Back
मौर हलके में चेयरमैन चुनाव को लेकर भारी हंगामा; अकाली बनाम आम आदमी पार्टी भिड़ंत
KBKulbir Beera
Mar 18, 2026 13:50:30
Bathinda, Punjab
ਵਿਧਾਨ ਸਭਾ ਹਲਕਾ ਮੌੜ ਵਿਖੇ ਅੱਜ ਮੌੜ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਨੂੰ ਲੈ ਕੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਜ਼ਾਦ ਬਲਾਕ ਸੰਮਤੀ ਮੈਂਬਰਾਂ ਨੂੰ ਚੋਣ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਜਦੋਂ ਕਿ ਆਮ ਆਦਮੀ ਪਾਰਟੀ ਦੇ ਛੇ ਬਲਾਕ ਸੰਮਤੀ ਮੈਂਬਰ ਚੋਣ ਵਿੱਚ ਸ਼ਾਮਿਲ ਹੋਏ, ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਵੀ ਉੱਥੇ ਹਾਜ਼ਰ ਰਹੇ,
ਜਦੋਂ ਕਾਂਗਰਸ ਦੇ 2 ਅਕਾਲੀ ਦਲ ਦੇ ਛੇ ਅਤੇ 1 ਆਜ਼ਾਦ ਬਲਾਕ ਸੰਮਤੀ ਮੈਂਬਰ ਬੀਡੀਪੀਓ ਦਫਤਰ ਵਿੱਚ ਰੱਖੀ ਗਈ ਚੋਣ ਲਈ ਸਮੇਂ ਸਿਰ ਸ਼ਾਮਿਲ ਹੋਣ ਲਈ ਪਹੁੰਚੇ ਤਾਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਗੇਟ ਤੇ ਹੀ ਰੋਕ ਦਿੱਤਾ ਗਿਆ ਅਤੇ ਉਹਨਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਿਹਦੇ ਚਲਦਿਆਂ ਬਾਹਰ ਖੜੇ ਬਲਾਕ ਸੰਮਤੀ ਮੈਂਬਰਾਂ ਅਤੇ ਪੁਲਿਸ ਵਿੱਚ ਬਹਿਸਬਾਜੀ ਵੀ ਹੋਈ ਪਰ ਉਹਨਾਂ ਨੇ ਅਧਿਕਾਰੀਆਂ ਵੱਲੋਂ ਹੁਕਮ ਆਉਣ ਤੇ ਹੀ ਅੰਦਰ ਜਾਣ ਦੀ ਗੱਲ ਕਹੀ, ਉਧਰ ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿੱਚ ਬੀਡੀਪੀਓ ਦਫਤਰ ਦੇ ਬਾਹਰ ਪੁੱਜ ਗਏ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ, ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਕੁਝ ਵਰਕਰ ਉੱਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਵਿੱਚ ਤਕਰਾਰ ਵੀਕ ਹੋ ਗਿਆ ਭਾਵੇਂ ਕਿ ਪਿੰਡਾਂ ਦੇ ਕੁਝ ਸਿਆਣੇ ਲੋਕਾਂ ਨੇ ਦੋਵਾਂ ਧਿਰਾਂ ਨੂੰ ਇਧਰ ਉਧਰ ਕਰ ਦਿੱਤਾ ਪਰ ਪੁਲਿਸ ਪ੍ਰਸ਼ਾਸਨ ਉੱਥੇ ਮੂਕ ਦਰਸ਼ਕ ਬਣ ਕੇ ਸਾਰਾ ਤਮਾਸ਼ਾ ਦੇਖਦਾ ਰਿਹਾ,
ਅਕਾਲੀ ਦਲ ਦੇ ਉਮੀਦਵਾਰਾਂ ਨੇ ਕਿਹਾ ਕਿ ਉਹਨਾਂ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹੈ। ਉਹਨਾਂ ਨੂੰ ਅੰਦਰ ਚੋਣ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ ਤੇ ਅੰਦਰ ਆਪਣੇ ਆਪ ਹੀ ਛੇ ਮੈਂਬਰਾਂ ਨੇ ਚੇਅਰਮੈਨ ਦੀ ਚੋਣ ਕਰ ਲਈ ਹੈ।,
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੌੜ ਤੋਂ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਨੇ ਕਿਹਾ ਕਿ ਅੱਜ ਤੱਕ ਕਦੇ ਵੀ ਅਜਿਹਾ ਧੱਕਾ ਉਹਨਾਂ ਨੇ ਨਹੀਂ ਦੇਖਿਆ, ਉਹਨਾਂ ਕਿਹਾ ਕਿ ਸਾਡੇ ਨੌ ਮੈਂਬਰ ਹੋਣ ਦੇ ਬਾਵਜੂਦ ਉਹਨਾਂ ਨੂੰ ਅੰਦਰ ਚੇਅਰਮੈਨ ਦੀ ਚੋਣ ਲਈ ਦਾਖਲ ਨਹੀਂ ਹੋਣ ਦਿੱਤਾ ਗਿਆ, ਉਹਨਾਂ ਕਿਹਾ ਕਿ ਆਮ ਘਰਾਂ ਦੇ ਅਤਿ ਆਮ ਆਦਮੀ ਪਾਰਟੀ ਹੋਣ ਦਾ ਝੂਠਾ ਡੋਂਗ ਢੋਂਗ ਕਰ ਰਹੀ ਆਮ ਆਦਮੀ ਪਾਰਟੀ ਕਾਨੂੰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ, ਉਹਨਾਂ ਕਿਹਾ ਕਿ ਇਸ ਧੱਕੇ ਦੇ ਖਿਲਾਫ ਉਹਨਾਂ ਵੱਲੋਂ ਮਾਨਯੋਗ ਹਾਈਕੋਰਟ ਦਾ ਰੁੱਖ ਕੀਤਾ ਜਾਵੇਗਾ।
ਬਾਈਟ 01 ਚੇਅਰਮੈਨ ਦੀ ਉਮੀਦਵਾਰ
ਬਾਈਟ 02 ਅਕਾਲੀ ਵਰਕਰ
ਬਾਈਟ 03 ਜਨਮੇਜਾ ਸਿੰਘ ਸੇਖੋ ਸਾਬਕਾ ਮੰਤਰੀ
ਉਧਰ ਦੂਜੇ ਪਾਸੇ ਆਮ ਆਦੀਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮੈਸਰਖਾਨਾ ਨੇ ਪਾਰਦਰਸ਼ੀ ਢੰਗ ਨਾਲ ਚੋਣ ਹੋਣ ਦਾ ਦਾਅਵਾ ਕੀਤਾ ਉਹਨਾਂ ਕਿਹਾ ਕਿ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਕੀਤਾ ਗਿਆ, ਅਕਾਲੀ ਦਲ ਕੋਲ ਮੈਂਬਰ ਪੂਰੇ ਨਹੀਂ ਸਨ ਜਿਸ ਕਰਕੇ ਉਨਾਂ ਨੇ ਆਪਣਾ ਕਰਮ ਪੂਰਾ ਕਰਕੇ ਆਪਣਾ ਚੇਅਰਮੈਨ ਅਤੇ ਵਾਈਸ ਚੇਅਰਮੈਨ ਚੁਣ ਲਿਆ ਹੈ।
ਬਾਈਟ 04 ਸੁਖਬੀਰ ਸਿੰਘ ਮਾਈਸਰਖਾਨਾ ਆਪਣ ਵਿਧਾਇਕ ਮੌੜ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 18, 2026 14:36:270
Report
ADAnkush Dhobal
FollowMar 18, 2026 14:02:111051
Report
SBSANJEEV BHANDARI
FollowMar 18, 2026 13:51:22972
Report
VSVARUN SHARMA
FollowMar 18, 2026 13:51:06999
Report
KSKapil sharma
FollowMar 18, 2026 13:36:491039
Report
KSKapil sharma
FollowMar 18, 2026 13:35:22960
Report
MTManish Thakur
FollowMar 18, 2026 13:35:041039
Report
SSSandeep Singh
FollowMar 18, 2026 13:33:311096
Report
KDKuldeep Dhaliwal
FollowMar 18, 2026 13:23:581071
Report
VKVipan Kumar
FollowMar 18, 2026 13:22:411065
Report
KKKIRTIPAL KUMAR
FollowMar 18, 2026 13:22:101045
Report
BSBHARAT SHARMA
FollowMar 18, 2026 13:21:221048
Report
MTManish Thakur
FollowMar 18, 2026 13:09:411079
Report
KSKapil sharma
FollowMar 18, 2026 13:08:271078
Report