Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141003

ਕਨੇਡਾ ਵਿੱਚ 26 ਸਾਲਾਂ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਦੇ ਹਾਲਾਤ ਖਰਾਬ!

Tarsem Bhardwaj
Jul 03, 2025 13:12:14
Ludhiana, Punjab
ਕਨੇਡਾ ਦੇ ਐਡਵਿੰਟਨ ਵਿੱਚ ਲੁਧਿਆਣਾ ਦੇ ਪਿੰਡ ਦਾਦ ਦੇ ਰਹਿਣ ਵਾਲੇ 26 ਸਾਲਾਂ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ ਪਰਿਵਾਰ ਨੇ ਦੱਸਿਆ ਢਾਈ ਸਾਲ ਪਹਿਲਾਂ ਵਰਕ ਪਰਮਿਟ ਤੇ ਗਿਆ ਸੀ ਕਨੇਡਾ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਪਰਿਵਾਰਾਂ ਦੀ ਹਾਲਤ ਸੁਧਾਰ ਲਈ ਗਏ ਕਈ ਨੌਜਵਾਨਾਂ ਦੀ ਅਚਾਨਕ ਹਾਰਟ ਅਟੈਕ ਹੋਣ ਨਾਲ ਮੌਤ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਹਨ ।ਜੋ ਕਿ ਮਾਪਿਆ ਨੂੰ ਝੰਝੋੜ ਕੇ ਰੱਖ ਦਿੰਦੀਆਂ ਹਨ ਇਸੇ ਤਰ੍ਹਾਂ ਦੀ ਕੋਈ ਖਬਰ ਸਾਹਮਣੇ ਆਈ ਲੁਧਿਆਣਾ ਦੇ ਪਿੰਡ ਦਾਦ ਦੇ ਰਹਿਣ ਵਾਲੇ ਪਰਿਵਾਰ ਵਿੱਚ ਜਿੱਥੇ ਕਿ ਕੁਝ ਸਾਲ ਪਹਿਲਾਂ ਉਹਨਾਂ ਦਾ ਨੌਜਵਾਨ ਬੇਟਾ ਵਰਕ ਪਰਮਿਟ ਤੇ ਕਨੇਡਾ ਐਡਮਿੰਟਨ ਦੇ ਵਿੱਚ ਗਿਆ ਸੀ ਜਿੱਥੇ ਕਿ ਟਰਾਂਸਪੋਰਟ ਤੇ ਕੰਮ ਕਰਦਾ ਸੀ ਨੌਜਵਾਨ ਦੀ ਕੁਝ ਸਮਾਂ ਪਹਿਲਾਂ ਆਪਣੇ ਪਿਤਾ ਨਾਲ ਖੇਤੀਬਾੜੀ ਸਬੰਧੀ ਗੱਲਬਾਤ ਹੋਈ ਅਤੇ ਪਿੰਡ ਦੇ ਦੋ ਦੋਸਤਾਂ ਨਾਲ ਗੱਲ ਹੋਈ ਉਸ ਤੋਂ ਬਾਅਦ ਜਿਸ ਤਰਾਂ ਟਰਾਂਸਪੋਰਟ ਵਿੱਚ ਕੰਮ ਕਰਦਾ ਸੀ ਉਹਨਾਂ ਦੇ ਮਾਲਕਾਂ ਦਾ ਫੋਨ ਆਇਆ ਕਿ ਨੌਜਵਾਨ ਹਰਕਮਲ ਸਿੰਘ ਜਿਸ ਦੀ ਉਮਰ 26 ਐਡਮਿੰਟਨ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਘਰ ਵਿਚ ਮਾਂ ਪਿਉ ਦਾਦਾ ਦਾਦੀ ਤੇ ਛੋਟੇ ਭਰਾ ਨੂੰ ਇਕੱਲਾ ਛੱਡ ਗਿਆ ਨੌਜਵਾਨ। ਤਕਰੀਬਨ 2.5 ਸਾਲ ਪਹਿਲਾਂ ਵਰਕ ਪਰਮਟ ਤੇ ਕੈਨੇਡਾ ਗਿਆ ਸੀ। ਮ੍ਰਿਤਕ ਹਰ ਕਮਲ ਦੀ ਚਾਚੇ ਨੇ ਦੱਸਿਆ ਕਿ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਉਥੇ ਦੇ ਟਰਾਂਸਪੋਰਟ ਅਤੇ ਪਰਿਵਾਰ ਵੱਲੋਂ ਵੀ ਯਤਨ ਕੀਤੇ ਜਾ ਰਹੇ ਹਨ। Byte ਮ੍ਰਿਤਕ ਨੌਜਵਾਨ ਦਾ ਚਾਚਾ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement