Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

तलवंडी साबो थाना से हत्या के आरोपी भागे; पुलिस ने जल्द गिरफ्तारी कही

SSSanjay Sharma
Oct 19, 2025 01:01:40
Noida, Uttar Pradesh
ਤਲਵੰਡੀ ਸਾਬੋ ਥਾਣੇ ਵਿੱਚੋਂ ਇਰਾਦਾ ਕਤਲ ਦਾ ਮੁਲਜਮ ਭੱਜਣ ਵਿੱਚ ਹੋਇਆ ਸਫਲ ਪੁਲਿਸ ਦੇ ਉੱਠੇ ਸਵਾਲ ਇਰਾਦਾ ਕਤਲ ਦਾ ਕਥਿਤ ਆਰੋਪੀ ਪੁਲਿਸ ਹਿਰਾਸਤ ਚੋਂ ਹੋਇਆ ਫਰਾਰ ਬੀਤੇ ਦਿਨ ਤਲਵੰਡੀ ਸਾਬੋ ਵਿਖੇ ਕੱਪੜੇ ਲੈਣ ਆਏ ਹਰਿਆਣਾ ਦੇ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਮਾਰਨ ਦੀ ਨੀਅਤ ਨਾਲ ਕੀਤੀ ਸੀ ਕੁੱਟਮਾਰ ਇਸ ਮਾਮਲੇ ਵਿੱਚ ਪੁਲਿਸ ਨੇ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕੀਤੀ ਸੀ ਸ਼ੁਰੂ ਪੁਲਿਸ ਨੇ ਇਸ ਮਾਮਲੇ ਵਿੱਚ ਕਥਿਤ ਆਰੋਪੀ ਯੁੱਧਵੀਰ ਸਿੰਘ ਵਾਸੀ ਤਲਵੰਡੀ ਸਾਬੋ ਨੂੰ ਕੀਤਾ ਸੀ ਗ੍ਰਿਫਤਾਰ ਥਾਣਾ ਤਲਵੰਡੀ ਸਾਬੋ ਚੋਂ ਜਾਂਚ ਅਧਿਕਾਰੀ ਦੀ ਕਥਿਤ ਲਾਪਰਵਾਹੀ ਕਾਰਨ ਕਥਿਤ ਆਰੋਪੀ ਹੋਇਆ ਫਰਾਰ ਥਾਣੇ ਚੋਂ ਕਥਿਤ ਆਰੋਪੀ ਦੇ ਭੱਜਣ ਤੇ ਪੁਲਿਸ ਤੇ ਉੱਪਰ ਰਹੇ ਹਨ ਸਵਾਲ ਡੀਐਸਪੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਲਦ ਹੀ ਮੁਲਜਮ ਨੂੰ ਫੜ ਲਿਆ ਜਾਵੇਗਾ ਅਤੇ ਪੁਲਿਸ ਮੁਲਾਜ਼ਮ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਜਿਸ ਦੀ ਗਿਰਫ ਵਿੱਚੋਂ ਮੁਲਜ਼ਮ ਭੱਜਿਆ ਹੈ
5
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NLNitin Luthra
Oct 19, 2025 05:33:23
Batala, Punjab:ਦਿਵਾਲੀ ਵਾਲੇ ਦਿਨ ਹਰ ਘਰ ਦੇ ਵਿੱਚ ਪੂਜਾ ਹੁੰਦੀ ਹੈ ਪੂਜਾ ਦੌਰਾਨ ਜੋ ਪ੍ਰਸ਼ਾਦ ਰੱਖਿਆ ਹੁੰਦਾ ਹੈ ਉਸ ਦੇ ਵਿੱਚ ਸਭ ਤੋਂ ਵੱਧ ਮਹੱਤਵਤਾ ਹੁੰਦੀ ਹੈ ਫੁੱਲੀਆਂ ਪਤਾਸੇ ਅਤੇ ਖੰਡ ਦੇ ਖਿਡੋਣਿਆਂ ਦੀ ਇਹ ਖੰਡ ਦੇ ਖਿਡਾਉਣੇ ਕੌਣ ਬਣਾਉਂਦਾ ਹੈ किस ਨਾਲ ਬਣਦੇ ਹਨ ਇਸੇ ਤੇ ਗੱਲਬਾਤ ਕੀਤੀ ਜੋ ਪਿਛਲੇ ਕਈ ਸਾਲਾਂ ਤੋਂ ਖੰਡ ਦੇ ਖਿਡੋਣ ਬਣਾਉਂਦੇ ਆ ਰਹੇ ਗੱਲਬਾਤ ਦੌਰਾਨ ਦੁਕਾਨਦਾਰ ਨੇ ਕਿਹਾ ਕਿ ਇਹ ਸਿਰਫ ਖੰਡ ਨਾਲ ਹੀ ਬਣਦੇ ਨੇ ਔਰ ਇਹਦੇ ਵੱਖੋ ਵੱਖ ਸੱਚੇ ਹੁੰਦੇ ਨੇ ਅੱਜ ਕੱਲ ਲੋਕ ਬੇਸ਼ੱਕ ਘਰ ਦੇ ਵਿੱਚ ਦਿਵਾਲੀ ਵਾਲੇ ਦਿਨ ਪੂਜਾ ਕਰਨ ਲਈ ਕਈ ਤਰ੍ਹਾਂ ਦੀ ਮਿਠਾਈ ਰੱਖਦੇ ਨੇ ਪਰ ਪੁਰਾਤਨ ਸਮੇਂ ਤੋਂ ਫੁੱਲੀਆਂ ਪਤਾਸੇ ਅਤੇ ਖੰਡ ਦੇ ਖਿਡੋਣੇ ਹੀ ਰੱਖੇ ਜਾਂਦੇ ਨੇ ਇਹ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਬਣਾਉਣੇ ਸ਼ੁਰੂ ਕਰੀਦੇ ਆ ਔਰ ਦਿਵਾਲੀ ਵਾਲੇ ਦਿਨ ਹੀ ਇਸ ਦੀ ਅਹਿਮ ਮਹੱਤਵਤਾ ਹੈ ਪੁਰਾਣੇ ਸਮੇਂ ਦੇ ਵਿੱਚ ਇਸ ਦੇ ਬਹੁਤ ਸਾਰੇ ਕਾਰੀਗਰ ਸਨ ਪਰ ਹੁਣ ਉਹ ਕਾਰੀਗਰ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਆ ਆਉਣ ਵਾਲੇ ਸਮੇਂ ਚ ਜੇ ਕਰ ਕੋਈ ਕਾਰੀਗਰ ਇਸ ਕੰਮ ਨੂੰ ਨਹੀਂ ਸਿੱਖੇਗਾ ਤੇ ਇਹ ਖੰਡ ਦੇ ਖਿਡੋਣੇ ਵੀ ਅਲੋਪ ਹੋ ਜਾਣਗੇ
0
comment0
Report
KBKulbir Beera
Oct 19, 2025 05:32:54
Bathinda, Punjab:ਇਸ ਵਾਰ ਦਿਵਾਲੀ ਤੇ ਚੱਲਣਗੇ ਗ੍ਰੀਨ ਪਟਾਕੇ ਪਟਾਕੇ ਖਰੀਦਣ ਵਾਲਿਆਂ ਚ ਪਿਛਲੇ ਸਾਲਾਂ ਦੇ ਮੁਕਾਬਲੇ ਉਤਸ਼ਾਹ ਘਟਿਆ ਪੰਜਾਬ ਚ ਹੜਾਂ ਅਤੇ ਬੇ ਵਕਤੀਆਂ ਫਿਲਮੀ ਕਲਾਕਾਰਾਂ ਅਤੇ ਖਿਡਾਰੀਆਂ ਦੀਆਂ ਮੌਤਾਂ ਦਾ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਦੇਸ਼ ਭਰ ਵਿੱਚ ਦਿਵਾਲੀ ਮਨਾਈ ਜਾ ਰਹੀ ਹੈ ਉੱਥੇ ਹੀ ਦਿਵਾਲੀ ਨੂੰ ਲੈ ਕੇ ਵੱਡੇ ਪੱਧਰ ਤੇ ਪਟਾਕਿਆਂ ਨੂੰ ਵੇਚਣ ਦੀਆਂ ਸਟਾਲਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਗੱਲ ਬਠਿੰਡਾ ਦੀ ਕਰੀਏ ਤਾਂ ਬਠਿੰਡਾ ਸ਼ਹਿਰ ਵਿੱਚ ਤਿੰਨ ਸੇਫ ਜਗ੍ਹਾ ते ਪ੍ਰਸ਼ਾਸਨ ਵੱਲੋਂ ਪਟਾਖੇ ਵੇਚਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਵੱਡੇ پੱਧਰ ਦੇ ਇਸ ਵਾਰ ਵੱਖ-ਵੱਖ ਕੰਪਨੀਆਂ ਵੱਲੋਂ ਗਰੀਨ ਪਟਾਕੇ ਤਿਆਰ ਕੀਤੇ ਗਏ ਹਨ। ਜਿਨਾਂ ਵਿੱਚ ਆਵਾਜ਼ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਬਹੁਤ ਘੱਟ ਹੈ ਉਹਨਾਂ ਦੀ ਵਿਕਰੀ ਹੋ ਰਹੀ ਹੈ ਕਿਉਂਕਿ ਪਹਿਲਾਂ ਹੀ ਝੋਨੇ ਦਾ ਸੀਜਨ ਹੋਣ ਕਾਰਨ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਵੱਡੇ ਪੱਧਰ ਤੇ ਪ੍ਰਦੂਸ਼ਣ ਫੈਲਾਇਆ ਜਾਂਦਾ ਸੀ ਪਰ ਸਰਕਾਰ ਵੱਲੋਂ ਇਸ ਵਾਰ ਜਿੱਥੇ ਦਿਵਾਲੀ ਤੇ ਗਰੀਨ ਪਟਾਕੇ ਵੇਚਣ ਲਈ ਕਿਹਾ ਗਿਆ ਹੈ ਉਥੇ ਹੀ ਪਰਾਲੀ ਸਾੜਨ ਤੇ ਵੀ ਮਨਾਹੀ ਕੀਤੀ ਗਈ ਹੈ ਇਸ ਵਾਰ ਪੰਜਾਬ ਵਿੱਚ ਵੱਡੇ ਪੱਧਰ ਤੇ ਆਏ ਹੜ ਅਤੇ ਕੁਝ ਕਲਾਕਾਰਾਂ ਦੀਆਂ ਬੇਵਕਤੀਆਂ ਮੌਤਾਂ ਹੋਈਆਂ ਜਿਨਾਂ ਦਾ ਅਸਰ ਪਟਾਕਾ ਮਾਰਕੀਟ ਉੱਪਰ ਵੀ ਦਿਖਾਈ ਦੇ ਰਿਹਾ ਹੈ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਪ੍ਰਸ਼ਾਸਨ ਵੱਲੋਂ ਲਗਵਾਈਆਂ ਪਟਾਕਿਆਂ ਦੀ ਵਿਕਰੀ ਦੀਆਂ ਸਟਾਲਾਂ ਤੇ ਜਦੋਂ ਜੀ ਮੀਡੀਆ ਨੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਜਿੱਥੇ ਲੋਕਾਂ ਵਿੱਚ ਦਿਵਾਲੀ ਨੂੰ ਲੈ ਕੇ ਖੁਸ਼ੀ ਸੀ ਉਥੇ ਹੀ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਸਾਫ ਝਲਕਦੀ ਨਜ਼ਰ ਆਉਂਦੀ ਸੀ ਕਿ ਲੋਕਾਂ ਅੰਦਰ ਹੜ ਪੀੜਤਾਂ ਪ੍ਰਤੀ ਅਤੇ ਬੇਵਕਤੀਆਂ ਕਲਾਕਾਰਾਂ ਦੀਆਂ ਮੌਤਾਂ ਤੇ ਖਰੀਦਦਾਰਾਂ ਦਾ ਕਹਿਣਾ ਹੈ ਕਿ ਦਿਵਾਲੀ ਜਰੂਰ ਮਨਾਵਾਂਗੇ ਪਰ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਇਹ ਗੱਲ ਜਰੂਰ ਹੈ ਕਿ ਇਹ ਸਾਲ ਪੰਜਾਬ ਲਈ ਬਹੁਤਾ ਚੰਗਾ ਨਹੀਂ ਸੀ ਕਿਉਂਕਿ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਅੱਜ ਵੀ ਲੋਕ ਵੱਡੇ ਪੱਧਰ ਤੇ ਪਾਣੀ ਦੀ ਮਾਰ ਹੇਠ ਆਏ ਹਨ ਅਤੇ ਕੁਝ ਕਲਾਕਾਰਾਂ ਅਤੇ ਖਿਡਾਰੀਆਂ ਦੀਆਂ ਬੇਵਕਤੀਆਂ ਮੌਤਾਂ ਹੋਣ ਨਾਲ ਕਿਤੇ ਨਾ ਕਿਤੇ ਖੁਸ਼ੀ ਮਨਾਉਣ ਨੂੰ ਜੀ ਨਹੀਂ ਕਰਦਾ ਪਰ ਬੱਚਿਆਂ ਲਈ ਥੋੜੇ ਮੋਟੇ ਪਟਾਕੇ ਜਰੂਰ ਖਰੀਦ ਰਹੇ ਹਾਂ ਦੂਜੇ ਪਾਸੇ ਦੁਕਾਨਦਾਰ ਦਾ ਕਹਿਣਾ ਹੈ ਕਿ ਇਸ ਵਾਰ ਸਰਕਾਰ ਵੱਲੋਂ ਸਖਤੀ ਦੇ ਨਾਲ ਗਰੀਨ ਪਟਾਕੇ ਵੇਚਣ ਦੇ ਹੀ ਆਰਡਰ ਹੋਏ ਹਨ ਜੋ ਆਮ ਪਟਾਕਿਆਂ ਦੇ ਮੁਕਾਬਲੇ ਵਿੱਚ 20 ਤੋਂ 25% ਮਹਿੰਗੇ ਹਨ ਮਾਰਕੀਟ ਉੱਪਰ ਹੜਾਂ ਦਾ ਵੀ ਅਸਰ ਦਿਖਾਈ ਦੇ ਰਿਹਾ ਹੈ ਇਸ ਕਰਕੇ ਅਸੀਂ ਇਸ ਵਾਰ ਪਿਛਲੀ ਵਾਰ ਦੇ ਮੁਕਾਬਲੇ ਪਟਾਕੇ ਘੱਟ ਖਰੀਦੇ ਹਨ ਲੋਕਾਂ ਦਾ ਖਰੀਦਦਾਰੀ ਵਿੱਚ ਉਤਸ਼ਾਹ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੈ। ਵਾਕ ਥਰੂ ਕੁਲਬੀਰ ਬੀਰਾ।
0
comment0
Report
NSNaresh Sethi
Oct 19, 2025 04:34:28
Kot Kapura, Punjab:ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅਕਸਰ ਹੀ ਸੁਰਖੀਆਂ ਵਿਚ ਰਹਿੰਦੀ ਹੈ ਪਰ ਇਸਵਾਰ ਇਹ ਜੇਲ੍ਹ ਆਪਣੇ ਕੀਤੇ ਵਿੱਲਖਣ ਉਪਰਾਲੇ ਸਦਕਾ ਇਹਨੀਂ ਦਿਨੀ ਚਰਚਾ ਵਿਚ ਹੈ।ਜੇਲ੍ਹ ਪ੍ਰਸ਼ਾਸਨ ਵੱਲੋਂ ਫਰੀਦਕੋਟ ਦੀਆਂ ਜਿਲ੍ਹਾ ਕਚਿਹਰੀਆਂ ਦੇ ਗੇਟ ਤੇ ਲੱਗੀ ਕੇਂਦਰੀ ਮਾਡਰਨ ਜੇਲ੍ਹ ਦੀ ਸਟਾਲ ਤਿਉਹਾਰ ਦੇ ਦਿਨਾਂ ਵਿਚ ਖਿੱਚ ਦਾ ਕੇਂਦਰ ਬਣੀ ਹੈ। ਦਰਅਸਲ ਅਕਸਰ ਜੇਲ੍ਹਾਂ ਅੰਦਰ ਬੰਦ ਲੋਕਾਂ ਕੋਲਾਂ ਪਾਬੰਦੀ ਸ਼ੁਦਾ ਸਮਾਨ ਦੀ ਬ੍ਰਾਂਮਦਗੀ ਜਾਂ ਆਪਸੀ ਝੜਪ ਦੀਆਂ ਖਬਰਾਂ ਆਂਮ ਗੱਲ ਹਨ ਪਰ ਅਜਿਹੇ ਵਿਚ ਫਰੀਦਕੋਟ ਦੀ ਕੇਂਦਰ ਮਾਡਰਨ ਜੇਲ੍ਹ ਦੇ ਅਹਿਮ ਉਪਰਾਲਾ ਵੇਖਣ ਨੂੰ ਮਿਲਿਆ ਜਿਸ ਨੇ ਸਾਬਤ ਕਰ ਦਿੱਤਾ ਕਿ ਫਰੀਦਕੋਟ ਜੇਲ੍ਹ ਪ੍ਰਸ਼ਾਸਨ ਵੱਕਿਆ ਹੀ ਜੇਲ੍ਹ ਵਿਚ ਬੰਦ ਲੋਕਾਂ ਨੂੰ ਸੁਧਾਰਨ ਵੱਲ ਕਦਮ ਚੁੱਕ ਰਹੀ ਹੈ ਅਤੇ ਜੇਲ੍ਹ ਵਿਚ ਬੰਦ ਵਿਅਕਤੀ ਜਦੋਂ ਆਪਣੇ ਘਰ ਜਾਵੇ ਤਾਂ ਘਰ ਜਾ ਕਿ ਉਹ ਇਜਤ ਦੀ ਰੋਟੀ ਖਾਸ ਸਕੇ ਅਤੇ ਸਮਾਜ ਵਿਚ ਰਾਜੀ ਖੁਸੀ ਰਹਿ ਸਕੇ ਉਹਨਾਂ ਨੂੰ ਇਸ ਦੇ ਕਾਬਲ ਬਣਾ ਰਹੀ ਹੈ।ਜੇਲ੍ਹ ਵਿਚ ਬੰਦ ਕੈਦੀਆਂ/ਹਵਾਲਤੀਆਂ ਨੂੰ ਜੇਲ੍ਹ ਅੰਦਰ ਹੀ ਕਿੱਤਾ ਮੁਖੀ ਟਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਦੇ ਤਹਿਤ ਕੈਦੀਆ ਵੱਲੋਂ ਵੱਖ ਵੱਖ ਤਰਾਂ ਦਾ ਜਿੱਥੇ ਸਾਜੋ ਸਮਾਨ ਤਿਆਰ ਕੀਤਾ ਜਾਂਦਾ ਹੈ ਉਥੇ ਹੀ ਕਈ ਤਰਾਂ ਦੀਆ ਮਿਠਿਆਈਆਂ ਦੇਸੀ ਘਿਓ ਵਿਚ ਤਿਆਰ ਕੀਤੀਆਂ ਜਾ ਰਹੀਆਂ ਹਨ।ਅਜਿਹੇ ਹੀ ਸਾਜੋ ਸਮਾਨ ਦੀ ਇਕ ਸਟਾਲ ਇਹਨੀ ਦਿਨੀ ਤਿਉਹਾਰਾਂ ਦੇ ਸੀਜਨ ਦੌਰਾਨ ਫਰੀਦਕੋਟ ਦੀ ਜਿਲ੍ਹਾ ਕਚਿਹਰੀ ਦੇ ਬਾਹਰ ਲੱਗੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਲਗਾਈ ਗਈ ਇਸ ਸਟਾਲ ਤੇ ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਤੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਮਿਠਿਆਈਆਂ ਜਿੰਨਾ ਵਿਕਾ ਵਿਚ ਵੇਸਣ ਦੀ ਬਰਫੀ, ਗੁੜ ਦੇ ਸਕਰਪਾਰੇ ਅਤੇ ਹੋਰ ਕਾਫੀ ਕਿਸਮ ਦੀ ਭਾਜੀ, ਮੋਮ ਦੇ ਦੀਵੇ, ਖੁਸਬੂਦਾਰ ਕੱਚ ਦੇ ਦੀਵੇ, ਸੁੰਦਰ ਸਜਾਵਟ ਵਾਲੇ ਦੀਵੇ ਅਤੇ ਕਈ ਤਰਾਂ ਦੇ ਲੱਕੜ ਦੇ ਟੇਬਲ ਲੈਂਪ ਵੇਣ ਲਈ ਰੱਖੇ ਗਏ ਹਨ। ਲੋਕਾਂ ਵੱਲੋਂ ਇਹਨਾਂ ਚੀਜਾਂ ਵਿਚ ਕਾਫੀ ਦਿਲਚਸਪੀ ਵਿਖਾਈ ਜਾ ਰਹੀ ਹੈ ਅਤੇ ਇਹਨਾਂ ਨੂੰ ਖ੍ਰੀਦਿਆ ਜਾ ਰਿਹਾ। ਗੱਲਬਾਤ ਕਰਦਿਆ ਜੇਲ੍ਹ ਅਧਿਕਾਰੀ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਕੈਂਦੀਆਂ ਨੂੰ ਚੰਗੇ ਨਾਗਰਕ ਬਣਾਉਣ ਅਤੇ ਉਹਨਾਂ ਨੂੰ ਇਕ ਚੰਗਾ ਵਾਤਵਰਨ ਦੇਣ ਲਈ ਫਰੀਦਕੋਟ ਜੇਲ੍ਹ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ so RMS ਕੀਤਾ ਮੁਖੀ ਟਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਲੋਕ ਕਿਸੇ ਕਾਰਨ ਵੱਸ ਜੇਲ੍ਹ ਅੰਦਰ ਚਲੇ ਗਏ ਹਨ ਉਹ ਜੇਲ੍ਹ ਤੋਂ ਬਾਹਰ ਆਂਉਣ ਤੋਂ ਬਾਅਦ ਆਪਣੀ ਰੋਜੀ ਰੋਟੀ ਅਸਾਨੀ ਨਾਲ ਕੰਮ ਕਰ ਕੇ ਕਮਾ ਸਕਣ ਅਤੇ ਚੰਗੇ ਨਾਗਰਕ ਬਣ ਕੇ ਆਂਮ ਲੋਕਾਂ ਵਿਚ ਵਿਚਰ ਸਕਣ।ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਵਿਚ ਬੰਦ ਕੈਦੀਆਂ ਹਵਾਲਤੀਆਂ ਵੱੋਂ ਜੋ ਸਮਾਨ ਜੇਲ੍ਹ ਦੀ ਫੈਕਟਰੀ ਅੰਦਰ ਤਿਆਰ ਕੀਤਾ ਜਾਂਦਾ ਉਹਨਾਂ ਵਿਚ ਲੱਕੜ ਦੇ ਟੇਬਲ ਲੈਂਪ, ਦੇਸੀ ਘਿਓ ਨਾਲ ਤਿਆਰ ਕੀਤੀਆਂ ਮਿਠਿਆਈਆਂ ਅਤੇ ਸੁੰਦਰ ਸਜਾਵਟੀ ਦੀਵੇ ਆਦਿ ਇਥੇ ਵੇਣ ਲਈ ਸਟਾਲ ਲਗਾਈ ਗਈ। ਉਹਨਾਂ ਕਿਹਾ ਕਿ ਲੋਕਾ ਵਿਚ ਇਹਨਾਂ ਚੀਜਾਂ ਨੂੰ ਖ੍ਰੀਦਣ ਦਾ ਇੰਨਾਂ ਉਤਸ਼ਾਹ ਹੈ ਕਿ ਲੋਕ ਸਾਨੂੰ ਫੋਨ ਕਰ ਕੇ ਕਹਿ ਰਹੇ ਹਨ ਕਿ ਸਾਡੇ ਲਈ ਰੱਖ ਲਿਉ ਕਿਤੇ ਵਿਕ ਨਾਂ ਜਾਵੇ। ਉਹਨਾਂ ਦੱਸਿਆ ਕਿ ਇਹਨਾਂ ਚੀਜਾਂ ਤੋਂ ਜੋ ਵੀ ਮੁਨਾਫਾ ਹੋਵੇਗਾ ਉਸ ਦਾ 40 ਪ੍ਰਤੀਸ਼ਤ ਇਹਨਾਂ ਨੂੰ ਬਣਾਉਣ ਵਾਲੇ ਕੈਦੀਆਂ/ਹਵਾਲਤੀਆਂ ਨੂੰ ਮਿਹਨਤਾਨੇ ਦੇ ਰੂਪ ਵਿਚ ਦਿੱਤਾ ਜਾਵੇਗਾ।
0
comment0
Report
SNSUNIL NAGPAL
Oct 19, 2025 04:33:52
Fazilka, Punjab:ਫਾਜ਼ਿਲਕਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਪ੍ਰਸ਼ਾਸਨ ਵੱਲੋਂ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ । ਕਿ ਫਾਜ਼ਿਲਕਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਕੋਈ ਵੀ ਦੁਕਾਨਦਾਰ ਪਟਾਠੇ ਨਹੀਂ ਲਾਯੇਗਾ । ਨਾ ਹੀ ਵੇਚੇ ਜਾਣਗੇ । ਨਾਲ ਹੀ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਜੋ ਥਾਂ ਸ਼ਹੀਦ ਬਹੁਮੰਤਵੀ ਖੇਡ ਸਟੇਡੀਅਮ ਨਿਰਧਾਰਤ ਕੀਤੀ ਗਈ ਹੈ । ਜਿਨਾਂ ਲੋਕਾਂ ਨੂੰ ਲਾਈਸੈਂਸ ਜਾਰੀ ਕੀਤੇ ਗਏ ਨੇ ਉੱਥੇ ਹੀ ਪਟਾਖਿਆਂ ਦੀ ਵਿਕਰੀ ਹੋਵੇਗੀ। ਨਹੀਂ ਤਾਂ ਸ਼ਹਿਰ ਦੇ ਬਜ਼ਾਰਾਂ ਵਿੱਚ ਪਟਾਖਾ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਹੋਵੇਗੀ । ਨਾਲ ਹੀ SHO ਲੇਖ ਰਾਜ ਨੇ ਕਿਹਾ ਕਿ ਸ਼ਹਰ ਦੇ ਵਿੱਚ ਪਟਾਸ਼ ਵੇਚਣ ਤੇ ਪਾਬੰਦੀ ਲા ਦਿੱਤੀ ਗਈ ਹੈ। ਬਿਨਾਂ ਲਾਈਸੈਂਸ ਕੋਈ ਵੀ ਵਿਅਕਤੀ ਪਟਾਸ਼ ਨਹੀਂ ਵੇਚੇਗਾ । ਕਿਉਂਕਿ ਮਮਦੋਟ ਦੇ ਵਿੱਚ ਪਟਾਸ਼ ਫਟਣ ਦਾ ਮਾਮਲਾ ਸਾਹਮਣੇ ਆਇਆ । ਜਿਸ ਤੋਂ ਬਾਅਦ ਹੁਣ ਪੁਲਿਸ ਸਖਤੀ ਦਿਖਾ ਰਹੀ ਹੈ । ਐਸ ਐਚ ਓ ਸਿਟੀ ਦਾ ਕਹਿਣਾ ਕਿ ਮਾਮਲਾ ਸਾਹਮਣੇ ਆਉਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ。
2
comment0
Report
RKRajesh Kumar Sharma
Oct 19, 2025 03:30:58
Delhi, Delhi:दिल्ली की हवा हो रही है जहरीली इस जहरीली हवा से घुटने लगा है लोगो का दम लोगो का घरों से निकलना हो रहा है दुश्वार दिल्ली राजधानी में इस वक्त जहरीली हवा चल रही है और जहरीली हवा से लोगो का दम घुटने लगा है। अगर हम बात करते हैं पश्चिमी जिला के विकासपुरी की तो यहां का AQI 238 के आसपास है जो बहुत ही खराब है। लोगो का सड़को पर निकलना दुश्वार हो रहा है। लोगो को आंखों में तो जलना होती है साथ में सांस लेने में दिक्कत आती है। इस वक्त दिल्ली की हवा बहुत ही जहरीली हो चुकी है। बुजुर्ग बच्चों को घरों से नहीं निकलना चाहिए खासकर दमा के मरीज को तो बिल्कुल नहीं निकलना चाहिए। पश्चिमी जिला के कई इलाकों में आज भी आग जलाई जा रही है लोग अलाव का सहारा लेने लगे है जिससे भी पॉल्यूशन बढ़ता है। दीपावली का त्यौहार है तो पटाखे जमकर चलेंगे तो पॉल्यूशन बढ़ेगा और दिल्ली की हवा और जहरीली होगी। दिल्ली सरकार ने दिल्ली के पॉल्यूशन पर रोक लगाने के लिए कृत्रिम वर्षा की भी बात कर रही है ताकि दिल्ली में पॉल्यूशन पर रोक लग सके और दिल्ली के लोग खुली हवा में सांस ले सके।
0
comment0
Report
NSNaresh Sethi
Oct 19, 2025 03:16:36
Kot Kapura, Punjab:ਤਿਉਹਾਰਾਂ ਦੇ ਮੱਦੇਨਜ਼ਰ ਫਰੀਦਕੋਟ ਵਿਚ ਪੁਲਿਸ ਅਤੇ ਸਿਹਤ ਵਿਭाग ਦੀ ਵੱਡੀ ਕਾਰਵਾਈ, ਸੋਨ ਪਾਪੜੀ ਅਤੇ ਬਰਫ਼ੀ ਦੀ ਫੈਕਟਰੀ ਤੇ ਕੀਤੀ ਰੇਡ, ਵੱਡੀ ਮਾਤਰਾ ਵਿਚ ਗਲੀ ਸੜੀ ਮਿਠਿਆਈ ਬਰਾਮਦ, ਬਿਕਾਨੇਰੀ ਸੋਨ ਪਾਪੜੀ ਦੇ ਵੱਡੀ ਗਿਣਤੀ ਵਿਚ ਡੱਬੇ ਬਰਾਮਦ, ਰਾਜਸਥਾਨ ਦੀ ਮਸ਼ਹੂਰ ਬੀਕਾਨੇਰੀ ਬ੍ਰਾਂਡ ਦੀ ਸੋਨ ਪਾਪੜੀ ਫਰੀਦਕੋਟ ਵਿਚ ਕੀਤੀ ਜਾ ਰਹੀ ਸੀ ਪੈਕਿੰਗ, ਮੂੰਗਫਲੀ ਦੀਆਂ ਗਿਰੀਆਂ ਨੂੰ ਰੰਗ ਕਰ ਬਣਾਇਆ ਗਿਆ ਪਿਸਤਾ ਵੀ ਬਰਾਮਦ, ਸਿਹਤ ਵਿਭਾਗ ਨੇ ਭਰੇ ਸੈਂਪਲ, ਬਰਾਮਦ ਮਿਠਿਆਈ ਦੀ ਸੀਲ ਫਰੀਦਕੋਟ ਵਿਚ ਅੱਜ ਦੇਰ ਸ਼ਾਮ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਸਾਂਝੇ ਤੌਰ ਤੇ ਫਰੀਦਕੋਟ ਦੇ ਰਿਹਾਇਸ਼ੀ ਇਲਾਕੇ ਵਿਚ ਦੋ ਮੰਜਿਲ ਮਕਾਨ ਵਿਚ ਚਲਦੀ ਪਤੀਸ਼ੇ (ਸੋਨ ਪਾਪੜੀ) ਫਰਫ਼ੀ ਦੀ ਫੈਕਟਰੀ ਤੇ ਰੇਡ ਕਰ ਵੱਡੀ ਮਾਤਰਾ ਵਿਚ ਸੋਨ ਪਾਪੜੀ, ਕੱਚਾ ਖੋਆ, ਹਰਾ ਰੰਗ ਲੱਗੀਆਂ ਮੂੰਗਫਲੀ ਦੀਆਂ ਗਿਰੀਆਂ, ਫਰਫ਼ੀ, ਗਲੀ ਸੜੀ ਮਿਠਿਆਈ, ਰਾਜਸਥਾਨ ਦੀ ਮਸ਼ਹੂਰ ਬੀਕਾਨੇਰੀ ਸੋਨ ਪਾਪੱਡੀ ਬ੍ਰਾਂਡ ਦੇ ਡੱਬੇ ਅਤੇ ਇਹਨਾਂ ਡੱਬਿਆਂ ਵਿਚ ਪੈਕਿੰਗ ਕੀਤੀ ਜਾ ਰਹੀ ਸੋਨ ਪਾਪੜੀ ਮਿਲੀ। ਸਿਹਤ ਵਿਭਾਗ ਵਲੋਂ ਮੌਕੇ ਤੇ ਹੀ ਫੜ੍ਹੀ ਗਈ ਮਿਠਿਆਈ ਦੇ ਸੈਂਪਲ ਭਰੇ ਗਏ ਹਨ ਅਤੇ ਬਾਕੀ ਮਿਠਿਆਈ ਨੂੰ ਸੀਲ ਕੀਤਾ ਗਿਆ। ਜਾਨਕਾਰੀ ਦਿੰਦਿਆ SP ਫਰੀਦਕੋਟ ਮਨਿੰਦਰਵੀਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਅਧਾਰ ਤੇ ਸਿਹਤ ਵਿਭਾਗ ਦੀ ਟੀਮ ਸਮੇਤ ਫੈਕਟਰੀ ਤੇ ਚੈਕਿੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਥੇ ਫੈਕਟਰੀ ਵਿਚ ਕਿਸੇ ਤਰਾਂ ਦੀ ਕੋਈ ਸਾਫ਼ ਸਫਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਇਥੋਂ ਕਾਫੀ ਮਾਤਰਾ ਵਿਚ ਸੋਨ ਪਾਪੜੀ ਅਤੇ ਬਰਫ਼ੀ ਮਿਲੀ ਹੈ ਜਿਸ ਦੇ ਸੈਂਪਲ ਭਰੇ ਜਾ ਰਹੇ ਹਨ। ਉਹਨਾਂ ਕਿਹਾ ਦਸਿਆ ਕਿ ਇਥੋਂ ਜੋ ਰੰਗ ਲੱਗੀ ਮੂੰਗਫਲੀ ਦੀਆਂ ਗਿਰੀਆਂ ਮਿਲੀਆਂ ਉਸ ਦੀ ਵੀ ਜਾਂਚ ਕੀਤੀ ਜਾ ਰਹੀ, ਰਾਜਸਥਾਨ ਦੀ ਮਸ਼ਹੂਰ ਬੀਕਾਨੇਰੀ ਸੋਨ ਪਾਪੜੀ ਦੇ ਰੈਪਰ ਮਿਲਣ ਅਤੇ ਉਸੇ ਬ੍ਰਾਂਡ ਨੇਮ ਹੇਠ ਕੀਤੀ ਜਾ ਰਹੀ ਸੋਨ ਪਾਪੜੀ ਦੀ ਪੈਕਿੰਗ ਬਾਰੇ ਉਹਨਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਜੋ ਵੀ ਸਿਹਤ ਵਿਭਾਗ ਵਲੋਂ ਜਾਂਚ ਰਿਪੋਰਟ ਦਿੱਤੀ ਜਾਵੇਗੀ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਗੱਲਬਾਤ ਕਰਦਿਆ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇਥੇ ਫੈਕਟਰੀ ਚੱਲ ਰਹੀ ਹੈ ਜਿਸ ਵਿਚ ਪਤੀਸਾ ਅਤੇ ਬਰਫ਼ੀ ਬਣਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਉਹ ਆਏ ਹਨ ਚੈਕਿੰਗ ਕੀਤੀ ਹੈ ਇਥੇ ਕਾਫੀ ਉਣਤਾਨੀਆਂ ਪਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਥੇ ਸਾਫ਼ ਸਫਾਈ ਦਾ ਕੋਈ ਬਹੁਤਾ ਪ੍ਰਬੰਧ ਨਹੀਂ, ਉਹਨਾਂ ਦੱਸਿਆ ਕਿ ਜੋ ਮਿਠਿਆਈਆਂ ਮਿਲੀਆਂ ਹਨ ਉਹਨਾਂ ਦੇ ਸੈਂਪਲ ਭਰੇ ਗਏ ਹਨ ਅਤੇ ਟੈਸਟ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਫਿਲਹਾਲ ਫੜ੍ਹਿਆ ਗਿਆ ਸਾਰਾ ਸਮਾਨ ਸੀਲ ਕੀਤਾ ਜਾਵੇਗਾ। ਰਾਜਸਥਾਨ ਦੀ ਮਸ਼ਹੂਰੀ ਮਿਠਿਆਈ ਦੇ ਬੇਨਰ ਹੇਠ ਫਰੀਦਕੋਟ ਵਿਚ ਪੈਕ ਕੀਤੇ ਜਾਣ ਬਾਰੇ ਉਹ ਕੋਈ ਬਹੁਤਾ ਸਾਰਥਿਕ ਜਵਾਬ ਨਹੀਂ ਦੇ ਸਕੇ ਬਸ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੇ ਜਾਣ ਦੀ ਗੱਲ ਕੀਤੀ ਗਈ।
0
comment0
Report
RKRAMAN KHOSLA
Oct 18, 2025 16:16:27
Hoshiarpur, Punjab:केंद्र सरकार द्वारा Gst की दरों में भरी कटौती की गई है जिस से लोगों को इलेक्ट्रोनिक उपकरण खरीदने में राहत मिल सके, जिसका सीधा फायदा इस बार दीपाली पर इलेक्ट्रोनिक का समान विक्रेताओं के साथ लोगो मिलता दिखाई दिया जिस से दुकानों पर इलेक्ट्रॉनिक के समान की बिक्री बढ़ी है वहीं लोग भी खरीददारी करने से पीछे नहीं हट रहे लोगों का कहना है कि इस बार उनकी जेब पर अधिक बोझ पड़ता दिखाई नहीं दे रहा जिसके चलते वो लोगों बिना सोचे समझे खरीददारी कर रहे है,,, वही दुकानदार जो इलेक्ट्रॉनिक सामान के मालिक है उनका कहना है के पिछले साल लोग ऑनलाइन की तरफ अधिक ध्यान दे रहे थे लेकिन Gst में राहत मिलने के बाद लोगों का विश्वाश ऑफ लाइन पर अब अधिक हुआ है जिस से दुकानों पर ग्राहक अधिक पहुंच रहे है।
10
comment0
Report
SSSanjay Sharma
Oct 18, 2025 14:37:52
Noida, Uttar Pradesh:ਤਰਨ ਤਾਰਨ ਜ਼ਿਮਨੀ ਚੋਣ: ਨਾਮਜ਼ਦगੀਆਂ ਦੇ ਛੇਵੇਂ ਦਿਨ 14 ਨਾਮਜ਼ਦਗੀ ਪੱਤਰ ਦਾਖ਼ਲ ਚੰਡੀਗੜ੍ਹ, 18 ਅਕਤੂਬਰ: ਪੰਜਾਬ ਵਿਧਾਨ ਸਭਾ ਦੀ 21-ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦੇ ਛੇਵੇਂ ਦਿਨ 14 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ৷ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਤਰਨ ਤਾਰਨ ਸੀਟ ਲਈ ਲਈ ਅੱਜ ਭਾਰਤੀ ਜਨਤਾ ਪਾਰਟੀ ਤੋਂ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਦੋ ਹੋਰ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ 17 ਅਕਤੂਰਬਰ ਨੂੰ ਵੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਸੀ। ਸੁੱਚਾ ਸਿੰਘ ਵੱਲੋਂ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਗਈ ਹੈ। ਉੱਥੇ ਹੀ ਲੀਨਾ ਸੰਧੂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ । ਇਸ ਤੋਂ ਇਲਾਵਾ ਅਰੁਨ ਕੁਮਾਰ ਖੁਰਮੀ ਨੇ ਵੀ ਆਪਣੇ ਕਾਗਜ਼ ਦਾਖਿਲ ਕੀਤੇ ਅਤੇ ਨੈਸ਼ਨਲਿਟਸ ਜਸਟਿਸ ਪਾਰਟੀ ਵੱਲੋਂ ਨਾਇਬ ਸਿੰਘ ਨੇ ਨਾਮਜ਼ਦਗੀ ਦਾਖਲ ਕੀਤੀ ਹੈ। ਜਦਕਿ ਹਰਪਾਲ ਸਿੰਘ, ਹਰਬਰਿੰਦਰ ਕੌਰ, ਕੋਮਲਪ੍ਰੀਤ ਸਿੰਘ, ਨੀਟੂ, ਵਿਜੈ ਕੁਮਾਰ, ਮਨਦੀਪ ਸਿੰਘ, ਨਿਰਮਲ ਕੌਰ ਅਤੇ ਜਸਵੰਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ੍। ਜ਼ਿਕਰਯੋਗ ਹੈ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਅਕਤੂਬਰ ਹੈ ਜਦਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 22 ਅਕਤੂਬਰ ਨੂੰ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਅੰਤਿਮ ਮਿਤੀ 24 ਅਕਤੂਬਰ, 2025 ਹੈ。
4
comment0
Report
Diwali 2025
Advertisement
Back to top