Back
निजी अस्पताल में 25 वर्षीय तलाक़ रूप से मौत: लापरवाही के आरोप
DSDharmindr Singh
Sept 23, 2025 14:06:00
Khanna, Punjab
ਖੰਨਾ ਦੇ ਇੱਕ ਨਿੱਜੀ ਹਸਪਤਾਲ 'ਚ ਔਰਤ ਦੀ ਮੌਤ ਮਗਰੋਂ ਪਰਿਵਾਰ ਨੇ ਲਾਏ ਇਲਾਜ 'ਚ ਲਾਪਰਵਾਹੀ ਦੇ ਦੋਸ਼। ਪਿੱਤੇ ਦੀ ਪੱਥਰੀ ਦੇ ਆਪ੍ਰੇਸ਼ਨ ਮਗਰੋਂ 25 ਸਾਲਾ ਤਨੂ ਦੀ ਹੋਈ ਮੌਤ, ਪੁਲਿਸ ਜਾਂਚ 'ਚ ਜੁਟੀ। ਆਪ੍ਰੇਸ਼ਨ ਤੋਂ ਪਹਿਲਾਂ ਤਨੂ ਦੀ ਇੰਸਟਾਗ੍ਰਾਮ ਉਪਰ ਪੋਸਟ ਕੀਤੀ ਵੀਡਿਓ ਵੀ ਸਾਮਣੇ ਆਈ ਜਿਸ ਵਿੱਚ ਉਹ ਆਪਣੇ ਪਤੀ ਦੇ ਨਾਲ ਪੂਰੀ ਖੁਸ਼ ਤੇ ਤੰਦਰੁਸਤ ਦਿਖਾਈ ਦੇ ਰਹੀ ਹੈ।
ਖੰਨਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਤਨੂ (25) ਨਾਮਕ ਔਰਤ ਦੀ ਮੌਤ ਨੇ ਪਰਿਵਾਰਕ ਮੈਂਬਰਾਂ ਵਿੱਚ ਰੋਹ ਪੈਦਾ ਕਰ ਦਿੱਤਾ। ਮ੍ਰਿਤਕਾ ਪ੍ਰੇਮ ਨਗਰ, ਮੰਡੀ ਗੋਬਿੰਦਗੜ੍ਹ ਦੀ ਰਹਿਣ ਵਾਲੀ ਸੀ। ਉਸਦੇ ਪਤੀ ਸੰਨੀ ਨੇ ਦੱਸਿਆ ਕਿ ਉਹ ਅਮਲੋਹ ਵਿੱਚ ਇੱਕ ਸੈਲੂਨ ਚਲਾਉਂਦਾ ਹੈ ਅਤੇ ਉਹਨਾਂ ਦਾ ਵਿਆਹ ਲਗਭਗ 4 ਸਾਲ ਪਹਿਲਾਂ ਹੋਇਆ ਸੀ। ਉਹਨਾਂ ਦਾ ਦੋ ਸਾਲ ਦਾ ਪੁੱਤਰ ਵੀ ਹੈ।
ਸੰਨੀ ਦੇ ਮੁਤਾਬਕ, ਤਨੂ ਨੂੰ ਪਿੱਤੇ ਦੀ ਪੱਥਰੀ ਦੀ ਸਮੱਸਿਆ ਹੋਈ, ਜਿਸ ਕਾਰਨ ਮੰਡੀ ਗੋਬਿੰਦਗੜ੍ਹ ਦੇ ਇੱਕ ਕੈਮਿਸਟ ਨੇ ਉਹਨਾਂ ਨੂੰ ਖੰਨਾ ਦੇ ਪੀਰਖਾਨਾ ਰੋਡ ਸਥਿਤ ਸ਼ਿਵਮ ਹਸਪਤਾਲ ਵਿੱਚ ਆਪ੍ਰੇਸ਼ਨ ਕਰਨ ਦੀ ਸਿਫਾਰਸ਼ ਕੀਤੀ। ਸੋਮਵਾਰ ਸ਼ਾਮ ਨੂੰ ਉਹਨਾਂ ਨੂੰ ਆਪ੍ਰੇਸ਼ਨ ਲਈ ਬੁਲਾਇਆ ਗਿਆ। ਤਨੂ ਆਪ੍ਰੇਸ਼ਨ ਤੋਂ ਪਹਿਲਾਂ ਬਿਲਕੁਲ ਠੀਕ ਸੀ। ਹਸਪਤਾਲ 'ਚ ਡਰਿੱਪ ਲੱਗਣ ਦੌਰਾਨ ਤਨੂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਵੀਡੀਓ ਅਪਲੋਡ ਕੀਤੀ, ਜਿਸ ਵਿੱਚ ਉਹ ਖੁਸ਼ ਦਿਖਾਈ ਦੇ ਰਹੀ ਹੈ। ਹਸਪਤਾਲ ਨੇ ਆਪ੍ਰੇਸ਼ਨ ਲਈ ਬਾਹਰੋਂ ਇੱਕ ਮਹਿਲਾ ਡਾਕਟਰ ਨੂੰ ਬੁਲਾਇਆ। ਸੱਤ ਵਜੇ 40 ਮਿੰਟ 'ਤੇ ਤਨੂ ਆਪ੍ਰੇਸ਼ਨ ਥੀਏਟਰ ਵਿੱਚ ਗਈ। 8:05 ਵਜੇ, ਉਹ ਸਟਰੈਚਰ 'ਤੇ ਬਾਹਰ ਲਿਆਂਦੀ ਗਈ, ਬੇਹੋਸ਼ ਸੀ। ਪਰ ਹਸਪਤਾਲ ਦੇ ਸਟਾਫ ਨੇ ਦੱਸਿਆ ਕਿ ਉਹ ਇੱਕ ਘੰਟੇ ਵਿੱਚ ਹੋਸ਼ ਵਿੱਚ ਆ ਜਾਵੇਗੀ। ਲਗਭਗ 9 ਵਜੇ, ਜਦੋਂ ਉਸਨੂੰ ਮੁੜ ਚੈੱਕ ਕੀਤਾ ਗਿਆ, ਤਾਂ ਨਬਜ਼ ਨਾ ਚੱਲਣ ਦੀ ਜਾਣਕਾਰੀ ਦਿੱਤੀ ਗਈ ਅਤੇ ਉਸਨੂੰ ਵੱਡੇ ਹਸਪਤਾਲ ਜੀਟੀ ਰੋਡ 'ਤੇ ਲਿਵਾਸਾ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਤਨੂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੰਨੀ ਦਾ ਦੋਸ਼ ਹੈ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਲਾਪਰਵਾਹੀ ਕਾਰਨ ਇਹ ਮੌਤ ਹੋਈ।
ਸਿਟੀ ਪੁਲਿਸ ਸਟੇਸ਼ਨ 2 ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐਸਆਈ ਰਣਜੀਤ ਸਿੰਘ ਦੇ ਮੁਤਾਬਕ, ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਬੀਐਨਐਸਐਸ 194 ਦੇ ਤਹਿਤ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਤਿੰਨ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ ਹੈ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹਸਪਤਾਲ ਦਾ ਰਿਕਾਰਡ ਵੀ ਜ਼ਬਤ ਕੀਤਾ ਜਾ ਰਿਹਾ ਹੈ।
ਬਾਈਟ - ਮ੍ਰਿਤਕਾ ਦਾ ਪਤੀ ਅਤੇ ਰਿਸ਼ਤੇਦਾਰ
ਜਾਂਚ ਅਧਿਕਾਰੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowSept 23, 2025 15:46:030
Report
SBSANJEEV BHANDARI
FollowSept 23, 2025 15:18:030
Report
RBRohit Bansal
FollowSept 23, 2025 15:17:510
Report
KBKulbir Beera
FollowSept 23, 2025 15:01:160
Report
SGSatpal Garg
FollowSept 23, 2025 14:35:230
Report
KPKomlata Punjabi
FollowSept 23, 2025 14:05:420
Report
SPSomi Prakash Bhuveta
FollowSept 23, 2025 14:05:310
Report
BSBHARAT SHARMA
FollowSept 23, 2025 14:05:180
Report
NSNitesh Saini
FollowSept 23, 2025 13:49:473
Report
RKRAJESH KATARIA
FollowSept 23, 2025 13:49:171
Report
HSHarmeet Singh Maan
FollowSept 23, 2025 13:18:451
Report
DSDEVINDER SHARMA
FollowSept 23, 2025 12:54:130
Report
KKKIRTIPAL KUMAR
FollowSept 23, 2025 12:53:560
Report
BSBHARAT SHARMA
FollowSept 23, 2025 12:53:150
Report