Back
ਸਰਵਨ ਸਿੰਘ ਪੰਧੇਰ ਨੇ ਬਿਜਲੀ ਬੋਰਡ ਨਿੱਜੀਕਰਨ ਦੇ ਖਿਲਾਫ਼ ਕੀਤਾ ਵੱਡਾ ਐਲਾਨ!
Amritsar, Punjab
ਬਿਜਲੀ ਬੋਰਡ ਦੇ ਨਿੱਜੀਕਰਨ ਦੇ ਖਿਲਾਫ਼ ਸਰਵਨ ਸਿੰਘ ਪੰਧੇਰ ਵੱਲੋਂ ਅੰਮ੍ਰਿਤਸਰ 'ਚ ਵੱਡੀ ਪ੍ਰੈਸ ਕਾਨਫਰੰਸ
14 ਜੁਲਾਈ ਨੂੰ ਪੰਜਾਬ ਭਰ ਵਿੱਚ ਕਿਸਾਨ-ਮਜ਼ਦੂਰ ਲੈ ਕੇ ਵੱਡੇ ਪੱਧਰ ਤੇ ਕੀਤਾ ਜਾਵੇਗਾ ਪ੍ਰਦਰਸ਼ਨ - ਪੰਦੇਰ
ਬਿਜਲੀ ਬੋਰਡ ਨੂੰ ਨਿੱਜੀ ਹੱਥਾਂ 'ਚ ਜਾਣ ਤੋਂ ਰੋਕਣ ਲਈ ਅੰਦੋਲਨ ਦੀ ਘੋਸ਼ਣਾ - ਪੰਧੇਰ
ਮੀਟਰ ਲਗਾਉਣ ਤੇ ਤਿੰਨ ਗੁਣਾ ਬਿੱਲ ਵਾਧੇ ਦਾ ਖਤਰਾ – ਸਰਵਨ ਪੰਧੇਰ ਨੇ ਲੋਕਾਂ ਨੂੰ ਕਿਹਾ ਸਾਵਧਾਨ ਰਹੋ, ਏਹ ਮੋਬਾਈਲ ਸਿਸਟਮ ਬਰਬਾਦੀ ਲਿਆਵੇਗਾ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਅਮ੍ਰਿਤਸਰ 'ਚ ਪਾਵਰਕਾਮ ਦਫਤਰ ਦੇ ਬਾਹਰ ਪ੍ਰੈਸ ਕਾਨਫਰੰਸ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਲੋਕ ਵਿਰੋਧੀ ਕਦਮ ਹੈ।
ਉਨ੍ਹਾਂ ਨੇ ਦੱਸਿਆ ਕਿ 1948 ਦੇ ਬਿਜਲੀ ਐਕਟ ਅਨੁਸਾਰ ਬਿਜਲੀ ਮੋਨਾਫਾ ਕੇਵਲ 3% ਤੱਕ ਸੀ, ਅਤੇ ਪੰਜਾਬ ਵਿਚ 1.40 ਲੱਖ ਨੌਕਰੀਆਂ ਦਿੱਤੀਆਂ ਗਈਆਂ ਸਨ। ਪਰ 2003 ਦੇ ਬਿਜਲੀ ਐਕਟ ਤੋਂ ਬਾਅਦ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਦੀ ਨੀਤੀ ਅਪਣਾਈ ਗਈ, ਜਿਸ ਵਿਚ ਘੱਟੋ-ਘੱਟ 16% ਲਾਭ ਦੀ ਗੱਲ ਕੀਤੀ ਗਈ।
ਪੰਜਾਬ ਵਿੱਚ ਲੱਗੇ ਨਿੱਜੀ ਥਰਮਲ ਪਲਾਂਟਾਂ ਤੋਂ ਮਹਿੰਗੀ ਦਰ 'ਤੇ ਬਿਜਲੀ ਖਰੀਦੀ ਗਈ – 6.30 ਰੁਪਏ ਤੋਂ ਵੱਧ ਦੀ ਕੀਮਤ ਤੇ। ਸਰਕਾਰ ਨੇ ਕਿਹਾ ਸੀ ਕਿ ਕਾਂਗਰਸ ਸਮੇਂ ਕੀਤੇ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕੀਤੇ ਜਾਣਗੇ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਸਰਵਨ ਸਿੰਘ ਨੇ ਆਰੋਪ ਲਾਇਆ ਕਿ ਹੁਣ ਫੇਰ ਨਵੇਂ ਮੋਡੀਫਾਈਡ ਬਿੱਲ ਰਾਹੀਂ ਨਿੱਜੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਮਾਨਸੂਨ ਸੈਸ਼ਨ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਾਫ਼ ਕਿਹਾ ਕਿ ਇਹ ਜਨਤਾ ਦੀ ਜਾਇਦਾਦ ਹੈ, ਕਿਸੇ ਵੀ ਸਰਕਾਰ ਨੂੰ ਇਹ ਵੇਚਣ ਦਾ ਹੱਕ ਨਹੀਂ।
ਉਨ੍ਹਾਂ ਨੇ ਐਲਾਨ ਕੀਤਾ ਕਿ 14 ਜੁਲਾਈ 2025 ਨੂੰ ਪੰਜਾਬ ਭਰ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ, ਜਿਸ ਵਿਚ ਲੱਖਾਂ ਕਿਸਾਨ ਤੇ ਮਜ਼ਦੂਰ ਬਿਜਲੀ ਪਾਵਰਕਾਮ ਦਫਤਰਾਂ ਦਾ ਘੇਰਾਓ ਕਰਨਗੇ। ਉਨ੍ਹਾਂ ਨੇ ਦੁਕਾਨਦਾਰਾਂ, ਨੌਜਵਾਨਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਅੰਦੋਲਨ ਵਿਚ ਭਾਗ ਲੈਣ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੀਟਰਾਂ ਦੀ ਥਾਂ ਮੋਬਾਈਲ ਬਿਲਿੰਗ ਸਿਸਟਮ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਰੀਡਿੰਗ ਤੇ ਬਿੱਲ ਵੰਡਣ ਵਾਲੇ ਕਰਮਚਾਰੀ ਬੇਰੋਜ਼ਗਾਰ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਦੇ ਤਜਰਬੇ ਦੇ ਅਧਾਰ 'ਤੇ ਇਹ ਸਿਸਟਮ ਨਾਕਾਮ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰੀ ਲੋਕ ਵੀ ਇਸ ਦਾ ਵਿਰੋਧ ਕਰਨਗੇ ਤਾਂ ਕਿਸਾਨ ਆਗੂ ਉਨ੍ਹਾਂ ਨਾਲ ਖੜੇ ਹੋਣਗੇ। ਬਿਜਲੀ ਬੋਰਡ ਨੂੰ ਬਚਾਉਣ ਲਈ ਇਹ ਸੰਘਰਸ਼ ਜਾਰੀ ਰਹੇਗਾ।
ਬਾਈਟ : ਸਰਵਨ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਜਨਰਲ ਸਕੱਤਰ
ਇਸ ਦੌਰਾਨ ਪਾਵਰ ਕਾਮ ਦੇ ਮੁੱਖ ਇੰਜੀਨੀਅਰ ਦੇਸ਼ਰਾਜ ਬੰਗੜ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਮੰਗ ਪੱਤਰ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਚਿੱਪ ਵਾਲਾ ਪ੍ਰੀਪੇਡ ਮੀਟਰ ਲੱਗਣ ਦਾ ਫੈਸਲਾ ਹੈ ਉਹ ਕੇਂਦਰ ਸਰਕਾਰ ਦੀ ਸਕੀਮ ਹੈ ਅਤੇ ਉਸਦੇ ਬਹੁਤ ਸਾਰੇ ਲਾਭ ਵੀ ਹਨ ਅਤੇ ਮੇਰੇ ਖੁਦ ਦੇ ਘਰ ਇਹ ਮੀਟਰ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਗਰ ਕਿਸਾਨ ਇਸ ਦਾ ਵਿਰੋਧ ਕਰ ਰਿਹਾ ਤੇ ਉਹਨਾਂ ਨਾਲ ਬੈਠ ਕੇ ਗੱਲ ਜਰੂਰ ਕਰਨਗੇ। ਅਤੇ ਇਹ ਕੇਂਦਰ ਦੀ ਸਕੀਮ ਹੈ ਅਗਰ ਕੇਂਦਰ ਤੋਂ ਹੀ ਇਸਦੇ ਕੋਈ ਤਬਦੀਲੀ ਹੋਵੇਗੀ ਤਾਂ ਉਹ ਕੀਤਾ ਜਾਵੇਗਾ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਪ੍ਰੀਪੇਡ ਮੀਟਰ ਲੱਗਣ ਦੇ ਨਾਲ ਕੋਈ ਵੀ ਨੌਜਵਾਨ ਬੇਰੁਜ਼ਗਾਰ ਨਹੀਂ ਹੋਵੇਗਾ ਉਹਨਾਂ ਨੂੰ ਦੂਸਰੀ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਜਾਵੇਗਾ।
ਬਾਈਟ : ਦੇਸ਼ਰਾਜ ਬੰਗੜ ( ਪਾਵਰ ਕਾਮ ਦੇ ਮੁੱਖ ਇੰਜੀਨੀਅਰ)
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement