Back
फरीदकोट में सोन पापड़ी फैक्ट्री पर पुलिस-स्वास्थ्य टीम की बड़ी रेड
NSNaresh Sethi
Oct 19, 2025 03:16:36
Kot Kapura, Punjab
ਤਿਉਹਾਰਾਂ ਦੇ ਮੱਦੇਨਜ਼ਰ ਫਰੀਦਕੋਟ ਵਿਚ ਪੁਲਿਸ ਅਤੇ ਸਿਹਤ ਵਿਭाग ਦੀ ਵੱਡੀ ਕਾਰਵਾਈ, ਸੋਨ ਪਾਪੜੀ ਅਤੇ ਬਰਫ਼ੀ ਦੀ ਫੈਕਟਰੀ ਤੇ ਕੀਤੀ ਰੇਡ, ਵੱਡੀ ਮਾਤਰਾ ਵਿਚ ਗਲੀ ਸੜੀ ਮਿਠਿਆਈ ਬਰਾਮਦ, ਬਿਕਾਨੇਰੀ ਸੋਨ ਪਾਪੜੀ ਦੇ ਵੱਡੀ ਗਿਣਤੀ ਵਿਚ ਡੱਬੇ ਬਰਾਮਦ, ਰਾਜਸਥਾਨ ਦੀ ਮਸ਼ਹੂਰ ਬੀਕਾਨੇਰੀ ਬ੍ਰਾਂਡ ਦੀ ਸੋਨ ਪਾਪੜੀ ਫਰੀਦਕੋਟ ਵਿਚ ਕੀਤੀ ਜਾ ਰਹੀ ਸੀ ਪੈਕਿੰਗ, ਮੂੰਗਫਲੀ ਦੀਆਂ ਗਿਰੀਆਂ ਨੂੰ ਰੰਗ ਕਰ ਬਣਾਇਆ ਗਿਆ ਪਿਸਤਾ ਵੀ ਬਰਾਮਦ, ਸਿਹਤ ਵਿਭਾਗ ਨੇ ਭਰੇ ਸੈਂਪਲ, ਬਰਾਮਦ ਮਿਠਿਆਈ ਦੀ ਸੀਲ ਫਰੀਦਕੋਟ ਵਿਚ ਅੱਜ ਦੇਰ ਸ਼ਾਮ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਸਾਂਝੇ ਤੌਰ ਤੇ ਫਰੀਦਕੋਟ ਦੇ ਰਿਹਾਇਸ਼ੀ ਇਲਾਕੇ ਵਿਚ ਦੋ ਮੰਜਿਲ ਮਕਾਨ ਵਿਚ ਚਲਦੀ ਪਤੀਸ਼ੇ (ਸੋਨ ਪਾਪੜੀ) ਫਰਫ਼ੀ ਦੀ ਫੈਕਟਰੀ ਤੇ ਰੇਡ ਕਰ ਵੱਡੀ ਮਾਤਰਾ ਵਿਚ ਸੋਨ ਪਾਪੜੀ, ਕੱਚਾ ਖੋਆ, ਹਰਾ ਰੰਗ ਲੱਗੀਆਂ ਮੂੰਗਫਲੀ ਦੀਆਂ ਗਿਰੀਆਂ, ਫਰਫ਼ੀ, ਗਲੀ ਸੜੀ ਮਿਠਿਆਈ, ਰਾਜਸਥਾਨ ਦੀ ਮਸ਼ਹੂਰ ਬੀਕਾਨੇਰੀ ਸੋਨ ਪਾਪੱਡੀ ਬ੍ਰਾਂਡ ਦੇ ਡੱਬੇ ਅਤੇ ਇਹਨਾਂ ਡੱਬਿਆਂ ਵਿਚ ਪੈਕਿੰਗ ਕੀਤੀ ਜਾ ਰਹੀ ਸੋਨ ਪਾਪੜੀ ਮਿਲੀ। ਸਿਹਤ ਵਿਭਾਗ ਵਲੋਂ ਮੌਕੇ ਤੇ ਹੀ ਫੜ੍ਹੀ ਗਈ ਮਿਠਿਆਈ ਦੇ ਸੈਂਪਲ ਭਰੇ ਗਏ ਹਨ ਅਤੇ ਬਾਕੀ ਮਿਠਿਆਈ ਨੂੰ ਸੀਲ ਕੀਤਾ ਗਿਆ। ਜਾਨਕਾਰੀ ਦਿੰਦਿਆ SP ਫਰੀਦਕੋਟ ਮਨਿੰਦਰਵੀਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਅਧਾਰ ਤੇ ਸਿਹਤ ਵਿਭਾਗ ਦੀ ਟੀਮ ਸਮੇਤ ਫੈਕਟਰੀ ਤੇ ਚੈਕਿੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਥੇ ਫੈਕਟਰੀ ਵਿਚ ਕਿਸੇ ਤਰਾਂ ਦੀ ਕੋਈ ਸਾਫ਼ ਸਫਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਇਥੋਂ ਕਾਫੀ ਮਾਤਰਾ ਵਿਚ ਸੋਨ ਪਾਪੜੀ ਅਤੇ ਬਰਫ਼ੀ ਮਿਲੀ ਹੈ ਜਿਸ ਦੇ ਸੈਂਪਲ ਭਰੇ ਜਾ ਰਹੇ ਹਨ। ਉਹਨਾਂ ਕਿਹਾ ਦਸਿਆ ਕਿ ਇਥੋਂ ਜੋ ਰੰਗ ਲੱਗੀ ਮੂੰਗਫਲੀ ਦੀਆਂ ਗਿਰੀਆਂ ਮਿਲੀਆਂ ਉਸ ਦੀ ਵੀ ਜਾਂਚ ਕੀਤੀ ਜਾ ਰਹੀ, ਰਾਜਸਥਾਨ ਦੀ ਮਸ਼ਹੂਰ ਬੀਕਾਨੇਰੀ ਸੋਨ ਪਾਪੜੀ ਦੇ ਰੈਪਰ ਮਿਲਣ ਅਤੇ ਉਸੇ ਬ੍ਰਾਂਡ ਨੇਮ ਹੇਠ ਕੀਤੀ ਜਾ ਰਹੀ ਸੋਨ ਪਾਪੜੀ ਦੀ ਪੈਕਿੰਗ ਬਾਰੇ ਉਹਨਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਜੋ ਵੀ ਸਿਹਤ ਵਿਭਾਗ ਵਲੋਂ ਜਾਂਚ ਰਿਪੋਰਟ ਦਿੱਤੀ ਜਾਵੇਗੀ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਗੱਲਬਾਤ ਕਰਦਿਆ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇਥੇ ਫੈਕਟਰੀ ਚੱਲ ਰਹੀ ਹੈ ਜਿਸ ਵਿਚ ਪਤੀਸਾ ਅਤੇ ਬਰਫ਼ੀ ਬਣਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਉਹ ਆਏ ਹਨ ਚੈਕਿੰਗ ਕੀਤੀ ਹੈ ਇਥੇ ਕਾਫੀ ਉਣਤਾਨੀਆਂ ਪਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਥੇ ਸਾਫ਼ ਸਫਾਈ ਦਾ ਕੋਈ ਬਹੁਤਾ ਪ੍ਰਬੰਧ ਨਹੀਂ, ਉਹਨਾਂ ਦੱਸਿਆ ਕਿ ਜੋ ਮਿਠਿਆਈਆਂ ਮਿਲੀਆਂ ਹਨ ਉਹਨਾਂ ਦੇ ਸੈਂਪਲ ਭਰੇ ਗਏ ਹਨ ਅਤੇ ਟੈਸਟ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਫਿਲਹਾਲ ਫੜ੍ਹਿਆ ਗਿਆ ਸਾਰਾ ਸਮਾਨ ਸੀਲ ਕੀਤਾ ਜਾਵੇਗਾ। ਰਾਜਸਥਾਨ ਦੀ ਮਸ਼ਹੂਰੀ ਮਿਠਿਆਈ ਦੇ ਬੇਨਰ ਹੇਠ ਫਰੀਦਕੋਟ ਵਿਚ ਪੈਕ ਕੀਤੇ ਜਾਣ ਬਾਰੇ ਉਹ ਕੋਈ ਬਹੁਤਾ ਸਾਰਥਿਕ ਜਵਾਬ ਨਹੀਂ ਦੇ ਸਕੇ ਬਸ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੇ ਜਾਣ ਦੀ ਗੱਲ ਕੀਤੀ ਗਈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NLNitin Luthra
FollowOct 19, 2025 05:33:230
Report
KBKulbir Beera
FollowOct 19, 2025 05:32:540
Report
SSSanjay Sharma
FollowOct 19, 2025 04:50:54Noida, Uttar Pradesh:तंगधार (जम्मू-कश्मीर): ऊँचे इलाकों में बर्फ की चादर, विजुअल्स
1
Report
NSNaresh Sethi
FollowOct 19, 2025 04:34:280
Report
SNSUNIL NAGPAL
FollowOct 19, 2025 04:33:522
Report
RKRajesh Kumar Sharma
FollowOct 19, 2025 03:30:580
Report
ATAnuj Tomar
FollowOct 19, 2025 03:30:39Noida, Uttar Pradesh:दिल्ली की हवा में प्रदूषण खतरनाक, दीपावली पर ग्रीन पटाखे भी चिंता बढ़ाते हैं
0
Report
SSSanjay Sharma
FollowOct 19, 2025 03:15:08Noida, Uttar Pradesh:AYODHYA (UP): CROWD OF DEVOTEES FLOCK TO SHRI RAM JANMBHOOMI TEMPLE FOR DIWALI CELEBRATION VISUALS REAX
0
Report
SSSanjay Sharma
FollowOct 19, 2025 02:00:184
Report
SSSanjay Sharma
FollowOct 19, 2025 02:00:10Noida, Uttar Pradesh:अमृतसर (पंजाब-18/10/2025): 'AFTER PARTITION' प्रदर्शनी अमृतसर पार्टिशन म्यूज़ियम में खुली; हरप्रीत सिंह संधू (सूचना आयुक्त, पंजाब).
2
Report
SSSanjay Sharma
FollowOct 19, 2025 01:01:405
Report
RKRAMAN KHOSLA
FollowOct 18, 2025 16:16:2710
Report
SSSanjay Sharma
FollowOct 18, 2025 14:45:38Noida, Uttar Pradesh:DELHI: DELHI CM REKHA GUPTA PARTICIPATED IN DIYA LIGHTING CEREMONY AND LASER DRONE SHOW ON RAMAYANA THEME AT KARTAVYA PATH VISUALS RAVINDER INDRAJ SINGH (DELHI MINISTER)
6
Report
SSSanjay Sharma
FollowOct 18, 2025 14:37:524
Report