Back
AAP विधायक के खासमखास ने फर्जी रेड कर डाला सियासी घमासान
DSDharmindr Singh
Sept 23, 2025 17:15:56
Khanna, Punjab
ਫਰਜ਼ੀ ਰੇਡ ਟੀਮ ਬੇਨਕਾਬ : AAP MLA ਦਾ ਖਾਸਮਖਾਸ ਗਗਨਦੀਪ ਐਪਲ ਤੇ ਪੁਲਿਸ ਕਰਮਚਾਰੀ ਸਮੇਤ ਗਿਰੋਹ ਫੜ੍ਹਿਆ
ਫਰਜ਼ੀ SP-DIG ਬਣ ਕੇ 10 ਕਰੋੜ ਦੀ ਮੰਗ – ਖੰਨਾ ਪੁਲਿਸ ਕੋਲੋਂ ਝੂਠਾ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼, ਪਰ ਸਾਜ਼ਿਸ਼ ਨਾਕਾਮ
ਪੰਜਾਬ ਵਿੱਚ ਸਾਈਬਰ ਠੱਗੀ ਦੇ ਸਭ ਤੋਂ ਵੱਡੇ ਪਰਦਾਫਾਸ਼ਾਂ ‘ਚੋਂ ਇੱਕ ਨੇ ਸਿਆਸੀ ਤੇ ਪੁਲਿਸ ਗਲਿਆਰਿਆਂ ਵਿੱਚ ਹੜਕੰਪ ਮਚਾ ਦਿੱਤਾ ਹੈ। ਖੰਨਾ ਸਾਈਬਰ ਥਾਣੇ ਨੇ ਖੁਲਾਸਾ ਕੀਤਾ ਹੈ ਕਿ ਇੱਕ ਫਰਜ਼ੀ ਰੇਡ ਟੀਮ ਤਿਆਰ ਕਰਕੇ ਬਾਹਰਲੇ ਸੂਬਿਆਂ ਦੇ ਬਿਜਨੈਸਮੈਨਾਂ ਨੂੰ ਅਗਵਾ ਕਰਕੇ ਪੈਸਿਆਂ ਦੀ ਵੱਡੀ ਮੰਗ ਕੀਤੀ ਗਈ। ਇਸ ਸਾਰੀ ਸਾਜ਼ਿਸ਼ ਵਿੱਚ ਪੁਲਿਸ ਦੇ ਕਰਮਚਾਰੀ ਅਤੇ ਕੁਝ ਪ੍ਰਾਈਵੇਟ ਲੋਕ ਸ਼ਾਮਲ ਸਨ। ਦੋਸ਼ੀਆਂ ਵਿੱਚ ਗਗਨਦੀਪ ਸਿੰਘ ਉਰਫ ਗਗਨ ਉਰਫ ਐਪਲ (ਲੁਧਿਆਣਾ) ਵੀ ਹੈ, ਜੋ ਇੱਕ ਆਪ ਵਿਧਾਇਕਾ ਦਾ ਖਾਸਮਖਾਸ ਤੇ ਪਾਰਟੀ ਅਹੁਦੇਦਾਰ ਦੱਸਿਆ ਜਾ ਰਿਹਾ ਹੈ।
ਕਿਵੇਂ ਰਚੀ ਗਈ ਸਾਜ਼ਿਸ਼
ਐੱਫਆਈਆਰ ਮੁਤਾਬਕ, HC ਬਲਵਿੰਦਰ ਸਿੰਘ (3rd IRB), ASI ਕੁਲਦੀਪ ਸਿੰਘ (GRP), ਗਗਨਦੀਪ ਐਪਲ, ਕਰਨਦੀਪ ਸਿੰਘ, ਮਨੀ ਅਤੇ ਇੱਕ ਹੋਰ ਸਾਥੀ ਨੇ ਮਿਲ ਕੇ ਫਰਜ਼ੀ SP, DSP ਅਤੇ DIG ਬਣ ਕੇ ਨੋਇਡਾ (ਦਿੱਲੀ) ਵਿਖੇ ਇੱਕ ਦਫ਼ਤਰ ‘ਚ ਰੇਡ ਮਾਰੀ। ਤਰੁਣ ਅਗਰਵਾਲ (ਗੁਜਰਾਤ), ਹੇਰਤ ਸ਼ਾਹ (ਅਹਿਮਦਾਬਾਦ) ਅਤੇ ਥੁਰਾਈ ਰਾਜ (ਤਾਮਿਲਨਾਡੂ) ਨੂੰ ਬੰਦੂਕਾਂ ਦੇ ਸਾਏ ਹੇਠ ਅਗਵਾ ਕਰਕੇ ਲੁਧਿਆਣਾ ਲਿਆਇਆ ਗਿਆ।
10 ਕਰੋੜ ਤੋਂ 70 ਲੱਖ ਦੀ ਡੀਲ
ਪੀੜਤਾਂ ਤੋਂ ਪਹਿਲਾਂ 10 ਕਰੋੜ ਰੁਪਏ ਦੀ ਰਿਹਾਈ ਰਕਮ ਮੰਗੀ ਗਈ। ਬਾਅਦ ‘ਚ ਰਕਮ 5 ਕਰੋੜ ਤੇ ਫਿਰ 70 ਲੱਖ ਤੱਕ ਘਟਾਈ ਗਈ। ਪੀੜਤਾਂ ਦੇ ਖਾਤਿਆਂ ਤੋਂ 999 USDT, 3650 USDT ਅਤੇ 1 ਲੱਖ ਰੁਪਏ ਗਿਫਟ ਕਾਰਡਾਂ ਰਾਹੀਂ ਲੈ ਲਏ ਗਏ। ਇਸ ਤੋਂ ਇਲਾਵਾ ਐਪਲ ਫੋਨ, ਪੋਕੋ ਫੋਨ ਅਤੇ ਐਪਲ ਵਾਚ ਵੀ ਖੋਹੇ ਗਏ।
ਖੰਨਾ ਪੁਲਿਸ ਕੋਲ ਲਿਆ ਕੇ ਬਣਾਇਆ ਡਰਾਮਾ
ਦੋਸ਼ੀਆਂ ਨੇ ਅਗਵਾ ਕੀਤੇ ਬਿਜਨੈਸਮੈਨਾਂ ਨੂੰ ਖੰਨਾ ਪੁਲਿਸ ਦੇ ਸਾਹਮਣੇ ਲਿਆ ਕੇ ਝੂਠਾ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਥਾਣਾ ਇੰਚਾਰਜ ਨਰਪਿੰਦਰ ਸਿੰਘ ਨੇ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਇਨ੍ਹਾਂ ਪੀੜਤਾਂ ਖ਼ਿਲਾਫ਼ ਨਾ ਕੋਈ ਸ਼ਿਕਾਇਤ ਹੈ ਤੇ ਨਾ ਹੀ ਕੋਈ ਕੇਸ ਰਿਕਾਰਡ ‘ਚ ਦਰਜ ਹੈ। ਇਸ ਨਾਲ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ।
ਮੁਕੱਦਮਾ ਦਰਜ
ਹੁਣ HC ਬਲਵਿੰਦਰ ਸਿੰਘ, ASI ਕੁਲਦੀਪ ਸਿੰਘ, ਗਗਨਦੀਪ ਐਪਲ, ਕਰਨਦੀਪ ਸਿੰਘ, ਮਨੀ ਅਤੇ ਇੱਕ ਅਣਪਛਾਤੇ ਸਾਥੀ ਖ਼ਿਲਾਫ਼ ਜੁਰਮ 319, 140, 3(5), 318(4) BNS ਅਤੇ 66-D IT ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਖੰਨਾ ਪੁਲਸ ਨੇ 17 ਸਤੰਬਰ ਨੂੰ ਇਹ ਕੇਸ ਦਰਜ ਕੀਤਾ। ਪ੍ਰੰਤੂ ਇਸਦੇ ਤਾਰ ਸਿਆਸੀ ਤੌਰ ਉਪਰ ਅਤੇ ਪੁਲਸ ਮਹਿਕਮਾ ਨਾਲ ਜੁੜੇ ਹੋਣ ਕਰਕੇ ਹੁਣ ਤੱਕ ਇਸ ਮੁਕੱਦਮੇ ਨੂੰ ਮੀਡੀਆ ਤੋਂ ਛੁਪਾ ਕੇ ਰੱਖਿਆ ਗਿਆ ਹੈ। ਹੁਣ ਇਸਦੀ FIR ਸਾਮ੍ਹਣੇ ਆਈ ਹੈ।
ਇਸ ਪਰਦਾਫਾਸ਼ ਨੇ ਪੁਲਿਸ ਮਹਿਕਮੇ ਦੀ ਸਾਖ਼ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਜਾਲਸਾਜ਼ੀ ਕਰਨ ਵਾਲੇ ਗਰੋਹ ਵਿੱਚ ਪੁਲਿਸ ਦੇ ਹੀ ਕਰਮਚਾਰੀ ਸ਼ਾਮਲ ਸਨ। ਦੂਜੇ ਪਾਸੇ, ਗਗਨਦੀਪ ਐਪਲ ਦੀ ਵਿਧਾਇਕਾ ਨਾਲ ਨਜ਼ਦੀਕੀ ਕਾਰਨ ਇਹ ਮਾਮਲਾ ਰਾਜਨੀਤਿਕ ਚਰਚਾ ਦਾ ਵੀ ਵੱਡਾ ਮੋੜ ਬਣ ਗਿਆ ਹੈ।
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNavdeep Singh
FollowSept 23, 2025 17:30:260
Report
VSVARUN SHARMA
FollowSept 23, 2025 16:15:382
Report
TBTarsem Bhardwaj
FollowSept 23, 2025 16:04:293
Report
ATAkashdeep Thind
FollowSept 23, 2025 16:00:370
Report
VKVipan Kumar
FollowSept 23, 2025 15:46:031
Report
SBSANJEEV BHANDARI
FollowSept 23, 2025 15:18:031
Report
RBRohit Bansal
FollowSept 23, 2025 15:17:511
Report
KBKulbir Beera
FollowSept 23, 2025 15:01:162
Report
SGSatpal Garg
FollowSept 23, 2025 14:35:230
Report
DSDharmindr Singh
FollowSept 23, 2025 14:06:003
Report
KPKomlata Punjabi
FollowSept 23, 2025 14:05:422
Report
SPSomi Prakash Bhuveta
FollowSept 23, 2025 14:05:312
Report
BSBHARAT SHARMA
FollowSept 23, 2025 14:05:180
Report
NSNitesh Saini
FollowSept 23, 2025 13:49:473
Report