Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143102

21 ਸਾਲਾ ਲੜਕੀ ਨਾਲ ਫੌਜੀ ਵੱਲੋਂ ਜਬਰਜਨਾਹ, ਪਰਿਵਾਰ ਨੇ ਫੜਿਆ!

BHARAT SHARMA
Jul 04, 2025 10:35:37
Ajnala, Punjab
ਝੋਨਾ ਲਗਾਉਣ ਗਈ 21 ਸਾਲਾ ਲੜਕੀ ਨਾਲ ਛੁੱਟੀ ਤੇ ਆਏ ਫੌਜੀ ਵੱਲੋਂ ਕੀਤਾ ਗਿਆ ਜਬਰ ਜਨਾਹ ਮੌਕੇ ਤੇ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਨੂੰ ਕਾਬੂ ਕਰਨ ਦੀ ਵੀਡੀਓ ਆਈ ਸਾਹਮਣੇ ਖੇਤਾਂ ਵਿੱਚ ਝੋਨਾ ਲਗਾਉਣ ਸਮੇਂ ਰੋਟੀ ਖਾਣ ਲਈ ਮੋਟਰ ਵਾਲੇ ਕਮਰੇ ਚ ਬੈਠੀ ਸੀ ਲੜਕੀ ਲੜਕੇ ਵੱਲੋਂ ਕੀਤਾ ਗਿਆ ਜਬਰ ਜਨਾਹ ਲੜਕੀ ਦੇ ਚੀਕਾਂ ਮਾਰਨ ਤੇ ਪਰਿਵਾਰਕ ਮੈਂਬਰਾ ਨੇ ਲੜਕੇ ਨੂੰ ਫੜਿਆ ਪਰ ਮੌਕੇ ਤੋਂ ਹੋਇਆ ਫਰਾਰ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਲੜਕੀ ਦੇ ਪਰਿਵਾਰ ਨੇ ਠਾਣੇ ਪਹੁੰਚ ਲਗਾਈ ਇਨਸਾਫ਼ ਦੀ ਗੁਹਾਰ ਹਲਕਾ ਅਜਨਾਲਾ ਦੇ ਪਿੰਡ ਛੋਟਾ ਫੱਤੇਵਾਲ ਦੀ ਝੋਨਾ ਲਗਾਉਣ ਗਈ 21 ਸਾਲਾਂ ਲੜਕੀ ਨਾਲ ਛੁੱਟੀ ਤੇ ਆਏ ਇਕ ਫੌਜੀ ਵੱਲੋਂ ਖੇਤਾਂ ਚ ਮੋਟਰ ਵਾਲੇ ਕਮਰੇ ਵਿੱਚ ਜਬਰਜਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੜਕੀ ਵੱਲੋਂ ਚਲਾਉਣ ਤੋਂ ਬਾਅਦ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਲੜਕੇ ਨੂੰ ਕਾਬੂ ਕੀਤਾ ਪਰ ਹੱਥੋ ਪਾਈ ਕਰਦੇ ਹੋਏ ਫੌਜੀ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪਰਿਵਾਰ ਹੁਣ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਇਸ ਮੌਕੇ ਤੇ ਪੀੜਿਤ ਲੜਕੀ ਨੇ ਕਿਹਾ ਕਿ ਉਹ ਦੁਪਹਿਰ ਦੇ ਸਮੇਂ ਖੇਤਾਂ ਵਿੱਚ ਝੋਨਾ ਲਗਾਉਣ ਉਪਰੰਤ ਮੋਟਰ ਵਾਲੇ ਕਮਰੇ ਦੇ ਕਰੀਬ ਦੁਪਹਿਰ ਦੀ ਰੋਟੀ ਖਾ ਰਹੀ ਸੀ ਤਾਂ ਅਚਾਨਕ ਉਹਨਾਂ ਦੇ ਪਿੰਡ ਦੇ ਹੀ ਇੱਕ ਛੁੱਟੀ ਤੇ ਆਏ ਫੌਜੀ ਅਤੇ ਉਸਦੇ ਚਾਚੇ ਵੱਲੋਂ ਉਸ ਨੂੰ ਜ਼ਬਰਦਸਤੀ ਕਮਰੇ ਵਿੱਚ ਲਿਜਾ ਕੇ ਜਬਰ ਜਨਾਹ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਵੱਲੋਂ ਰੌਲਾ ਪਾਇਆ ਤਾਂ ਪਰਿਵਾਰਿਕ ਮੈਂਬਰਾਂ ਨੇ ਮੌਕੇ ਤੇ ਹੀ ਲੜਕੀ ਅਤੇ ਲੜਕੇ ਨੂੰ ਕਾਬੂ ਕਰ ਲਿਆ ਪਰ ਉਹ ਫੌਜੀ ਲੜਕਾ ਅਤੇ ਚਾਚਾ ਦੋਨੇ ਜਾਣੇ ਉਥੋਂ ਫਰਾਰ ਹੋ ਗਏ ਲੜਕੀ ਨੇ ਮੰਗ ਕੀਤੀ ਹੈ ਕਿ ਉਸ ਨੂੰ ਬਣਦਾ ਇਨਸਾਫ ਦਿੱਤਾ ਜਾਵੇ ਬਾਈਟ:- ਪੀੜਿਤ ਲੜਕੀ ਇਸ ਮੌਕੇ ਤੇ ਪੀੜਿਤ ਲੜਕੀ ਦੇ ਮਾਂ ਅਤੇ ਭਰਾ ਨੇ ਕਿਹਾ ਕਿ ਸਾਡੀ ਲੜਕੀ ਨਾਲ ਬਹੁਤ ਗਲਤ ਹੋਇਆ ਹੈ ਤੇ ਸਾਡੇ ਸਾਹਮਣੇ ਹੀ ਸਾਡੀ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਹੈ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਅਤੇ ਮਾਮਲਾ ਦਰਜ ਕਰਕੇ ਇਸ ਫੌਜੀ ਉੱਪਰ ਕਾਰਵਾਈ ਕੀਤੀ ਜਾਵੇ। ਬਾਈਟ:- ਪੀੜਤ ਲੜਕੀ ਦੀ ਮਾਂ ਅਤੇ ਭਰਾ ਇਸ ਮੌਕੇ ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਵੱਲੋਂ ਸਾਡੇ ਵੁਮਨ ਸੈਲ ਚ ਇੱਕ ਦਰਖਾਸਤ ਆਈ ਹੈ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਵਈ ਕਾਰਵਾਈ ਬਣੇਗੀ ਉਹ ਕੀਤੀ ਜਾਵੇਗੀ। ਬਾਈਟ:- ਪੁਲਿਸ ਜਾਂਚ ਅਧਿਕਾਰੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement