ਹੋਵੇਗੀ।  ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮਾਨ ਸਰਕਾਰ ਲੋਕ-ਕੇਂਦਰਤ ਨੀਤੀਆਂ 'ਤੇ ਕੰਮ ਕਰ ਰਹੀ ਹੈ। ਹਰੇਕ ਵਰਗ ਦੀ ਭਲਾਈ ਲਈ ਯਤਨ ਕੀਤੇ ਜਾ ਰਹੇ ਹਨ, ਖਾਸ ਕਰਕੇ ਪਿੰਡਾਂ ਦੇ ਆਮ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਆਤਮਨਿਰਭਰ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਬਾਈਟ - ਹਰਦੀਪ ਸਿੰਘ ਮੁੰਡੀਆਂ              ਮਨਵਿੰਦਰ ਸਿੰਘ ਗਿਆਸਪੁਰਾ 
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement