Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਅਧਿਆਪਕਾਂ ਦਾ ਟੈਂਕੀ ਤੇ ਧਰਨਾ, ਸਿੱਖਿਆ ਵਿਭਾਗ ਨੇ ਦਿੱਤੇ ਆਦੇਸ਼!

Kuldeep Dhaliwal
Jul 04, 2025 10:34:29
Mansa, Punjab
ਟੈਂਕੀ ਤੇ ਚੜੇ ਅਧਿਆਪਕਾਂ ਦਾ ਧਰਨਾ ਪ੍ਰਦਰਸ਼ਨ ਸਮਾਪਤ  ਸਿੱਖਿਆ ਅਧਿਕਾਰੀਆਂ ਨੇ ਤੁਰੰਤ ਬਹਾਲ ਕਰਨ ਦੇ ਦਿੱਤੇ ਆਦੇਸ਼ ਐਂਕਰ : ਆਦਰਸ਼ ਸਕੂਲ ਭੁਪਾਲ ਵਿੱਚੋਂ ਕੱਢੇ 21 ਅਧਿਆਪਕਾਂ ਅੱਜ ਵਾਟਰ ਵਰਕਸ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕਰਨ ਲੱਗੇ ਸੀ ਜਿਸ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹਨਾਂ ਅਧਿਆਪਕਾਂ ਨੂੰ ਤੁਰੰਤ ਡਿਊਟੀ ਤੇ ਬਹਾਲ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਅਧਿਆਪਕਾਂ ਨੇ ਵਾਟਰ ਵਰਕਸ ਟੈਂਕੀ ਤੋਂ ਉਤਰ ਕੇ ਸਕੂਲ ਦੇ ਵਿੱਚ ਆਪਣੀ ਹਾਜ਼ਰੀ ਪਾ ਦਿੱਤੀ ਹੈ।  ਵੀਓ_ ਆਦਰਸ਼ ਸਕੂਲ ਭੁਪਾਲ ਵਿਖੇ ਕੀ ਅਧਿਆਪਕਾਂ ਨੂੰ ਬਿਨਾਂ ਕਾਰਨ ਦੱਸੇ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਦੇ ਵਿੱਚ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਇੱਕ ਜੂਨ ਤੋਂ ਜਾਰੀ ਸੀ ਅਤੇ ਅੱਜ ਤਿੰਨ ਪ੍ਰਦਰਸ਼ਨਕਾਰੀ ਅਧਿਆਪਕ ਵਾਟਰ ਵਰਕਸ ਦੀ ਟੈਂਕੀ ਤੇ ਚੜ ਗਏ। ਡਿਪਟੀ ਸਿੱਖਿਆ ਅਫਸਰ ਪਰਮਜੀਤ ਸਿੰਘ ਨੇ ਮੀਟਿੰਗ ਤੋਂ ਬਾਅਦ ਅਧਿਆਪਕਾਂ ਨੂੰ ਵਿਸ਼ਵਾਸ਼ ਦਿੱਤਾ ਕਿ ਸਿੱਖਿਆ ਵਿਭਾਗ ਵੱਲੋਂ ਉਹਨਾਂ ਨੂੰ ਤੁਰੰਤ ਡਿਊਟੀ ਤੇ ਬਹਾਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਉਹ ਆਪਣਾ ਧਰਨਾ ਖਤਮ ਕਰਕੇ ਡਿਊਟੀ ਤੇ ਆਪਣੀ ਹਾਜ਼ਰੀ ਪਾ ਸਕਦੇ ਨੇ ਜਿਸ ਤੋਂ ਬਾਅਦ ਅਧਿਆਪਕਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰਕੇ ਸਕੂਲ ਦੇ ਵਿੱਚ ਹਾਜ਼ਰੀ ਪਾ ਲਈ ਹੈ ਉਧਰ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਉਹਨਾਂ ਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਜਿਸ ਕਾਰਨ ਉਹਨਾਂ ਨੂੰ ਮਜਬੂਰੀ ਵੱਸ ਅੱਜ ਵਾਟਰ ਵਰਕਸ ਦੀ ਟੈਂਕੀ ਤੇ ਚੜਨਾ ਪਿਆ ਪਰ ਕਿਸਾਨ ਯੂਨੀਅਨ ਦੀ ਹਮਾਇਤ ਅਤੇ ਹੋਰ ਲੋਕਾਂ ਦੀ ਹਮਾਇਤ ਦੇ ਚਲਦਿਆਂ ਉਹਨਾਂ ਦੇਸ਼ ਸੰਘਰਸ਼ ਨੂੰ ਬੂਰ ਪਿਆ ਹੈ ਜਿਸ ਦੇ ਚਲਦਿਆਂ ਵਿਭਾਗ ਵੱਲੋਂ ਉਹਨਾਂ ਨੂੰ ਡਿਊਟੀ ਤੇ ਤੁਰੰਤ ਹਾਜ਼ਰੀ ਪਾਉਣ ਦੇ ਆਦੇਸ਼ ਦੇ ਦਿੱਤੇ ਹਨ ਅਤੇ ਉਹਨਾਂ ਵੱਲੋਂ ਆਪਣਾ ਧਰਨਾ ਸਮਾਪਤ ਕਰ ਲਿਆ ਗਿਆ ਹੈ।  ਬਾਈਟ ਪਰਮਜੀਤ ਸਿੰਘ ਡਿਪਟੀ ਜਿਲਾ ਸਿੱਖਿਆ ਅਫਸਰ ਬਾਈਟ ਅਮਨਦੀਪ ਕੌਰ ਬਾਈਟ ਵੀਰਪਾਲ ਕੌਰ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement