Become a News Creator

Your local stories, Your voice

Follow us on
Download App fromplay-storeapp-store
Advertisement
Back
Sri Muktsar Sahib152026

10 ਸਾਲਾ ਲੜਕੀ ਦੇ ਕਤਲ ਨੇ ਸਾਰੇ ਪਿੰਡ ਨੂੰ ਹਿਲਾ ਦਿੱਤਾ!

Anmol Singh Warring
Jul 05, 2025 10:31:29
Sri Muktsar Sahib, Punjab
DRY INFO.... - ਬੀਤੇ ਦਿਨੀ 10 ਸਾਲਾ ਨਬਾਲਗ ਲੜਕੀ ਦੇ ਨਾਲ ਹੋਏ ਰੇਪ ਤੋਂ ਬਾਅਦ ਕਤਲ ਮਾਮਲੇ ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਬੱਚੀ ਦੇ ਦਾਦਾ ਨੇ ਦੱਸਿਆ ਕਿ ਉਹ ਸ੍ਰੀ ਮੁਕਤਸਰ ਸਾਹਿਬ ਦੀ ਇਕ ਮੰਡੀ ਵਿਚ ਸ਼ੈਡ ਹੇਠਾਂ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ 10 ਸਾਲਾ ਪੋਤਰੀ ਜੰਗਲ ਪਾਣੀ ਲਈ ਬਾਹਰ ਗਈ ਸੀ, ਜੋ ਕਿ 15 ਮਿੰਟ ਤੱਕ ਵੀ ਵਾਪਸ ਨਹੀਂ ਆਈ। ਜਿਸਤੇ ਲੜਕੀ ਦੀ ਮਾਤਾ ਅਤੇ ਦਾਦੀ ਉਸਨੂੰ ਦੇਖਣ ਗਈਆਂ ਪਰ ਬੱਚੀ ਨਾ ਮਿਲੀ। ਜਿਸਤੋਂ ਬਾਅਦ ਮੈਂ ਹੋਰਾਂ ਨੂੰ ਨਾਲ ਲੈ ਕੇ ਲੜਕੀ ਨੂੰ ਲੱਭਣ ਗਏ, ਪਰ ਬੱਚੀ ਦਾ ਪਤਾ ਨਹੀਂ ਲੱਗਿਆ, ਫਿਰ ਅਸੀਂ ਸਾਰਿਆਂ ਨੇ ਝਾੜੀਆਂ ਵਿਚ ਲੱਭਣਾ ਸ਼ੁਰੂ ਕੀਤਾ ਤਾਂ ਸਰਕੰਡਿਆਂ ਵਿਚੋਂ ਇਕ ਵਿਅਕਤੀ ਉਥੋਂ ਭੱਜਣ ਲੱਗਾ, ਜਿਸਨੂੰ ਅਸੀਂ ਮੌਕੇ ਤੇ ਹੀ ਫੜ ਲਿਆ, ਜਦ ਅਸੀਂ ਆਪਣੀ ਬੱਚੀ ਨੂੰ ਦੇਖਿਆ ਤਾਂ ਉਹ ਨਗਨ ਹਾਲਤ ਵਿਚ ਬੇਹੋਸ਼ ਸੀ, ਜਿਸਤੇ ਅਸੀਂ ਉਕਤ ਵਿਅਕਤੀ ਅਤੇ ਆਪਣੀ ਬੱਚੀ ਨੂੰ ਬਾਹਰ ਸੜਕ ਤੇ ਲਿਆਂਦਾ ਤਾਂ ਉਸ ਸਮੇਂ ਤੱਕ ਸਾਡੀ ਬੱਚੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੂੰ ਸੂਚਨਾ ਦੇਣ ਤੇ ਮੌਕੇ ਤੇ ਪੁਲਿਸ ਆ ਗਈ ਅਤੇ ਅਸੀਂ ਉਕਤ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ, ਉਕਤ ਵਿਅਕਤੀ ਦੀ ਪਹਿਚਾਣ ਤਾਰਾ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਪਿੰਡ ਭਿੱਖੀ ਜਿਲ੍ਹਾ ਮਾਨਸਾ ਵਜੋਂ ਹੋਈ, ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਕਤ ਵਿਅਕਤੀ ਵਿਰੁੱਧ 103 (1) ਬੀਐਨਐਸ ਅਤੇ 6 ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement