Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

ਚੰਦੂਮਾਜਰਾ ਦੀ ਅਪੀਲ: ਪੰਥ ਏਕਤਾ ਲਈ ਅਕਾਲੀ ਦਲ ਦੀਆਂ ਚੋਣਾਂ ਜਲਦੀ ਕਰਵਾਓ!

BIMAL KUMAR
Jul 05, 2025 11:38:49
Anandpur Sahib, Punjab
Story Assigned By Desk  Reporter - Bimal Sharma  Location - Shri Anandpur Sahib  File Folder - 0507ZP_APS_CHANDU_R ਚੰਦੂਮਾਜਰਾ ਨੇ ਪੰਥ ਏਕਤਾ, ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਉਣ ਦੀ ਕੀਤੀ ਮੰਗ  Anchor --- ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਸਥਾਨਕ ਪੀਐਸਈਬੀ ਰੈਸਟ ਹਾਊਸ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਪੰਥਕ ਏਕਤਾ, ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਤੇ ਪੰਥਕ ਸੰਸਥਾਵਾਂ ਨੂੰ ਬਚਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੋ ਦਸੰਬਰ 2024 ਨੂੰ ਜਾਰੀ ਕੀਤੇ ਗਏ ਹੁਕਮਨਾਮੇ ਤੇ ਉਹ ਅਮਲ ਕਰਨ। ਚੰਦੂਮਾਜਰਾ ਨੇ ਕਿਹਾ ਕਿ ਮੌਜੂਦਾ ਸਮੇਂ ਪੈਦਾ ਹੋਏ ਹਲਾਤਾਂ ਚ ਸਿੱਖ ਕੌਮ 'ਚ ਕੋਈ ਸਿਰ ਕੱਢ ਆਗੂ ਨਹੀਂ ਹੈ ਜੋ ਕੌਮ ਦੀ ਅਗਵਾਈ ਕਰ ਸਕੇ। ਉਹਨਾਂ ਕਿਹਾ ਕਿ ਅਗਸਤ ਮਹੀਨੇ ਦੇ ਦੂਜੇ ਹਫਤੇ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਅਕਾਲੀ ਦਲ ਦਾ ਢਾਂਚਾ ਤਿਆਰ ਕਰਕੇ ਇੱਕ ਸਰਵ ਪ੍ਰਮਾਣਿਤ ਆਗੂ ਕੌਮ ਨੂੰ ਦੇ ਦਿੱਤਾ ਜਾਵੇਗਾ। ਚੰਦੂਮਾਜਰਾ ਨੇ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਪਾਲਸੀ ਨੂੰ ਪੰਜਾਬ ਲਈ ਖਤਰਨਾਕ ਦੱਸਦਿਆਂ ਕਿਹਾ ਕਿ ਇਹ ਪਾਲਸੀ ਪੰਜਾਬ ਦਾ ਉਜਾੜਾ ਕਰੇਗੀ। ਪਾਲਸੀ ਦੇ ਲਾਗੂ ਹੋਣ ਨਾਲ ਪੰਜਾਬ ਜੋ ਕਿ ਹਰਿਆਲੀ ਤੇ ਖੁਸ਼ਹਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਹ ਕੰਕਰੀਟ ਤੇ ਪੱਥਰਾਂ ਦੀ ਭੂਮੀ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ, ਵੱਖ ਵੱਖ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਮਿਲ ਕੇ ਸਰਕਾਰ ਨੂੰ ਮਜਬੂਰ ਕਰਨਗੇ ਕਿ ਸਰਕਾਰ ਇਸ ਨਵੀਂ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਕਰੇ। VO1 --- ਉਨ੍ਹਾਂ ਕਿਹਾ ਪਿਛਲੇ ਸਮੇਂ 'ਚ ਸਿੱਖ ਪਰੰਪਰਾਵਾਂ ਤੇ ਸਿੱਖ ਸੰਸਥਾਵਾਂ ਦਾ ਘਾਣ ਕੀਤਾ ਗਿਆ, ਰਾਜਸੀ ਫਾਇਦਿਆਂ ਲਈ ਜਥੇਦਾਰਾਂ ਦਾ ਕੱਦ ਬੋਨਾਂ ਕੀਤਾ ਗਿਆ ਤੇ ਹਲਾਤ ਇਹ ਬਣ ਗਏ ਕੇ ਅੱਜ ਤਖਤਾਂ ਦੇ ਜਥੇਦਾਰ ਆਪਸ 'ਚ ਲੜ ਰਹੇ ਹਨ ਜੋ ਕੇ ਬੇਹੱਦ ਚਿੰਤਾਜਨਕ ਗੱਲ ਹੈ। ਚੰਦੂਮਾਜਰਾ ਨੇ ਕਿਹਾ ਕਿ ਇਹ ਸਾਰੇ ਮਸਲਿਆਂ ਦਾ ਇੱਕੋ ਸਥਾਈ ਹੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਤੁਰੰਤ ਕਰਵਾਈਆਂ ਜਾਣ। ਚੰਦੂਮਾਜਰਾ ਨੇ ਕਿਹਾ ਕਿ ਅਗਸਤ ਮਹੀਨੇ ਦੇ ਦੂਜੇ ਹਫਤੇ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਅਕਾਲੀ ਦਲ ਦਾ ਢਾਂਚਾ ਤਿਆਰ ਕਰਕੇ ਇੱਕ ਸਰਵ ਪ੍ਰਮਾਣਿਤ ਆਗੂ ਕੌਮ ਨੂੰ ਦੇ ਦਿੱਤਾ ਜਾਵੇਗਾ।  VO2 --- ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਪਾਲਸੀ ਨੂੰ ਪੰਜਾਬ ਲਈ ਖਤਰਨਾਕ ਦੱਸਦਿਆਂ ਕਿਹਾ ਕਿ ਇਹ ਪਾਲਸੀ ਪੰਜਾਬ ਦਾ ਉਜਾੜਾ ਕਰੇਗੀ। ਉਨ੍ਹਾਂ ਕਿਹਾ ਕਿ ਇੱਕ ਡੂੰਘੀ ਸਾਜਿਸ਼ ਦੇ ਤਹਿਤ ਪੰਜਾਬ ਦੀ ਡੈਮੋਗ੍ਰਾਫੀ ਨੂੰ ਬਦਲਣ ਦੀ ਕਾਰਵਾਈ ਚੱਲ ਰਹੀ। ਚੰਦੂਮਾਜਰਾ ਨੇ ਕਿਹਾ ਇਹ ਨਵੀਂ ਪਾਲਸੀ ਦੇ ਲਾਗੂ ਹੋਣ ਨਾਲ ਪੰਜਾਬ ਜੋ ਕਿ ਹਰਿਆਲੀ ਤੇ ਖੁਸ਼ਹਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਹ ਕੰਕਰੀਟ ਤੇ ਪੱਥਰਾਂ ਦੀ ਭੂਮੀ ਬਣ ਜਾਵੇਗਾ। ਚੰਦੂਮਾਜਰਾ ਨੇ ਸਮੂਹ ਰਾਜਨੀਤਿਕ ਧਿਰਾਂ ਨੂੰ ਇੱਕ ਸਾਂਝੇ ਮੰਚ ਤੇ ਇਸ ਪਾਲਸੀ ਦਾ ਡੱਟ ਕੇ ਵਿਰੋਧ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਬਰਬਾਦੀ ਤੇ ਤਬਾਹੀ ਨੂੰ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਉਹ ਵੱਖ-ਵੱਖ ਕਿਸਾਨ ਜਥੇਬੰਦੀਆਂ, ਵੱਖ ਵੱਖ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਮਿਲ ਕੇ ਸਰਕਾਰ ਨੂੰ ਮਜਬੂਰ ਕਰਨਗੇ ਕਿ ਸਰਕਾਰ ਇਸ ਨਵੀਂ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਕਰੇ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement