Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141003

ਲੁਧਿਆਣਾ ਵਿੱਚ ਡੇਂਗੂ ਦੇ ਛੇ ਕੇਸ, ਸਿਹਤ ਵਿਭਾਗ ਦੀ ਜਾਗਰੂਕਤਾ ਅਪੀਲ!

Tarsem Bhardwaj
Jul 03, 2025 10:07:54
Ludhiana, Punjab
ਲੁਧਿਆਣਾ ਵਿੱਚ ਡੇਂਗੂ ਦੇ ਛੇ ਕੇਸ ਆਏ ਸਾਹਮਣੇ ਸਿਹਤ ਵਿਭਾਗ ਨੇ ਲੋਕਾਂ ਨੂੰ ਛੱਤਾਂ ਤੇ ਗਮਲਿਆਂ ਦੇ ਵਿੱਚ ਕੂਲਰਾਂ ਵਿੱਚ ਪਾਣੀ ਨਾ ਖੜਾ ਕਰਨ ਦੀ ਕੀਤੀ ਅਪੀਲ ਤਾਂ ਜੋ ਡੇਂਗੂ ਦਾ ਲਾਰਵਾ ਫੈਲੇ ਅਤੇ ਡੇਂਗੂ ਦੀ ਭਿਆਨਕ ਬਿਮਾਰੀ ਤੋਂ ਬਚਾ ਹੋ ਸਕੇ ਬਰਸਾਤੀ ਮੌਸਮ ਸ਼ੁਰੂ ਹੁੰਦੇ ਹੀ ਕਈ ਤਰਾ ਦੀਆਂ ਬਿਮਾਰੀਆ ਖੜੇ ਪਾਣੀ ਨਾਲ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਜਿਹਨਾਂ ਵਿੱਚ ਸਭ ਤੋਂ ਜਿਆਦਾ ਡੇਂਗੂ ਮਲੇਰੀਆ ਦੀ ਭਿਆਨਕ ਬਿਮਾਰੀ ਹੈ। ਖੜੇ ਪਾਣੀ ਵਿੱਚ ਪੈਦਾ ਹੋਣ ਵਾਲੇ ਮੱਛਰਾਂ ਤੋਂ ਫੈਲਣ ਵਾਲੀ ਡੇਂਗੂ ਦੀ ਬਿਮਾਰੀ ਅਤੇ ਮਲੇਰੀ ਨੂੰ ਰੋਕਣ ਲਈ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਸੇ ਲੜੀ ਤਹਿਤ ਲੁਧਿਆਣਾ ਦੇ ਸਿਹਤ ਵਿਭਾਗ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਕੀ ਛੱਤਾਂ ਤੇ ਗਮਲਿਆਂ ਦੇ ਵਿੱਚ ਕੂਲਰਾਂ ਦੇ ਵਿੱਚ ਪਾਣੀ ਵਿੱਚ ਪੈਦਾ ਹੋਣ ਵਾਲੇ ਮਾਦਾ ਮੱਛਰ ਨਾਲ ਡੇਂਗੂ ਫੈਲਦਾ ਹੈ ਇਸ ਲਈ ਸਾਨੂੰ ਕਿਸੇ ਵੀ ਥਾਂ ਤੇ ਪਾਣੀ ਨੂੰ ਖੜਾ ਨਹੀਂ ਰੱਖਣਾ ਚਾਹੀਦਾ ਅਤੇ ਆਲੇ ਦੁਆਲੇ ਸਫਾਈ ਰੱਖਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਸ਼ੁਕਰਵਾਰ ਡੇਂਗੂ ਤੇ ਬਾਹਰ ਵੱਖ-ਵੱਖ ਤਰੀਕਿਆਂ ਨਾਲ 8 ਵਜੇ ਤੋਂ ਦੁਪਹਿਰ 10 ਵਜੇ ਤੱਕ ਘਰਾਂ ਦੇ ਵਿੱਚ ਜਾ ਕੇ ਦੁਕਾਨਾਂ ਤੇ ਵਰਕਸ਼ਾਪਾਂ ਤੇ ਚੈਕਿੰਗ ਕੀਤੀ ਜਾਂਦੀ ਹੈ ਜਿੱਥੇ ਵੀ ਕਿਤੇ ਡੇਂਗੂ ਦਾ ਲਾਰਵਾ ਮਿਲਦਾ ਹੈ ।ਉੱਥੇ ਸਪਰੇ ਕਰਵਾਈ ਜਾਂਦੀ ਹੈ ਅਤੇ ਲੋਕਾਂ ਨੂੰ ਸਫਾਈ ਰੱਖਣ ਲਈ ਜਾਗਰੂਕ ਕੀਤਾ ਜਾਂਦਾ ਹੈ ਡਾਕਟਰ ਨੇ ਦੱਸਿਆ ਕਿ ਲੁਧਿਆਣਾ ਦੇ ਵਿੱਚ ਹੁਣ ਤੱਕ ਛੇ ਡੇਂਗੂ ਦੇ ਕੇਸ ਆ ਚੁੱਕੇ ਹਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਦੋ ਦਿਨ ਤੋਂ ਜਿਆਦਾ ਬੁਖਾਰ ਆਉਂਦਾ ਹੈ।ਤਾਂ ਤੁਰੰਤ ਉਹ ਨਜ਼ਦੀਕ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਡੇਂਗੂ ਟੈਸਟ ਕਰਾਉਣ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਤੁਰੰਤ ਹਸਪਤਾਲ ਦੇ ਵਿੱਚੋਂ ਇਲਾਜ ਸ਼ੁਰੂ ਕਰਵਾ ਸਕਦੇ ਹਨ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਡੇਂਗੂ ਤੇ ਮਲੇਰੀਏ ਦੇ ਇਲਾਜ ਲਈ ਸਾਰੇ ਪ੍ਰਬੰਧ ਮੁਕੰਮਲ ਹਨ। Byte doctor ਸ਼ੀਤਲ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement