Back
पंजाब रोडवेज यूनियन ने निजीकरण के खिलाफ प्रदर्शन का ऐलान किया
RBRohit Bansal
Jan 24, 2026 15:48:57
Chandigarh, Chandigarh
ਪੰਜਾਬ ਸਰਕਾਰ ਵੱਲੋਂ ਮੰਗਾ ਦਾ ਹੱਲ ਨਾ ਕਰਨ ਤੇ ਪਨਬਸ ਪੀਆਰਟੀਸੀ ਦਾ ਹੋਵੇਗਾ ਚੱਕਾ ਜਾਮ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਦਿੱਤਾ ਜਾਵੇਗਾ ਧਰਨਾ - ਰੇਸ਼ਮ ਸਿੰਘ ਗਿੱਲ
2 ਮਹੀਨੇ ਬੀਤੇ ਜਾਣ ਦੇ ਵਾਬਜੂਦ ਯੂਨੀਅਨ ਆਗੂਆਂ ਨੂੰ ਜੇਲਾਂ ਵਿੱਚੋ ਨਹੀਂ ਕੀਤਾ ਗਿਆ ਰਿਹਾਅ - ਗੁਰਪ੍ਰੀਤ ਸਿੰਘ ਪੰਨੂ
26 ਜਨਵਰੀ ਨੂੰ ਗੇਟ ਰੈਲੀਆਂ ਕਰਕੇ ਕਰਾਂਗੇ ਰੋਸ ਪ੍ਰਦਰਸ਼ਨ - ਸ਼ਮਸ਼ੇਰ ਸਿੰਘ ਢਿੱਲੋ
ਅੱਜ ਮਿਤੀ 24/01/2026 ਨੂੰ ਪੰਜਾਬ ਰੋਡਵੇਜ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਇਸੜੂ ਭਵਨ ਵਿੱਚ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੀਟੂ ਦੇ ਸੂਬਾਈ ਜਨਰਲ ਸਕੱਤਰ ਮਹਾਂ ਸਿੰਘ ਰੋੜੀ ਹਾਜਿਰ ਹੋਏ ਮੀਟਿੰਗ ਵਿੱਚ ਸਰਪ੍ਰਸਤ ਕਮਲ ਕੁਮਾਰ , ਚੇਅਰਮੈਨ ਬਲਵਿੰਦਰ ਸਿੰਘ ਰਾਠ , ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਮੀਟਿੰਗ ਵਿੱਚ ਬੋਲਦਿਆਂ ਕਿਹਾਂ ਕਿ ਅਜ਼ਾਦੀ ਤੋਂ ਬਾਅਦ ਵੀ ਲੋਕਾਂ ਨੂੰ ਬੋਲਣ ਜਾਂ ਆਪਣੀ ਅਵਾਜ਼ ਚੁੱਕਣ ਦਾ ਅਧਿਕਾਰ ਨਹੀਂ ਹੈ ਸਰਕਾਰ ਨੇ ਸੰਘਰਸ਼ ਕਰਦੇ ਕਰਮਚਾਰੀਆ ਨੂੰ ਚੁੱਕਿਆ ਅਤੇ ਜੇਲ੍ਹਾ ਵਿੱਚ ਡੱਕਿਆ ਹੋਇਆ ਹੈ,ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਵੱਡਾ ਫਾਇਦਾ ਦੇਣ ਕਰਕੇ ਵਿਭਾਗ ਦਾ ਨਿੱਜੀਕਰਨ ਕਰਨਾ ਚਹੁੰਦੀ ਹੈ ਸਰਕਾਰ ਕਿਲੋਮੀਟਰ ਸਕੀਮ ਦਾ ਵਾਰ-ਵਾਰ ਟੈਂਡਰ ਲੈ ਕੇ ਆ ਰਹੀ ਸੀ,ਜੱਥੇਬੰਦੀ ਲਗਾਤਾਰ ਵਿਰੋਧ ਕਰਦੀ ਆ ਰਹੀ ਸੀ ਕਿਲੋਮੀਟਰ ਸਕੀਮ ਘਾਟੇਵੰਦ ਸਾਬਤ ਕਰਨ ਦੇ ਪੁੱਖਤਾ ਪਰੂਫ ਮੀਟਿੰਗ ਵਿੱਚ ਦੇ ਚੁੱਕੇ ਹਾਂ ਪਰ ਸਰਕਾਰ ਪਰੂਫਾ ਨੂੰ ਅਣਦੇਖਿਆਂ ਕਰਕੇ ਨਿੱਜੀਕਰਣ ਵੱਲ ਵੱਧ ਰਹੀ ਹੈ ਸਰਕਾਰ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਲਈ ਨਜਾਇਜ਼ ਪਰਚੇ ਕਰਕੇ ਜੇਲ੍ਹਿਆਂ ਵਿੱਚ ਡੱਕਿਆ ਗਿਆ ਹੈ ਜਦੋਂ ਕਿ ਅਸੀਂ ਸਰਕਾਰੀ ਅਦਾਰੇ ਵਿੱਚ ਕੰਮ ਕਰ ਰਹੇ ਹਾਂ, ਸਾਡੇ ਸਾਥੀਆਂ ਤੇ ਨਜਾਇਜ ਪਰਚੇ ਕਰਕੇ ਜੇਲ੍ਹਾ ਵਿੱਚ ਬੰਦ ਕੀਤਾ गया ਹੈ ਸੂਬਾ ਕੈਸ਼ੀਅਰ ਬਲਜੀਤ ਸਿੰਘ,ਰਮਨਦੀਪ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਅੱਜ ਜੇਲ੍ਹਾਂ ਵਿੱਚ ਬੰਦ ਸਾਥੀਆਂ ਨੂੰ 58 ਦਿਨ ਦੇ ਕਰੀਬ ਹੋ ਚੁੱਕੇ ਹਨ ਸਰਕਾਰ ਵਾਰ - ਵਾਰ ਸਹਿਮਤੀ ਕਰਕੇ ਭੱਜ ਰਹੀ ਹੈ ਅਤੇ ਲਾਰੇ ਤੇ ਲਾਰਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਸੁਤੰਤਰ ਦੇਸ ਵਿੱਚ ਆਪਣੀ ਅਵਾਜ਼ ਬੁਲੰਦ ਕਰਨ ਦੇ ਹਰ ਇੱਕ ਨੂੰ ਸਵਿੰਧਨਕ ਹੱਕ ਹੈ,ਸਰਕਾਰ ਹੱਕਾਂ ਮੰਗਦੇ ਮੁਲਾਜ਼ਮਾਂ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਲੰਮਾ ਸਮੇਂ ਤੋਂ ਅਸੀਂ ਠੇਕੇਦਾਰੀ ਸਿਸਟਮ ਦੀ ਚੱਕੀ ਵਿੱਚ ਪਿਸ ਰਹੇ ਹਾਂ ਮੰਗ ਹੱਲ ਕਰਨ ਦੀ ਬਜਾਏ ਸਰਕਾਰ ਨਿੱਜੀ ਕਾਰਣ ਦਾ ਕੁਹਾੜਾ ਲੈ ਕੇ ਆਈ ਹੈ
ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ,ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ,ਜਲੋਰ ਸਿੰਘ ਅਤੇ ਦਫ਼ਤਰੀ ਸਕੱਤਰ ਰੋਹੀ ਰਾਮ ਨੇ ਬੋਲਦਿਆਂ ਕਿਹਾ ਕਿ ਕਿਲੋਮੀਟਰ ਸਕੀਮ ਲਗਾਤਰ ਘਾਟੇ ਤੇ ਚੱਲ ਰਹੀ ਸੀ ਜਿਸ ਦੇ ਪਰੂਫ ਸਰਕਾਰ ਕੋਲ ਪੇਸ਼ ਵੀ ਕੀਤੇ ਗਏ ਆਪਣੀ ਬੱਸਾਂ ਪਾਉਣ ਦੀ ਬਜ਼ਾਏ ਕਿਲੋਮੀਟਰ ਸਕੀਮ ਨੂੰ ਸਰਕਾਰ ਵੱਲੋਂ ਤਰਜੀਹ ਜ਼ਿਆਦਾ ਦਿੱਤੀ ਜਾਂਦੀ ਹੈ ਜਦੋਂ ਕਿ ਸਰਕਾਰ ਕੋਲ ਪਨਬੱਸ ਅਤੇ ਪੀ ਆਰ ਟੀ ਸੀ ਨੇ ਫਰੀ ਸਫਰ ਸਹੂਲਤਾਂ ਦਾ 1200 ਕਰੋੜ ਲੈਣਾ ਹੈ ਵਿਭਾਗ ਤਨਖਾਹ ਦੇਣ ਵਿੱਚ ਅਸਮਰੱਥ ਹੈ ਜਦੋ ਕਿ ਬੱਸਾਂ ਬੈਂਕਾਂ ਤੋਂ ਲੋਨ ਲੈ ਕੇ ਬੱਸਾਂ ਖਰੀਦੀਣਨੀਆ ਹਨ ਉਹਨਾਂ ਦੀ ਮਨਜ਼ੂਰੀ ਵੀ ਸਰਕਾਰ ਨਹੀਂ ਦੇ ਰਹੀ ਠੇਕੇਦਾਰੀ ਪ੍ਰਥਾ ਨਾਲ ਲਗਾਤਾਰ ਕੱਚੇ ਮੁਲਾਜ਼ਮਾਂ ਦਾ ਘੱਟ ਤਨਖਾਹਾ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀ ਕੀਤਾ ਜਾ ਰਿਹਾ ਹੈ ਸਰਕਾਰ ਨਿੱਜੀਕਾਰਣ ਵੱਲ ਨੂੰ ਵੱਢ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਵੱਧ ਜਾਵੇਗੀ ਪ੍ਰਾਈਵੇਟ ਕਾਰਪੋਰੇਟਰਾਂ ਦਾ ਬੋਲ ਬਾਲਾ ਵੱਧ ਜਾਵੇਗਾ ਪ੍ਰਾਈਵੇਟ ਆਪਣੀ ਮਰਜ਼ੀ ਦੇ ਨਾਲ ਪਬਲਿਕ ਤੋਂ ਕਰਾਇਆ ਵਸੂਲਣਗੇ ਇਸ ਤਰ੍ਹਾਂ ਆਮ ਪਬਲਿਕ ਦੀ ਲੜਾਈ ਲੜਦੇ ਮੁਲਾਜ਼ਮਾਂ ਤੇ ਪਰਚੇ ਦਰਜ਼ ਕਰਕੇ ਜੇਲ੍ਹਾ ਵਿੱਚ ਬੰਦ ਕੀਤਾ ਗਿਆ ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਇਹ ਸਰਕਾਰ ਵੀ ਭਗਤ ਸਿੰਘ ਦੀ ਪੱਗ ਬੰਨ ਕੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਸਾਬਿਤ ਹੋਈ ਹੈ ਜਿਸ ਦੇ ਰੋਸ ਵਜੋਂ ਯੂਨੀਅਨ ਵਲੋਂ 26 ਜਨਵਰੀ ਨੂੰ ਸਮੂੰਹ ਡਿੱਪੂਆਂ ਦੇ ਗੇਟਾਂ ਤੇ ਗੇਟ ਰੈਲੀਆ ਕੀਤੀਆਂ ਜਾਣਗੀਆ ਕਿਉਕਿ 26 ਜਨਵਰੀ ਨੂੰ ਭਾਰਤ ਵਿੱਚ ਸਵਿੰਧਾਨ ਲਾਗੂ ਕੀਤਾ ਗਿਆ ਸੀ ਉਸ ਸਵਿੰਧਾਨ ਦੀਆਂ ਤੱਜੀਆ ਸਰਕਾਰ ਉਡਾ ਰਹੀ ਹੈ ਉਸ ਦਿਨ ਕਾਲੇ ਰੀਬਨ ਬੰਨ ਕੇ ਗੇਟਾਂ ਉਪਰ ਪ੍ਰਦਸ਼ਨ ਕੀਤਾ ਜਾਵੇਗਾ ਅਤੇ ਰੂਟ ਡਿਊਟੀ ਕੀਤੀ ਜਾਵੇਗੀ ਸਵਿੰਧਾਨ ਨੂੰ ਸਿੱਕੇ ਟੰਗ ਕੇ ਹੱਕ ਮੰਗਦੇ ਮੁਲਾਜ਼ਮਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਗਿਆ ਹੈ ਜੇਕਰ ਸਰਕਾਰ ਨੇ 28 ਜਨਵਰੀ ਦੀ ਮੀਟਿੰਗ ਦੇ ਵਿੱਚ ਮੰਗਾਂ ਦਾ ਹੱਲ ਨਾ ਕੀਤਾ ਤਾਂ ਯੂਨੀਅਨ ਵਲੋਂ ਤੁਰੰਤ ਮੀਟਿੰਗ ਕਰਕੇ ਸੰਗਰੂਰ ਵਿਖੇ ਪੱਕੇ ਧਰਨੇ ਸਮੇਤ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ 9 ਫਰਵਰੀ ਨੂੰ ਗੇਟ ਰੈਲੀਆ ਕਰਕੇ 11 ਫਰਵਰੀ ਨੂੰ ਸਾਰੀਆਂ ਬੱਸਾਂ ਡਿਪੂਆਂ ਵਿੱਚ ਬੰਦ ਕਰਕੇ 12 ਫਰਵਰੀ ਨੂੰ ਮਕੁੰਬਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਤੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowJan 24, 2026 17:46:240
Report
SSSanjay Sharma
FollowJan 24, 2026 17:32:570
Report
TBTarsem Bhardwaj
FollowJan 24, 2026 17:31:010
Report
NSNitesh Saini
FollowJan 24, 2026 17:16:150
Report
SSSanjay Sharma
FollowJan 24, 2026 17:00:320
Report
SSSanjay Sharma
FollowJan 24, 2026 16:16:14Noida, Uttar Pradesh:ਆਮ ਆਦਮੀ ਪਾਰਟੀ ਪੰਜਾਬ ਵੱਲੋ ਬੀ. ਸੀ. ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ
0
Report
NSNitesh Saini
FollowJan 24, 2026 15:49:480
Report
VKVarun Kaushal
FollowJan 24, 2026 15:04:370
Report
KKKIRTIPAL KUMAR
FollowJan 24, 2026 15:03:140
Report
SSSanjay Sharma
FollowJan 24, 2026 14:34:38Noida, Uttar Pradesh:BANI, KATHUA (J&K): BANI RECEIVES FRESH SNOWFALL
0
Report
GPGYAN PRAKASH
FollowJan 24, 2026 14:30:530
Report
SSSanjay Sharma
FollowJan 24, 2026 14:19:350
Report
KSKapil sharma
FollowJan 24, 2026 14:17:250
Report
RKRAMAN KHOSLA
FollowJan 24, 2026 14:01:300
Report