Back
ਪਿੰਡ ਆਲੋਵਾਲ ਵਿੱਚ ਸਰਪੰਚ ਦੇ ਪਤੀ ਦੀ ਗੁੰਡਾਗਰਦੀ ਨੇ ਮਚਾਈ ਹੜਕੰਪ!
Gurdaspur, Punjab
ਸਟੋਰੀ -- ਪਿੰਡ ਆਲੋਵਾਲ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈਕੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨੇ ਦਿਖਾਈ ਗੁੰਡਾਗਰਦੀ,,, ਰਫਲ ਨਾਲ ਪਿੰਡ ਦੇ ਲੋਕਾਂ ਤੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼ ,,,ਪਿੰਡ ਵਾਲਿਆਂ ਨੇ ਖੋਹੀ ਰਫਲ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਰਿਪੋਰਟਰ --- ਅਵਤਾਰ ਸਿੰਘ ਗੁਰਦਾਸਪੁਰ
ਐਂਕਰ --ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈਕੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਨੇ ਗੁੰਡਾਗਰਦੀ ਦਿਖਾਈ ਹੈ ਪਿੰਡ ਦੀ ਦੂਜੀ ਧਿਰ ਵੱਲੋਂ ਪਿੰਡ ਵਿੱਚ ਨਾਲੀ ਬਣਾਈ ਗਈ ਸੀ ਜਿਸ ਨੂੰ ਸਰਪੰਚਣੀ ਦੇ ਪਤੀ ਗੁਰਨਾਮ ਸਿੰਘ ਨੇ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਪਿੰਡ ਦੀ ਦੂਜੀ ਧਿਰ ਨੇ ਇਸ ਦਾ ਵਿਰੋਧ ਕੀਤਾ ਤਾਂ ਸਰਪੰਚ ਦੇ ਪਤੀ ਨੇ ਆਪਣੀ ਰਫਲ ਕੱਢ ਲਈ ਅਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਉਸ ਦੀ ਰਫਲ ਖੋਹ ਲਈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤੀ ਅਤੇ ਪੁਲਿਸ ਆਉਣ ਤੋਂ ਪਹਿਲਾਂ ਹੀ ਆਰੋਪੀ ਗੁਰਨਾਮ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਅਤੇ ਰਾਤ 2 ਵਜੇ ਫਿਰ ਪਿੰਡ ਆਕੇ ਆਪਣੇ ਟਰੈਕਟਰ ਦੇ ਨਾਲ ਦੂਜੀ ਧਿਰ ਦੇ ਲੋਕਾਂ ਦੀ ਫਸਲ ਖਰਾਬ ਕਰ ਦਿੱਤੀ ਅਤੇ ਇੱਕ ਹਵੇਲੀ ਦੇ ਕੋਠੇ ਨੂੰ ਵੀ ਢਾਹ ਦਿੱਤਾ ਜਿਸ ਤੋਂ ਬਾਅਦ ਫਿਰ ਤੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਆ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਰਪੰਚ ਦੇ ਪਤੀ ਗੁਰਨਾਮ ਸਿੰਘ ਦੀ ਰਫਲ ਵੀ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ।
ਵਿ ਓ -- ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੰਬੜਦਾਰ ਮਹਾਂਵੀਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਇੱਕ ਨਾਲੀ ਟੁੱਟੀ ਹੋਈ ਸੀ ਅਤੇ ਇਸ ਸਬੰਧੀ ਕਈ ਵਾਰ ਸਰਪੰਚ ਨੂੰ ਕਿਹਾ ਗੀਆ ਸੀ ਕਿ ਨਾਲੀ ਨੂੰ ਬਣਾਇਆ ਜਾਵੇ ਪਰ ਸਰਪੰਚ ਨੇ ਕੋਈ ਗੌਰ ਨਹੀਂ ਕੀਤੀ ਪਿੰਡ ਵਿੱਚ ਮੇਲਾ ਹੋਣ ਕਰਕੇ ਉਹਨਾਂ ਨੇ ਆਪਣੇ ਕੋਲੋਂ ਪੈਸੇ ਪਾਕੇ ਉਸ ਨਾਲੀ ਵਿਚ ਪਾਈਪ ਪਾ ਕੇ ਉਸ ਨੂੰ ਬਣਾ ਦਿੱਤਾ ਪਰ ਸਰਪੰਚ ਦੇ ਪਤੀ ਨੇ ਆ ਕੇ ਉਸ ਨਾਲੀ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਜਦੋਂ ਪਿੰਡ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਮਹਿਲਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਨੇ ਆਪਣੀ ਰਫਲ ਕੱਢ ਕੇ ਉਹਨਾਂ ਉੱਪਰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਨੇ ਰਫਲ ਖੋ ਲਈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤੀ ਜਦੋਂ ਪਿੰਡ ਦੇ ਲੋਕ ਇਕੱਠੇ ਹੋ ਗਏ ਤਾਂ ਸਰਪੰਚ ਦਾ ਪਤੀ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਇਸ ਮਾਮਲੇ ਸਬੰਧੀ ਦੋਨਾ ਧਿਰਾਂ ਨੂੰ ਸਵੇਰੇ ਥਾਣੇ ਹਾਜ਼ਰ ਹੋਣ ਦੇ ਲਈ ਕਿਹਾ ਸੀ ਪਰ ਰਾਤ ਨੂੰ 2 ਵਜੇ ਦੇ ਕਰੀਬ ਗੁਰਨਾਮ ਸਿੰਘ ਆਪਣਾ ਟਰੈਕਟਰ ਲੈਕੇ ਆਇਆ ਅਤੇ ਉਨਾਂ ਦੀ ਫਸਲ ਨੂੰ ਖਰਾਬ ਕਰ ਦਿੱਤਾ ਅਤੇ ਉਹਨਾਂ ਦੇ ਪਲਾਟਾਂ ਦੀਆਂ ਕੰਧਾਂ ਵੀ ਤੋੜ ਦਿੱਤੀਆਂ ਅਤੇ ਪੰਚਾਇਤੀ ਜਮੀਨ ਨੂੰ ਜਾਣ ਵਾਲੇ ਰਸਤੇ ਨੂੰ ਵੀ ਖਰਾਬ ਕਰ ਦਿੱਤਾ। ਇਕ ਹਵੇਲੀ ਦੇ ਕੋਠੇ ਦਾ ਵੀ ਕਾਫੀ ਨੁਕਸਾਨ ਕੀਤਾ ਹੈ ਉਹਨਾਂ ਕਿਹਾ ਕਿ ਸਵੇਰੇ ਇਸ ਸਬੰਧੀ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਮਹਿਲਾ ਸਰਪੰਚ ਦੇ ਪਤੀ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਨੇ ਪਿੰਡ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਹੈ।
ਬਾਈਟ -- ਮਹਾਂਵੀਰ ਸਿੰਘ (ਪਿੰਡ ਦਾ ਲੰਬੜਦਾਰ)
ਬਾਈਟ --- ਅਮਰਬੀਰ ਸਿੰਘ (ਸਰਪੰਚੀ ਦੀ ਚੋਣ ਲੜਨ ਵਾਲਾ)
ਵਿ ਓ --- ਇਸ ਸਬੰਧੀ ਜਦੋਂ ਥਾਣਾ ਧਾਰੀਵਾਲ ਦੇ ਐਸਐਚਓ ਪਰਮਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਘਟਨਾ ਸਥਲ ਦਾ ਮੌਕਾ ਦੇਖਣ ਆਏ ਹਨ ਅਤੇ ਪਿੰਡ ਵਾਸੀਆਂ ਨੇ ਪਿੰਡ ਦੀ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਉੱਪਰ ਪਿੰਡ ਵਿੱਚ ਗੁੰਡਾਗਰਦੀ ਕਰਨ ਦੇ ਆਰੋਪ ਲਗਾਏ ਹਨ ਉਹਨਾਂ ਦੱਸਿਆ ਕਿ ਗੁਰਨਾਮ ਸਿੰਘ ਦੀ ਇੱਕ ਰਫਲ ਵੀ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲਈ ਹੈ ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਦੋਨਾਂ ਧਿਰਾਂ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਚਲਦੀ ਆ ਰਹੀ ਹੈ ਜਿਸ ਕਰਕੇ ਇਹ ਘਟਨਾ ਵਾਪਰੀ ਹੈ। ਜਾਂਚ ਕਰਨ ਤੋਂ ਬਾਅਦ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਾਈਟ --- ਪਰਮਿੰਦਰ ਸਿੰਘ (ਐਸਐਚਓ)
Download Link..........______________________
https://we.tl/t-rPXq27GClP
____________________________________________
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement