Back
मोदी सरकार का बजट: विकसित भारत की स्पष्ट तस्वीर, सबके लिए संतुलित योजनाएं
BSBHARAT SHARMA
Feb 01, 2026 11:31:27
Amritsar, Punjab
ਮੋਦੀ ਸਰਕਾਰ ਦਾ ਬਜਟ ‘ਵਿਕਸਿਤ ਭਾਰਤ’ ਦੀ ਸਪਸ਼ਟ ਤਸਵੀਰ: ਤਰੁਣ ਚੁੱਗ
ਕਿਸਾਨ, ਮਹਿਲਾ, ਯੁਵਾ ਤੇ ਉਦਯੋਗ—ਹਰ ਵਰਗ ਲਈ ਸੰਤੁਲਿਤ ਬਜਟ: ਤਰੁਣ ਚੁੱਘ
ਨਵਜੋਤ ਕੌਰ ਸਿੱਧੂ ਦੇ ਬਿਆਨ ਚਿੰਤਾਜਨਕ, AAP ’ਚ ਜਾਣ ਦੀ ਸੰਭਾਵਨਾ: ਤਰੁਣ ਚੁੱਘ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਸੰਸਦ ਵਿੱਚ ਕੇਂਦਰੀ ਬਜਟ 2026-27 ਪੇਸ਼ ਕੀਤਾ ਗਿਆ, ਜੋ ਉਨ੍ਹਾਂ ਦਾ ਨੌਂਵਾਂ ਲਗਾਤਾਰ ਬਜਟ ਹੈ। ਬਜਟ ਪੇਸ਼ ਹੋਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਬਜਟ ਨੂੰ “ਵਿਕਸਿਤ ਭਾਰਤ” ਦੀ ਸਪਸ਼ਟ ਰੂਪਰੇਖਾ ਕਰਾਰ ਦਿੱਤਾ。
ਤਰੁਣ ਚੁੱਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ ਇਹ ਬਜਟ ਦੇਸ਼ ਦੇ ਹਰ ਵਰਗ ਅਤੇ ਹਰ ਖੇਤਰ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਗਰੀਬ, ਕਿਸਾਨ, ਮਹਿਲਾ, ਯੁਵਾ, ਵਪਾਰੀ ਅਤੇ ਉਦਯੋਗ—ਸਭ ਦੀ ਚਿੰਤਾ ਇਸ ਬਜਟ ਵਿੱਚ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਦੇਸ਼ ਨੂੰ ਆਤਮਨਿਰਭਰ ਬਣਾਉਣ ਅਤੇ ਭਾਰਤ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਆਰਥਿਕ ਤਾਕਤ ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਕਿਸਾਨਾਂ ਲਈ ਕੀਤੀਆਂ ਘੋਸ਼ਣਾਵਾਂ ਦਾ ਜ਼ਿਕਰ ਕਰਦਿਆਂ ਤਰੁਣ ਚੁੱਗ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਫਸਲ ਸਟੋਰੇਜ, ਪ੍ਰੋਸੈਸਿੰਗ ਅਤੇ ਕਿਸਾਨਾਂ ਦੀ ਆਮਦਨ ਵਧਾਉਣ ’ਤੇ ਖਾਸ ਧਿਆਨ ਦਿੱਤਾ ਗਿਆ ਹੈ। ਛੋਟੇ ਕਿਸਾਨਾਂ ਲਈ 20 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਵਾਲੀਆਂ ਯੋਜਨਾਵਾਂ ਕਿਸਾਨੀ ਅਰਥਵਿਵਸਥਾ ਨੂੰ ਮਜ਼ਬੂਤੀ ਦੇਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬਿਆਂ ਲਈ ਇਹ ਬਜਟ ਖਾਸ ਤੌਰ ’ਤੇ ਲਾਭਕਾਰੀ ਸਾਬਤ ਹੋਵੇਗਾ。
ਤਰੁਣ ਚੁੱਗ ਨੇ ਕਿਹਾ ਕਿ ਮਹਿਲਾ ਸੈਲਫ ਹੈਲਪ ਗਰੁੱਪਾਂ, ਯੁਵਾਵਾਂ ਲਈ ਰੋਜ਼ਗਾਰ, ਉਦਯੋਗਿਕ ਵਿਕਾਸ, ਸੜਕਾਂ, ਰੇਲਵੇ ਅਤੇ ਮੈਡੀਕਲ ਹੱਬ ਵਰਗੀਆਂ ਯੋਜਨਾਵਾਂ ਦੇਸ਼ ਦੀ ਬੁਨਿਆਦੀ ਢਾਂਚਾ ਵਿਕਾਸ ਨੂੰ ਨਵੀਂ ਰਫ਼ਤਾਰ ਦੈਣਗੀਆਂ। “ਮੇਕ ਇਨ ਇੰਡੀਆ” ਅਤੇ “ਲੋਕਲ ਟੂ ਗਲੋਬਲ” ਦੀ ਸੋਚ ਨਾਲ ਘਰੇਲੂ ਉਦਯੋਗਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਨਾਲ ਨਿਵੇਸ਼ ਅਤੇ ਰੋਜ਼ਗਾਰ ਦੋਵੇਂ ਵਧਣਗੇ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਵੀ ਬਜਟ ਨੇ ਨਵੇਂ ਮੌਕੇ ਖੋਲ੍ਹੇ ਹਨ। ਕੈਂਸਰ ਇੰਸਟੀਚਿਊਟ, ਹੈਲਥ ਸੈਂਟਰ ਅਤੇ ਇੰਫ੍ਰਾਸਟ੍ਰਕਚਰ ਪ੍ਰਾਜੈਕਟਾਂ ਨਾਲ ਪੰਜਾਬ ਅਤੇ ਉੱਤਰੀ ਭਾਰਤ ਨੂੰ ਵੱਡਾ ਲਾਭ ਮਿਲੇਗਾ। ਸੱਤ ਨਵੇਂ ਹਾਈ ਸਪੀਡ ਰੇਲ ਕੋਰੀਡੋਰ ਦੇਸ਼ ਦੀ ਗਤੀ ਅਤੇ ਕਨੈਕਟੀਵਿਟੀ ਨੂੰ ਨਵਾਂ ਆਯਾਮ ਦੇਣਗੇ। ਇਸ ਦੇ ਨਾਲ ਹੀ ਤਰੁਣ ਚੁੱਗ ਨੇ ਨਵਜੋਤ ਕੌਰ ਸਿੱਧੂ ਦੇ ਕਾਂਗਰਸ ਸੰਬੰਧੀ ਬਿਆਨਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਲਈ ਪੇਸੇ ਦੇ ਦੋਸ਼ ਬਹੁਤ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਦੇ ਕਾਂਗਰਸ ਛੱਡਣ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਰੁਣ ਚੁੱਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ “ਸਭ ਕਾ ਸਾਥ, ਸਭ ਕਾ ਵਿਕਾਸ” ਦੀ ਸਮਝ ਇਸ ਬਜਟ ਵਿੱਚ ਪੂਰੀ ਤਰ੍ਹਾਂ ਝਲਕਦੀ ਹੈ ਅਤੇ ਇਹ ਬਜਟ ਭਾਰਤ ਦੀ ਤਰੱਕੀ ਦੀ ਨਵੀਂ ਗਾਥਾ ਲਿਖੇਗਾ।
ਬਾਈਟ : ਤਰੁਣ ਚੁੱਘ ਕੌਮੀ ਜਨਲ ਸਕੱਤਰ ਭਾਜਪਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSandeep Singh
FollowFeb 01, 2026 12:50:400
Report
KSKapil sharma
FollowFeb 01, 2026 12:36:130
Report
KSKuldeep Singh
FollowFeb 01, 2026 12:32:500
Report
VKVipan Kumar
FollowFeb 01, 2026 12:32:310
Report
KSKapil sharma
FollowFeb 01, 2026 12:18:29Noida, Uttar Pradesh:यूनियन बजट पर आम आदमी पार्टी पंजाब के प्रधान और मंत्री अमन अरोड़ा की प्रतिक्रिया
0
Report
RBRohit Bansal
FollowFeb 01, 2026 11:37:410
Report
SSSandeep Singh
FollowFeb 01, 2026 11:30:430
Report
AJAnil Jain
FollowFeb 01, 2026 11:21:520
Report
KDKuldeep Dhaliwal
FollowFeb 01, 2026 10:54:200
Report
BSBhushan Sharma
FollowFeb 01, 2026 10:53:570
Report
VBVIJAY BHARDWAJ
FollowFeb 01, 2026 10:53:280
Report
RMRakesh Malhi
FollowFeb 01, 2026 10:52:530
Report