Back
पिंड देहला के ग्रामीणों पर फर्जी पोस्टर: धरना जारी, पुलिस पर दबाव
AJAnil Jain
Feb 01, 2026 11:21:52
Lehragaga, Punjab
ਪਰਚੇ ਰੱਦ ਹੋਣ ਤੱਕ ਧਰਨਾ ਜਾਰੀ ਰਹੇਗਾ - ਕਿਸਾਨ ਆਗੂ
ਥਾਣਾ ਮੂਨਕ ਦੀ ਪੁਲਿਸ ਵੱਲੋਂ ਪਿੰਡ ਦੇਹਲਾ ਸੀਂਹਾਂ ਦੇ ਦਰਜਨਾਂ ਲੋਕਾਂ ਤੇ ਕੀਤੇ ਗਏ ਝੂਠੇ ਪਰਚੇ ਰੱਦ ਕਰਵਾਉਣ ਲਈ ਬੀਕੇਯੂ ਸਿੱਧੂਪੁਰ ਦੀ ਅਗਵਾਈ ਹੇਠ ਮੂਨਕ ਥਾਣੇ ਅੱਗੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤਿ KEਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ , ਖਜਾਨਚੀ ਲਖਵਿੰਦਰ ਸਿੰਘ ਡੂਡੀਆ, ਮੀਤ ਪ੍ਰਧਾਨ ਰਿੰਕੂ ਮੂਣਕ , ਪਿੰਡ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇਹਲਾ ਸੀਹਾਂ ਵਿਖੇ ਗੁਰਚਰਨ ਸਿੰਘ ਨਾਮ ਦੇ ਵਿਅਕਤੀ ਵੱਲੋਂ ਆਪਣੀ ਵਿਧਵਾ ਨੂੰ ਨ ਅਮਨਦੀਪ ਕੌਰ ਨੂੰ ਜਮੀਨ ਜਾਂ ਘਰ ਵਿੱਚੋਂ ਬਣਦਾ ਹਿੱਸਾ ਨਾ ਦੇਣ ਕਰਕੇ ਪੂਰਾ ਪਿੰਡ ਅਮਨਦੀਪ ਕੌਰ ਦੇ ਨਾਲ ਖੜਾ ਹੋਇਆ ਸੀ , ਇਸੇ ਦੌਰਾਨ ਅਮਨਦੀਪ ਕੌਰ ਨੂੰ ਆਪਣੇ ਸਹੁਰੇ ਘਰ ਇੱਕ ਸਾਈਡ ਤੇ ਬਣੇ ਕਮਰੇ ਚ ਪਿੰਡ ਵਾਸੀਆਂ ਵੱਲੋਂ ਬਿਠਾਉਣ ਤੋਂ ਬਾਅਦ ਗੁਰਚਰਨ ਸਿੰਘ ਦੀ ਸ਼ਿਕਾਇਤ ਤੇ 13 ਨਵੰਬਰ ਨੂੰ ਵੱਡੀ ਗਿਣਤੀ ਚ ਪੁਲਿਸ ਪਿੰਡ ਦੇਹਲਾ ਸ਼ੀਹਾਂ ਪਹੁੰਚਦੀ ਹੈ ਤੇ ਗੁਰਚਰਨ ਸਿੰਘ ਦੀ ਸ਼ਿਕਾਇਤ ਤੇ ਪਿੰਡ ਦੇ ਦਰਜਨਾਂ ਲੋਕਾਂ ਦੇ ਨਾਮ ਤੇ ਅਣਪਛਾਤਿਆਂ ਖਿਲਾਫ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਪਿੰਡ ਦੇ ਮੌਜੂਦਾ ਸਰਪੰਚ, ਸਾਬਕਾ ਸਰਪੰਚਾਂ ਤੇ ਹੋਰ ਮੋਹਤਬਰਾਂ ਨੂੰ ਦੁਬਾਰਾ ਸ਼ਾਮ ਦੇ ਸਮੇਂ ਭਾਰੀ ਪੁਲਿਸ ਬਲ ਲਿਜਾਕੇ ਧੱਕਾ ਮੁੱਕੀ ਕਰਦਿਆਂ ਗੱਡੀਆਂ ਵਿੱਚ ਸੁੱਟ ਲਿਆ ਜਾਂਦਾ ਹੈ ਤੇ ਲੋਕਾਂ ਵੱਲੋਂ ਪੁਲਿਸ ਦੀਆਂ ਗੱਡੀਆਂ ਘੇਰ ਕੇ ਗ੍ਰਿਫਤਾਰ ਕੀਤੇ ਲੋਕਾਂ ਨੂੰ ਛੁਡਾ ਲਿਆ ਜਾਂਦਾ ਹੈ ਤਾਂ ਪੁਲਿਸ ਵੱਲੋਂ ਇੱਕ ਹੋਰ ਪਰਚਾ ਪੁਲਿਸ ਮੁਲਾਜ਼ਮ ਦੇ ਬਿਆਨਾਂ te ਦਰਜਨਾਂ ਲੋਕਾਂ ਖਿਲਾਫ ਕੀਤਾ ਜਾਂਦਾ ਹੈ।
ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਨਾਲ ਮਿਲ ਬੈਠ ਕੇ ਮਸਲੇ ਨੂੰ ਸ਼ਾਂਤ ,ਹੱਲ ਕਰਨ ਚ ਨਕਾਮ ਰਿਹਾ ਤੇ ਉਨ੍ਹਾਂ ਲੋਕਾਂ ਖਿਲਾਫ ਵੀ ਪਰਚੇ ਕਰਦੇ ਦਿੱਤੇ ਜੋ ਉਸ ਮੌਕੇ ਪਿੰਡ ਵਿੱਚ ਵੀ ਹਾਜ਼ਰ ਨਹੀਂ ਸੀ। ਉਨਾਂ ਕਿਹਾ ਕਿ ਇਨਾਂ ਝੂਠੇ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਉਸ ਸਮੇਂ ਤੋਂ ਹੀ ਅਸੀਂ ਡੀਐਸਪੀ ਮੂਨਕ,ਥਾਣਾ ਮੁਖੀ ਮੂਨਕ ਨੂੰ ਮਿਲ ਰਹੇ ਹਾਂ, ਹਰ ਵਾਰ ਥੋੜਾ ਸਮਾਂ ਮੰਗਿਆ ਜਾਂਦਾ ਹੈ ਪਰ ਅਜੇ ਤੱਕ ਪਰਚੇ ਰੱਦ ਕਰਨ ਲਈ ਕੋਈ ਕਾਰਵਾਈ ਨਹੀਂ ਸ਼ੁਰੂ ਕੀਤੀ ਜਿਸ ਦੇ ਚਲਦਿਆਂ ਅੱਜ ਥਾਣਾ ਮੂਨਕ ਅੱਗੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਝੂਠੇ ਪਰਚੇ ਰੱਦ ਨਹੀਂ ਕਰ ਦਿੱਤੇ ਜਾਂਦੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSandeep Singh
FollowFeb 01, 2026 12:50:400
Report
KSKapil sharma
FollowFeb 01, 2026 12:36:130
Report
KSKuldeep Singh
FollowFeb 01, 2026 12:32:500
Report
VKVipan Kumar
FollowFeb 01, 2026 12:32:310
Report
KSKapil sharma
FollowFeb 01, 2026 12:18:29Noida, Uttar Pradesh:यूनियन बजट पर आम आदमी पार्टी पंजाब के प्रधान और मंत्री अमन अरोड़ा की प्रतिक्रिया
0
Report
RBRohit Bansal
FollowFeb 01, 2026 11:37:410
Report
BSBHARAT SHARMA
FollowFeb 01, 2026 11:31:270
Report
SSSandeep Singh
FollowFeb 01, 2026 11:30:430
Report
KDKuldeep Dhaliwal
FollowFeb 01, 2026 10:54:200
Report
BSBhushan Sharma
FollowFeb 01, 2026 10:53:570
Report
VBVIJAY BHARDWAJ
FollowFeb 01, 2026 10:53:280
Report
RMRakesh Malhi
FollowFeb 01, 2026 10:52:530
Report