Back
शिरोमणी अकाली दल का रोष प्रदर्शन, पंजाब सरकार बेअदबियों पर क्या कर रही है?
KKKIRTIPAL KUMAR
Mar 30, 2026 10:25:20
Sangrur, Punjab
*ਸਮਾਣਾ ਦੇ ਵਿੱਚ ਲੱਗੇ ਬੇਅਦਬੀਆਂ ਸਬੰਧੀ ਮੋਰਚੇ ਦੀ ਹਮਾਇਤ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਦੇ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਅੱਗੇ ਰوخਿਆ ਗਿਆ ਰੋਸ ਧਰਨਾ
*ਪੰਜਾਬ ਦੇ ਵਿੱਚ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਸ਼ੁਰੂਆਤ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਰڪار ਸੀ ਉਹਨਾਂ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਦੀ ਪੁရှਤ ਪਨਾਹੀ ਕੀਤੀ*
*ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ ਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਅਰਵਿੰਦ ਕੇਜਰੀਵਾਲ ਦੀ ਰਿਕਾਰਡਿੰਗ ਹੈ ਜਿਸ ਦੇ ਵਿੱਚ ਉਹਨਾਂ ਨੇ ਬੇਅਦਮੀਆਂ ਸਬੰਧੀ ਇਨਸਾਫ ਦੇਣ ਦੀ ਗੱਲ ਕਹੀ ਸੀ ਪ੍ਰਚਾਰ ਸਾਲ ਹੋ ਚੁੱਕੇ ਨੇ ਹਾਲੇ ਤੱਕ ਕੁਝ ਵੀ ਨਹੀਂ ਹੋਇਆ*
*ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ 15 16 ਸਾਲ ਦੇ ਕਰੀਬ ਹੋ ਚੁੱਕੇ ਹਨ ਇਸ ਤਰ੍ਹਾਂ ਲੰਮੇ ਸਮੇਂ ਨਾਲ ਇਹੋ ਜਿਹੀਆਂ ਸੰਸਥਾਵਾਂ ਦੀ ਜਿਹੜੀ ਰੂਹ ਹੈ ਉਹ ਖਤਮ ਹੋ ਜਾਂਦੀ ਹੈ ਤੇ ਦੂਸਰਾ ਸੰਸਥਾ ਦੇ ਵਿੱਚ ਮੌਜੂਦਾ ਕਾਬਜ ਧਿਰ ਦੇ ਵੱਲੋਂ ਵੱਡੇ ਪੱਧਰ ਤੇ ਕਰਪਸ਼ਨ ਕੀਤੀ ਗਈ ਹੈ*
*ਬੇਅਦਬੀਆਂ ਨੂੰ ਲੈ ਕੇ ਕਾਨੂੰਨ ਤਾਂ ਪਹਿਲਾਂ ਵੀ ਬਣਿਆ ਹੈ ਪਰ ਹੁਣ ਤੱਕ ਸਰਕਾਰ ਬੇਅਦਬੀਆਂ ਦੇ ਦੋਸ਼ੀ ਨੂੰ 295 ਅਤੇ 295ਏ ਦੇ ਤਹਿਤ ਛੇ ਮਹੀਨਿਆਂ ਤੱਕ ਦੀ ਸਜ਼ਾ ਨਹੀਂ ਦਵਾ ਸਕੀ। ਤਾਂ ਇਹ ਭਰੋਸਾ ਕਿਵੇਂ ਮਿਲੇਗਾ ਕਿ ਨਵੇਂ ਕਾਨੂੰਨ ਦੇ ਵਿੱਚ ਇਹ ਸੰਭਵ ਹੋਵੇਗਾ*
*ਕੱਲ ਸ਼੍ਰੋਮਣੀ ਕਮੇਟੀ ਦੇ ਵੱਲੋਂ 1550 ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਪਰ ਉੱਥੇ ਬਜਟ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਚਰਚਾ ਨਹੀਂ ਕੀਤੀ ਗਈ ਵਿਰੋਧੀ ਧਿਰ ਦੇ ਮੈਂਬਰ ਬਹੁਤ ਘੱਟ ਪਹੁੰਚੇ ਉਹਨਾਂ ਦਾ ਕਹਿਣਾ ਸੀ ਕਿ ਉੱਥੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁਦੀ*
*ਸੁਪਰੀਮ ਕੋਰਟ ਦੇ ਧਰਮ ਪਰਿਵਰਤਨ ਨੂੰ ਲੈ ਕੇ ਦਿੱਤੇ ਫੈਸਲੇ ਦੇ ਉਪਰ ਕਿਹਾ ਕਿ ਅਸੀਂ ਇਸਦਾ ਸਵਾਗਤ ਕਰਦੇ ਹਾਂ*
*ਜੇਕਰ ਪੰਜਾਬ ਸਰਕਾਰ ਬੇਅਦਬੀ ਉੱਪਰ ਕਾਨੂੰਨ ਲੈ ਕੇ ਆਉਂਦੀ ਹੈ ਕਿ ਰਾਸ਼ਟਰਪਤੀ ਉਸ ਨੂੰ ਪ੍ਰਵਾਨਗੀ ਦੇਵੇਗਾ ਕਿਸ ਤਰ੍ਹਾਂ ਦਾ ਉਸਦਾ ਡਰਾਫਟ ਹੋਵੇਗਾ, ਇਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਵੀ ਕਾਨੂੰਨ ਬਣਾਇਆ ਗਿਆ ਸੀ ਕਾਂਗਰਸ ਨੇ ਵੀ ਇੱਕ ਕਾਨੂੰਨ ਬਣਾਇਆ ਸੀ।*
ਸਮਾਣਾ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਚੱਲ ਰਹੇ ਮੋਰਚੇ ਦੀ ਹਮਾਇਤ ਵਿੱਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਆਗੂਆਂ ਨੇ ਪੰਜਾਬ ਵਿੱਚ ਬੇਅਦਬੀ ਦੇ ਮਾਮਲਿਆਂ ‘ਤੇ ਸਰਕਾਰਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕੀਤੇ ਅਤੇ ਇਨਸਾਫ ਦੀ ਮੰਗ ਦੋਹਰਾਈ।
ਧਰਨੇ ਦੌਰਾਨ ਵਕਤਾਵਾਂ ਨੇ ਕਿਹਾ ਕਿ ਸਾਲ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਾਮਲੇ ਸਾਹਮਣੇ ਆਏ ਸਨ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਨ੍ਹਾਂ ਲੋਹਾਂ ਦੋਸ਼ ਲਗਾਇਆ ਕਿ ਉਸ ਸਮੇਂ ਦੋਸ਼ੀਯਾਂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਦੀ ਪੁਸ਼ਤਪਨਾਹੀ ਕੀਤੀ ਗਈ। ਇਸ ਤੋਂ ਬਾਅਦ ਕਾਂਗਰਸ ਦੀ ਪੰਜ ਸਾਲ ਸਰਕਾਰ ਰਹੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਰ ਹਾਲੇ ਤੱਕ ਕਿਸੇ ਵੀ ਸਰਕਾਰ ਵੱਲੋਂ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ।
ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਪਹਿਲਾਂ ਬੇਅਦਬੀ ਮਾਮਲਿਆਂ ਵਿੱਚ ਇਨਸਾਫ ਦੇਣ ਦੀ ਗੱਲ ਕੀਤੀ ਸੀ, ਪਰ ਸਰਕਾਰ ਬਣਨ ਤੋਂ ਬਾਅਦ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਇਸ ਨਾਲ ਲੋਕਾਂ ਦਾ ਭਰੋਸਾ ਘਟਿਆ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉਠਾਏ ਗਏ। ਆਗੂਆਂ ਨੇ ਕਿਹਾ ਕਿ ਕਮੇਟੀ ਦੀਆਂ ਚੋਣਾਂ ਨੂੰ ਲੰਮਾ ਸਮਾਂ ਬੀਤ ਚੁੱਕਾ ਹੈ, ਜਿਸ ਨਾਲ ਸੰਸਥਾ ਦੀ ਪਾਰਦਰਸ਼ਤਾ ਅਤੇ ਲੋਕਤੰਤਰਿਕ ਢਾਂਚੇ ‘ਤੇ ਅਸਰ ਪੈਂਦਾ ਹੈ। ਉਨ੍ਹਾਂ ਕਰਪਸ਼ਨ ਦੇ ਦੋਸ਼ ਵੀ ਲਗਾਏ ਅਤੇ ਕਿਹਾ ਕਿ ਹਾਲ ਹੀ ਵਿੱਚ ਪੇਸ਼ ਕੀਤੇ ਗਏ 1550 ਕਰੋੜ ਦੇ ਬਜਟ ‘ਤੇ ਵੀ ਕੋਈ ਢੰਗ ਦੀ ਚਰਚਾ ਨਹੀਂ ਹੋਈ।
ਬੇਅਦਬੀ ਮਾਮਲਿਆਂ ਲਈ ਕਾਨੂੰਨ ਬਣਾਉਣ ‘ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਮੌਜੂਦਾ ਧਾਰਾਵਾਂ 295 ਅਤੇ 295ਏ ਦੇ ਤਹਿਤ ਵੀ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਇਸ ਕਰਕੇ ਨਵੇਂ ਕਾਨੂੰਨ ‘ਤੇ ਸਵਾਲ ਖੜੇ ਹੁੰਦੇ ਹਨ।
ਅੰਤ ਵਿੱਚ ਆਗੂਆਂ ਨੇ ਸੁਪਰੀਮ ਕੋਰਟ ਦੇ ਧਰਮ ਪਰਿਵਰਤਨ ਸਬੰਧੀ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਾਜ਼ਮੀ ਹੈ।
ਬਾਈਟ,,, ਗਿਆਨੀ ਹਰਪ੍ਰੀਤ ਸਿੰਘ,, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ
ਬਾਈਟ,,, ਪਰਵਿੰਦਰ ਸਿੰਘ ਢੀਡਸਾ ਸਾਬਕਾ ਵਿੱਤ ਮੰਤਰੀ ਪੰਜਾਬ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAvtar Singh
FollowMar 30, 2026 11:51:160
Report
BSBHARAT SHARMA
FollowMar 30, 2026 11:50:580
Report
SNSUNIL NAGPAL
FollowMar 30, 2026 11:50:390
Report
SSSanjay Sharma
FollowMar 30, 2026 11:47:410
Report
SSSanjay Sharma
FollowMar 30, 2026 11:32:18800
Report
MSManuj Sharma
FollowMar 30, 2026 11:05:08940
Report
NSNaresh Sethi
FollowMar 30, 2026 11:01:091074
Report
DSDEVINDER SHARMA
FollowMar 30, 2026 11:00:27941
Report
RBRohit Bansal
FollowMar 30, 2026 10:46:511022
Report
TBTarsem Bhardwaj
FollowMar 30, 2026 10:32:211100
Report
MSManish Shanker
FollowMar 30, 2026 10:32:02Sahibzada Ajit Singh Nagar, Punjab:Manish Shanker Mohali
खरड़ नगर कौंसल के भीतर हंगामा हुआ। नगर कौंसल खरड़ का 150 करोड़ का बजट सर्वसम्मति से पास हुआ। मीटिंग में आए पार्षदों ने कहा कि लोग अपने निजी खर्चे से सड़कों बनवाने को मजबूर हैं, फिर इस बजट का क्या फायदा। खरड़ नगर कौंसल की एक मीटिंग रखी गई थी जिसका दौर MC और EO के बीच झगड़े के तौर पर नजर आया。
1086
Report
BKBIMAL KUMAR
FollowMar 30, 2026 10:31:481032
Report
RBRohit Bansal
FollowMar 30, 2026 10:30:581078
Report
RBRohit Bansal
FollowMar 30, 2026 10:26:141095
Report