Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140001

ਪੰਜਾਬ ਦੇ ਬੱਚੇ ਹੁਨਰ ਸਿਖਣ ਲਈ ਬਿਜਨਸ ਐਕਸਪੋ 'ਚ ਭਾਗ ਲੈ ਰਹੇ ਹਨ!

TEJINDER SINGH
Jul 05, 2025 12:04:55
Rupnagar, Punjab
ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 2022 ਅਤੇ 23 ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਆਉਂਦੇ ਸਾਰੇ ਸਕੂਲਾਂ ਵਿੱਚ ਸਕਿਲ ਡਿਵਲਪਮੈਂਟ ਦੇ ਆਧਾਰ ਤੇ ਇੱਕ ਬਹੁਤ ਹੀ ਅੱਛਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਕਿ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਬਿਜਨਸ ਐਕਸੋ ਦਾ ਨਾਮ ਦਿੱਤਾ ਗਿਆ ਸੀ ਅੱਜ ਲਗਭਗ ਤਿੰਨ ਸਾਲ ਬਾਅਦ ਪੰਜਾਬ ਸਿੱਖਿਆ ਵਿਭਾਗ ਦਾ ਬਿਜਨਸ ਬਲਾਸਟਰ ਐਕਸਪੋ ਦੀ ਮੁਹਿੰਮ ਰੰਗ ਲਿਆਉਂਦੀ ਦਿਖਾ ਦੇ ਰਹੀ ਹੈ ਜਿਸ ਦੇ ਤਹਿਤ ਅੱਜ ਰੋਪੜ ਦੀ ਆਈ ਆਈ ਟੀ ਵਿਖੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਬਿਜਨਸ ਬਲਾਸਟਰ ਐਕਸਪੋ 2025 ਦਾ ਆਗਾਜ਼ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਭਰ ਦੇ 23 ਜਿਲਿਆਂ ਵਿੱਚੋਂ ਲਗਭਗ 40 ਸਕੂਲ ਦੇ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ ਇਹਨਾਂ 40 ਸਕੂਲ ਦੇ ਬੱਚਿਆਂ ਵੱਲੋਂ ਜਿੱਥੇ ਕਿ ਆਪਣੇ ਹੁਨਰ ਜਿਵੇਂ ਕਿ ਘਰੇਲੂ ਉਤਪਾਦ ਪੈਦਾ ਕਰਨ ਲਈ ਜਾਂ ਕਿ ਇੰਡਸਟਰੀਅਲ ਉਤਪਾਦ ਪੈਦਾ ਕਰਨ ਲਈ ਵੱਖ ਵੱਖ ਤਰੀਕੇ ਨਾਲ ਆਪੋ ਆਪਣੇ ਸਕੂਲਾਂ ਵਿੱਚ ਤਿਆਰ ਕੀਤੇ ਗਏ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਮੁੱਖ ਤੌਰ ਤੇ ਪਹੁੰਚੇ ਉਹਨਾਂ ਵੱਲੋਂ ਪੰਜਾਬ ਭਰ ਤੋਂ ਆਏ ਇਹਨਾਂ ਪਲਸ ਵਨ ਅਤੇ ਪਲਸ ਟੂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਉਤਪਾਦ ਦੀਆਂ ਪ੍ਰਦਰਸ਼ਨੀਆਂ ਨੂੰ ਬਹੁਤ ਹੀ ਧਿਆਨ ਨਾਲ ਵੇਖਿਆ ਗਿਆ ਅਤੇ ਉਨਾਂ ਵੱਲੋਂ ਇਹਨਾਂ ਬੱਚਿਆਂ ਦੀ ਪ੍ਰਸ਼ੰਸ਼ਾ ਵੀ ਕੀਤੀ ਗਈ ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹਰ ਸਕੂਲ ਦੇ ਵਿੱਚ ਪਲਸ ਵਨ ਅਤੇ ਪਲੱਸ ਟੂ ਦੇ ਬੱਚੇ ਜਦੋਂ ਵਿਦਿਆ ਵਿੱਚੋਂ ਪਾਸ ਹੋਣਗੇ ਤਾਂ ਨਾਲ ਦੀ ਨਾਲ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਬਿਜਨਸ ਦੀ ਜਾਣਕਾਰੀ ਜਾਂ ਉਸ ਪ੍ਰਤੀ ਕੋਈ ਨਾ ਕੋਈ ਹੁਨਰ ਪ੍ਰਾਪਤ ਕੀਤਾ ਜਾਵੇਗਾ ਤਾਂ ਹੀ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਇਸ ਮੌਕੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਅੱਜ ਪੰਜਾਬ ਦੇ ਪਲੱਸ ਵਨ ਪਲਸ ਟੂ ਦੇ ਬੱਚੇ ਕਿਵੇਂ ਆਪਣੀ ਹੁਨਰ ਨੂੰ ਸਟੇਜ ਤੇ ਦਿਖਾਣ ਲਈ ਉਤਸਾਹ ਪੈਦਾ ਕਰ ਰਹੇ ਹਨ ਇਸ ਮੌਕੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਜਿਵੇਂ ਕਿ ਪਹਿਲਾਂ ਦਿੱਲੀ ਸਿੱਖਿਆ ਮਾਡਲ ਪੇਸ਼ ਕੀਤਾ ਗਿਆ ਸੀ ਉਸੇ ਤਰ੍ਹਾਂ ਹੁਣ ਪੰਜਾਬ ਦੇ ਬੱਚਿਆਂ ਨੂੰ ਬਹੁਤ ਹੀ ਇਸ ਪਲੇਟਫਾਰਮ ਤੇ ਕੰਮ ਕਰਨ ਲਈ ਮੌਕਾ ਮਿਲ ਰਿਹਾ ਹੈ ਅਤੇ ਹੁਣ ਬੱਚੇ ਨੌਕਰੀਆਂ ਲੱਭਣ ਦੀ ਬਜਾਏ ਲੋਕਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਲਈ ਆਪਣਾ ਹੁਨਰ ਪ੍ਰਾਪਤ ਕਰ ਰਹੇ ਹਨ ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਨੂੰ ਜਦੋਂ ਪੁੱਛਿਆ ਗਿਆ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਬੇਅਦਬੀਆਂ ਬਾਰੇ ਸਰਕਾਰ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਤਾਂ ਹਰਜੋਤ ਬੈਂਸ ਨੇ ਦੱਸਿਆ ਕਿ ਜਿਵੇਂ ਕਿ ਇਹ ਬਹੁਤ ਹੀ ਸੈਂਸਟਿਵ ਮੁੱਦਾ ਹੈ ਇਸ ਲਈ ਪਿਛਲੀਆਂ ਸਰਕਾਰਾਂ ਵੱਲੋਂ ਜਦੋਂ ਵੀ ਕਿਸੇ ਵੀ ਧਰਮ ਦੀ ਗ੍ਰੰਥਾਂ ਦੀ ਬੇਅਦਬੀ ਹੁੰਦੀ ਰਹੀ ਹੈ ਲੇਕਿਨ ਉਹਨਾਂ ਪ੍ਰਤੀ ਕੋਈ ਕਾਨੂੰਨ ਨਹੀਂ ਬਣਾਇਆ ਗਿਆ ਹੁਣ ਸਰਕਾਰ ਵੱਲੋਂ ਬਹੁਤ ਹੀ ਸਖਤ ਕਾਨੂੰਨ ਬਣਾਇਆ ਜਾ ਰਿਹਾ ਹੈ Byte.Harjot Singh Bains Education minister pb. Byte.manish sisodiya
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement