Back
सुल्तानपुर लोढ़ी में अकाली दल का प्रेस सम्मेलन, चेयरमैन चयन पर भारी सवाल
VSVARUN SHARMA
Mar 18, 2026 13:51:06
Mansurwal Dona, Punjab
ਸੁਲਤਾਨਪੁਰ ਲੋਧੀ ‘ਚ ਅਕਾਲੀ ਦਲ ਦੀ ਅਹਿਮ ਪ੍ਰੈੱਸ ਕਾਨਫਰੰਸ – ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ‘ਤੇ ਉੱਠੇ ਵੱਡੇ ਸਵਾਲ, ਮਿਲੀਭੁਗਤ ਜਾਂ ਰਾਜਨੀਤੀ..?
MLA ਰਾਣਾ ਇੰਦਰ ਪ੍ਰਤਾਪ ‘ਤੇ ਮਿਲੀਭੁਗਤ ਦੇ ਦੋਸ਼, ਬਹੁਮਤ ਦੇ ਬਾਵਜ਼ੂਦ ਵੋਟਿੰਗ ਨਾ ਕਰਨ ‘ਤੇ ਘੇਰਿਆ
ਸੁਲਤਾਨਪੁਰ ਲੋਧੀ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕੀਤੇ ਗਏ। ਪਾਰਟੀ ਆਗੂਆਂ ਨੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ‘ਤੇ ਤਿੱਖੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਰਕਾਰ ਨਾਲ ਮਿਲੀਭੁਗਤ ਕਰਕੇ ਲੋਕਾਂ ਦੇ ਮੰਡੇਟ ਨਾਲ ਧੋਖਾ ਕੀਤਾ ਹੈ。
ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ ਸੁਲਤਾਨਪੁਰ ਲੋਧੀ ਵਿੱਚ ਚੱਲ ਰਹੀ “ਮੌਕਾਪ੍ਰਸਤ ਸਿਆਸਤ” ਬਾਰੇ ਲੋਕਾਂ ਨੂੰ ਸਚੇਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਸ਼ਹਿਰ ਦੀਆਂ ਮੁੱਢਲੀਆਂ ਸਮੱਸਿਆਵਾਂ—ਜਿਵੇਂ ਟੁੱਟੀਆਂ ਸੜਕਾਂ, ਜਾਮ ਸੀਵਰੇਜ ਅਤੇ ਗੰਦਗੀ—ਵਿੱਚ ਕੋਈ ਸੁਧਾਰ ਨਹੀਂ ਆਇਆ। ਇਸ ਦੇ ਬਾਵਜੂਦ ਹਲਕਾ ਵਿਧਾਇਕ ਵੱਲੋਂ ਇਹ ਮਸਲੇ ਕਦੇ ਵੀ ਵਿਧਾਨ ਸਭਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਉਠਾਏ ਗਏ।
ਆਗੂਆਂ ਨੇ ਦੋਸ਼ ਲਗਾਇਆ ਕਿ ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮਿਲੇ ਕਰੋੜਾਂ ਰੁਪਏ ਦੇ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ ਅਤੇ ਵਿਕਾਸ ਕਾਰਜ ਅਧੂਰੇ ਛੱਡ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦੇ ਨਾਲ-ਨਾਲ ਸਥਾਨਕ ਵਿਧਾਇਕ ਦੀ ਵੀ ਵੱਡੀ ਲਾਪਰਵਾਹੀ ਹੈ。
ਬਲਾਕ ਸੰਮਤੀ ਚੋਣਾਂ ਸਬੰਧੀ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਧੱਕੇਸ਼ਾਹੀ ਦੇ ਦੋਸ਼ ਲਗਾਉਣਾ ਸਿਰਫ ਇੱਕ “ਡਰਾਮਾ” ਹੈ। ਉਨ੍ਹਾਂ ਦੇ ਅਨੁਸਾਰ ਜੇ ਵਿਧਾਇਕ ਕੋਲ ਬਹੁਮਤ ਸੀ, ਤਾਂ ਉਹ ਆਪਣੇ ਮੈਂਬਰਾਂ ਨਾਲ ਅੰਦਰ ਜਾ ਕੇ ਵੋਟਿੰਗ ਕਰ ਸਕਦੇ ਸਨ, ਪਰ ਉਨ੍ਹਾਂ ਨੇ ਇਹ ਨਾ ਕਰਕੇ ਬਾਹਰ ਬੈਠਣਾ ਚੁਣਿਆ, ਜੋ ਕਿ ਸਰਕਾਰ ਨੂੰ ਖੁਸ਼ ਕਰਨ ਲਈ ਰਚੀ ਗਈ ਰਣਨੀਤੀ ਦਾ ਹਿੱਸਾ ਲੱਗਦਾ ਹੈ।
ਅਕਾਲੀ ਆਗੂਆਂ ਨੇ ਇਹ ਵੀ ਕਿਹਾ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਵਿਰੋਧ ਸਿਰਫ “ਸੰਕੇਤਕ” ਸੀ, ਕਿਉਂਕਿ ਥੋੜ੍ਹੇ ਸਮੇਂ ਦੇ ਧਰਨੇ ਤੋਂ ਬਾਅਦ ਸਾਰੇ ਉੱਠ ਕੇ ਚਲੇ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਆਪਣੇ ਹਲਕੇ ਵਿੱਚ ਵੀ ਸਰਗਰਮ ਨਹੀਂ ਹਨ ਅਤੇ ਸਿਰਫ ਕੁਝ ਘੰਟਿਆਂ ਲਈ ਦਫ਼ਤਰ ਵਿੱਚ ਬੈਠ ਕੇ ਲੋਕਾਂ ਨਾਲ ਸੰਪਰਕ ਰੱਖਣ ਦੀ ਰਸਮ ਅਦਾ ਕਰਦੇ ਹਨ。
ਕਾਂਗਰਸ ਆਗੂਆਂ ‘ਤੇ ਵੀ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਨਵਤੇਜ ਸਿੰਘ ਚੀਮਾ ਵੀ ਸ਼ਹਿਰ ਦੇ ਮਸਲਿਆਂ ‘ਤੇ ਖਾਮੋਸ਼ ਰਹੇ ਹਨ ਅਤੇ ਕਦੇ ਵੀ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਨਹੀਂ ਬੋਲੇ。
ਅੰਤ ਵਿੱਚ ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਚੇਅਰਮੈਨ ਦੀ ਚੋਣ ਵਿੱਚ ਸਿਆਸੀ ਸੌਦੇਬਾਜ਼ੀ ਹੋਈ ਹੈ ਅਤੇ ਕੁਝ ਵਿਅਕਤੀਆਂ ਨੂੰ ਪਹਿਲਾਂ ਇੱਕ ਧੜੇ ਤੋਂ ਦੂਜੇ ਵਿੱਚ ਭੇਜ ਕੇ ਫਿਰ ਅਹੁਦੇ ਦਿੱਤੇ ਗਏ, ਜਿਸ ਨਾਲ ਪੂਰੀ ਪ੍ਰਕਿਰਿਆ ‘ਤੇ ਸਵਾਲ ਖੜੇ ਹੋ ਰਹੇ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਕੀਤੇ ਜਾਣਗੇ ਅਤੇ ਅੰਕੜਿਆਂ ਸਮੇਤ ਰਾਣਾ ਪਰਿਵਾਰ ਦੀ ਸਿਆਸੀ ਯਾਤਰਾ ਅਤੇ ਸੰਪਤੀ ਵਿੱਚ ਹੋਏ ਵਾਧੇ ਬਾਰੇ ਵੀ ਜਾਣਕਾਰੀ ਸਾਹਮਣੇ ਲਿਆਂਦੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 18, 2026 14:36:270
Report
ADAnkush Dhobal
FollowMar 18, 2026 14:02:111051
Report
SBSANJEEV BHANDARI
FollowMar 18, 2026 13:51:22972
Report
KBKulbir Beera
FollowMar 18, 2026 13:50:301012
Report
KSKapil sharma
FollowMar 18, 2026 13:36:491039
Report
KSKapil sharma
FollowMar 18, 2026 13:35:22960
Report
MTManish Thakur
FollowMar 18, 2026 13:35:041039
Report
SSSandeep Singh
FollowMar 18, 2026 13:33:311096
Report
KDKuldeep Dhaliwal
FollowMar 18, 2026 13:23:581071
Report
VKVipan Kumar
FollowMar 18, 2026 13:22:411065
Report
KKKIRTIPAL KUMAR
FollowMar 18, 2026 13:22:101045
Report
BSBHARAT SHARMA
FollowMar 18, 2026 13:21:221048
Report
MTManish Thakur
FollowMar 18, 2026 13:09:411079
Report
KSKapil sharma
FollowMar 18, 2026 13:08:271078
Report