Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਅਧਿਆਪਕਾਂ ਨੇ ਵਾਟਰ ਵਰਕਸ ਟੈਂਕੀ ਤੇ ਚੜ੍ਹ ਕੇ ਕੀਤਾ ਪ੍ਰਦਰਸ਼ਨ!

Kuldeep Dhaliwal
Jul 04, 2025 09:02:46
Mansa, Punjab
ਆਦਰਸ਼ ਸਕੂਲ ਵਿੱਚੋਂ ਕੱਢੇ ਅਧਿਆਪਕ ਚੜੇ ਵਾਟਰ ਵਰਕਸ ਟੈਂਕੀ ਤੇ ਪ੍ਰਦਰਸ਼ਨ ਜਾਰੀ ਐਂਕਰ : ਆਦਰਸ਼ ਸਕੂਲ ਵਿੱਚੋਂ ਕੱਢੇ ਗਏ ਅਧਿਆਪਕ ਵਾਟਰ ਵਰਕਸ ਟੈਂਕੀ ਤੇ ਚੜ ਚੁੱਕੇ ਨੇ ਤੇ ਸਿੱਖਿਆ ਵਿਭਾਗ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਭੁਪਾਲ ਦੇ ਆਦਰਸ਼ ਸਕੂਲ ਦਾ ਜਿੱਥੇ 21 ਅਧਿਆਪਕਾਂ ਨੂੰ ਬਿਨਾਂ ਕਾਰਨ ਦੱਸੇ ਸਕੂਲ ਵਿੱਚੋਂ ਫਾਰਗ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਅਧਿਆਪਕਾਂ ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ।  ਵੀਓ_ ਮਾਨਸਾ ਜਿਲੇ ਦੇ ਪਿੰਡ ਭੁਪਾਲ ਦੇ ਆਦਰਸ਼ ਸਕੂਲ ਵਿੱਚ ਜੂਨ ਦੀਆਂ ਛੁੱਟੀਆਂ ਖਤਮ ਹੁੰਦੇ ਹੀ ਅਧਿਆਪਕਾਂ ਨੂੰ ਬਿਨਾਂ ਕਾਰਨ ਦੱਸੇ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਅਧਿਆਪਕਾਂ ਵੱਲੋਂ ਲਗਾਤਾਰ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅੱਜ ਅਧਿਆਪਕ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡ ਦੇ ਵਿੱਚ ਬਣੀ ਵਾਟਰ ਵਰਕਸ ਤੇ ਟੈਂਕੀ ਤੇ ਚੜ ਚੁੱਕੇ ਨੇ ਜਿਨਾਂ ਦੇ ਵਿੱਚ ਦੋ ਮਹਿਲਾਂ ਅਧਿਆਪਕਾਂ ਅਤੇ ਇੱਕ ਨੌਜਵਾਨ ਅਧਿਆਪਕ ਸ਼ਾਮਿਲ ਹੈ ਅਧਿਆਪਕਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਨੌਕਰੀ ਤੇ ਦੁਬਾਰਾ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਵਾਟਰ ਵਰਕਸ ਟੈਂਕੀ ਤੋਂ ਥੱਲੇ ਨਹੀਂ ਆਉਣਗੇ ਅਤੇ ਪ੍ਰਦਰਸ਼ਨ ਜਾਰੀ ਰਹੇਗਾ ਇਸ ਦੌਰਾਨ ਅਧਿਆਪਕ ਆਗੂਆਂ ਨੇ ਦੱਸਿਆ ਕਿ ਛੁੱਟੀਆਂ ਖਤਮ ਹੁੰਦੇ ਹੀ ਸਕੂਲ ਦੇ ਵਿੱਚੋਂ ਉਹਨਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ ਅਤੇ ਹਵਾਲਾ ਸਿੱਖਿਆ ਵਿਭਾਗ ਵੱਲੋਂ ਸੰਕਟ ਦਾ ਦਿੱਤਾ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਬੋਰਡਾਂ ਦੇ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ ਪਰ ਬੇਸਿੱਟਾ ਰਹੀ ਹੈ ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਨੌਕਰੀ ਤੇ ਬਹਾਲ ਨਹੀਂ ਕੀਤਾ ਜਾਂਦਾ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।   WT Teacher Protest Mansa Kuldip Dhaliwal
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement