Become a News Creator

Your local stories, Your voice

Follow us on
Download App fromplay-storeapp-store
Advertisement
Back
Moga142001

ਸਰਪੰਚ ਨੇ ਗ੍ਰਾਮ ਸਭਾ ਵਿੱਚ ਦਿੱਤੀ ਵੱਡੀ ਘੋਸ਼ਣਾ, ਪੰਚਾਇਤ ਨੇ ਕੀਤੇ ਇਹ ਅਹਿਮ ਫੈਸਲੇ!

Navdeep Singh
Jul 04, 2025 10:03:03
Moga, Punjab
ਮੋਗਾ ਤੇ ਪਿੰਡ ਬੁੱਗੀਪੁਰਾ ਵਿਖੇ ਸਰਪੰਚ ਅਤੇ ਪਿੰਡ ਦੀ ਪੰਚਾਇਤ ਨੇ ਬੁਲਾਈ ਗ੍ਰਾਮ ਸਭਾ । ਕਈ ਅਹਿਮ ਮਤਿਆਂ ਨੂੰ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪੰਚਾਇਤ ਨੇ ਦਿੱਤੀ ਹਰੀ ਝੰਡੀ । ਪਿੰਡ ਵਿੱਚ ਜਿਸ ਵਿਅਕਤੀ ਕੋਲ ਪੰਚਾਇਤੀ ਜਮੀਨ ਠੇਕੇ ਤੇ ਹੈ ਉਹ ਪਰਾਲੀ ਨੂੰ ਅੱਗ ਨਾ ਲਾਵੇ, ਜੇਕਰ ਉਹ ਪਰਾਲੀ ਨੂੰ ਅੱਗ ਲਾਵੇ ਤਾਂ ਉਸਨੂੰ ਕਰ ਦਿੱਤਾ ਜਾਵੇਗਾ ਬਲੈਕ ਲਿਸਟ ਅਤੇ ਕਦੇ ਵੀ ਨਹੀਂ ਮਿਲੇਗੀ ਉਸਨੂੰ ਪੰਚਾਇਤੀ ਜਮੀਨ ਠੇਕੇ ਤੇ । ਇਸ ਹਫਤੇ ਤੋਂ ਪਿੰਡ ਵਿੱਚ ਬੇਵਜਹਾ ਪਾਣੀ ਖਰਾਬ ਕਰਨ ਵਾਲਿਆਂ ਦੇ ਕੱਟੇ ਜਾਣਗੇ ਚਲਾਨ, ਵਾਟਰ ਸਪਲਾਈ ਡਿਪਾਰਟਮੈਂਟ ਪਿੰਡ ਵਿੱਚ ਕਰੇਗਾ ਚੈਕਿੰਗ । ਪਿੰਡ ਦੇ ਕਈ ਨੌਜਵਾਨ ਦਾਖਲ ਹਨ ਨਸ਼ਾ ਛੜਾਓ ਕੇਂਦਰ ਵਿੱਚ ਜਦ ਉਹ ਨਸ਼ਾ ਛੱਡ ਕੇ ਵਾਪਸ ਪਿੰਡ ਆਉਣਗੇ ਤਾਂ ਉਹਨਾਂ ਨੂੰ ਲਵਾਇਆ ਜਾਵੇਗਾ ਨੌਕਰੀਆਂ ਤੇ ਜਾਂ ਪੰਚਾਇਤ ਉਹਨਾਂ ਨੂੰ ਆਪਣਾ ਕੰਮ ਖੋਲਣ ਲਈ ਦੇਵੇਗੀ ਸਹਿਯੋਗ । ਪਿੰਡ ਵਿੱਚ ਸਥਿਤ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਆਉਣ ਜਾਣ ਲਈ ਪੰਚਾਇਤ ਵੱਲੋਂ ਦੋ ਰਿਕਸ਼ੇ (ਬੱਗੀ ਰਿਕਸ਼ਾ) ਲਗਾਏ ਗਏ ਹਨ ਜੋ ਬੱਚਿਆਂ ਨੂੰ ਨਿਸ਼ੂਲਕ ਸਕੂਲ ਲੈ ਕੇ ਅਤੇ ਛੱਡ ਕੇ ਆਇਆ ਕਰਨਗੇ ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement