Back
रूपनगर में नए साल के मौके पर सुरक्षा कड़ी, शराब चेकिंग और आवाज पर रोक
TSTEJINDER SINGH
Dec 31, 2025 15:19:18
Rupnagar, Punjab
ਰੂਪਨਗਰ (ਰੋਪੜ) ਵਿੱਚ ਨਵੇਂ ਸਾਲ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਐੱਸਐੱਸਪੀ Gulneet Singh Khurana ਦੇ ਹੁਕਮਾਂ ’ਤੇ ਪੂਰੇ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਇਸ ਸਬੰਧ ਵਿੱਚ ਡੀਐੱਸਪੀ Raj Pal, ਐੱਸਪੀ Jaspreet Singh ਅਤੇ ਸਿਟੀ ਥਾਣਾ ਮੁਖੀ Pawan Kumar ਦੀ ਅਗਵਾਈ ਹੇਠ ਰੋਪੜ ਦੇ ਬੇਲਾ ਚੌਕ ਨਾਕਾ, ਬੱਸ ਸਟੈਂਡ, ਪੁਲਿਸ ਲਾਈਨਜ਼ ਸਮੇਤ ਹੋਰ ਅਹਿਮ ਥਾਵਾਂ ’ਤੇ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਕਾਰਾਂ ਅਤੇ ਮੋਟਰਸਾਈਕਲਾਂ ਦੀ ਵਿਸ਼ੇਸ਼ ਜਾਂਚ ਵੀ ਕੀਤੀ ਗਈ। ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਜਿੱਥੇ-ਜਿੱਥੇ ਨਵੇਂ ਸਾਲ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਉਨ੍ਹਾਂ ਸਾਰਿਆਂ ਥਾਵਾਂ ਨੂੰ ਪੁਲਿਸ ਵੱਲੋਂ ਕਵਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਮ ਇਲਾਕਾਬੰਦੀ ਤਹਿਤ ਮਾਰਕੀਟਾਂ ਅਤੇ ਭੀੜਭਾੜ ਵਾਲੇ ਖੇਤਰਾਂ ਵਿੱਚ ਏਰੀਆ ਡੋਮੀਨੇਸ਼ਨ ਕੀਤੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਡਰੰਕ ਐਂਡ ਡਰਾਈਵ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ Pਿਛਲੇ ਹਫ਼ਤੇ ਦੌਰਾਨ ਜ਼ਿਲ੍ਹੇ ਵਿੱਚ ਲਗਭਗ ਸਵਾ ਸੌ ਚਲਾਨ ਕੀਤੇ ਗਏ ਹਨ। ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਉਹਨਾਂ ਕਿਹਾ ਕਿ ਨਵੇਂ ਸਾਲ ਦੇ ਮੌਕੇ ਕਈ ਲੋਕ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਹਨ, ਜਿਸ ਨਾਲ ਸੜਕ ਹਾਦਸਿਆਂ ਅਤੇ ਜਾਨਮਾਲ ਦੇ ਨੁਕਸਾਨ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਗੱਲਾਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹੇ ਦੇ ਸਾਰੇ ਐੱਸਪੀ, ਡੀਐੱਸਪੀ, ਐੱਸਐੱਚਓ, ਚੌਕੀ ਇੰਚਾਰਜ ਅਤੇ ਪੁਲਿਸ ਫੋਰਸ ਬੁੱਧਵਾਰ ਦੇਰ ਰਾਤ ਤੱਕ ਫੀਲਡ ਵਿੱਚ ਤੈਨਾਤ ਰਹੇਗੀ। ਨਾਲ ਹੀ ਲੋਕਾਂ ਨੂੰ ਲਗਾਤਾਰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਆਪਣੇ ਪ੍ਰੋਗਰਾਮ ਸਮਾਪਤ ਕਰਕੇ ਸ਼ਾਂਤੀ ਨਾਲ ਆਪਣੇ ਘਰ ਵਾਪਸ ਜਾਣ। ਕਿਸੇ ਵੀ ਤਰ੍ਹਾਂ ਦੀ ਹੁਲੜਬਾਜ਼ੀ, ਅਸ਼ਾਂਤੀ ਜਾਂ ਗੈਰਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਾਨੂੰਨ ਹੱਥ ਵਿੱਚ ਲੈਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
SBSoumen Bhattachrya
FollowDec 31, 2025 17:04:300
Report
SRSanjoy Rajbanshi
FollowDec 31, 2025 17:02:470
Report
0
Report
SPSANDIP PRAMANIK
FollowDec 31, 2025 17:01:510
Report
0
Report
1
Report
HSHITESH SHARMA
FollowDec 31, 2025 16:48:000
Report
MJManoj Jain
FollowDec 31, 2025 16:47:220
Report
0
Report
RSRahul shukla
FollowDec 31, 2025 16:45:280
Report
0
Report
DKDAVESH KUMAR
FollowDec 31, 2025 16:39:250
Report
HGHarish Gupta
FollowDec 31, 2025 16:39:150
Report
NSNAVEEN SHARMA
FollowDec 31, 2025 16:38:400
Report