Back
पटियाला में प्रवासी परिवार पर पुलिसकर्मी के थप्पड़ का वीडियो वायरल, जांच शुरू
BSBALINDER SINGH
Mar 17, 2026 11:25:11
Patiala, Punjab
ਪਟਿਆਲਾ ਦੇ ਵਿੱਚ ਇੱਕ ਵਾਰ ਫਿਰ ਤੋਂ ਪੁਲਿਸ ਦੇ ਉੱਪਰ ਉੱਠੇ ਸਵਾਲ। ਇੱਕ ਮਾਮਲੇ ਦੇ ਵਿੱਚ ਗਈ ਪਟਿਆਲਾ ਦੀ ਅਰਬਨ ਸਟੇਟ ਦੀ ਪੁਲਿਸ ਦੇ ਇੱਕ ਮੁਲਾਜ਼ਮ ਨੇ ਮਹਿਲਾ ਦੇ ਮਾਰਿਆ ਥੱਪੜ। ਵੀਡੀਓ ਹੋਈ ਵਾਇਰਲ। ਪਟਿਆਲਾ ਦੇ ਵਿੱਚ ਬੀਤੀ ਰਾਤ ਇੱਕ ਪ੍ਰਵਾਸੀ ਪਰਿਵਾਰ ਦੇ ਲੋਕਾਂ ਦੀ ਹੋਈ ਲੜਾਈ ਦੇ ਵਿੱਚ ਜਦੋਂ ਪਟਿਆਲਾ ਦੇ ਅਰਬਨ ਸਟੇਟ ਥਾਣੇ ਦੀ ਪੁਲਿਸ ਉੱਥੇ ਪਹੁੰਚਦੀ ਹੈ ਤਾੰ ਮੌਕੇ ਦੇ ਉੱਪਰ ਮਾਹੌਲ ਕਾਫੀ ਗਰਮਾ ਜਾਂਦਾ ਹੈ। ਦਰਅਸਲ ਪੰਜਾਬ ਪੁਲਿਸ ਦੇ ਵਿੱਚ ਹੀ ਤੈਨਾਤ ਇੱਕ ਸਬ ਇੰਸਪੈਕਟਰ ਦੇ ਦੁਆਰਾ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੇ ਘਰ ਦੇ ਕੋਲ ਰਹਿਣ ਵਾਲੇ ਪ੍ਰਵਾਸੀ ਲੋਕਾਂ ਦੇ ਦੁਆਰਾ ਸ਼ਰਾਬ ਪੀ ਕੇ ਉੱਥੇ ਕਾਫੀ ਗਾਲੀ ਗਲੋਚ ਕੀਤਾ ਜਾਂਦਾ ਹੈ ਅਤੇ ਇਸ ਸਬੰਧੀ ਕੱਲ ਜਦੋਂ ਉਹਨਾਂ ਦੇ ਦੁਆਰਾ ਵੀਡੀਓ ਬਣਾਈ ਗਈ ਤਾਂ ਪ੍ਰਵਾਸੀ ਪਰਿਵਾਰ ਦੀਆਂ ਔਰਤਾਂ ਦੇ ਦੁਆਰਾ ਇਸ ਦਾ ਵਿਰੋਧ ਕੀਤਾ ਗਿਆ ਅਤੇ ਮੌਕੇ ਦੇ ਉੱਪਰ ਜਦੋਂ ਪੁਲਿਸ ਦੀਆਂ ਟੀਮਾਂ ਪਹੁੰਚਦੀਆਂ ਹਨ ਤਾਂ ਪ੍ਰਵਾਸੀ ਪਰਿਵਾਰ ਦੇ ਮਹਿਲਾਵਾਂ ਦੇ ਦੁਆਰਾ ਪੁਲਿਸ ਮੁਲਾਜ਼ਮਾਂ ਦੇ ਉੱਪਰ ਦੋਸ਼ ਲਗਾਏ ਜਾਂਦੇ ਹਨ ਕਿ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਉਨਾਂ ਦੇ ਕੱਪੜੇ ਪਾੜੇ ਗਏ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਇਥੋਂ ਤੱਕ ਕਿ ਇੱਕ ਪੁਲਿਸ ਮੁਲਾਜ਼ਮ ਦੀ ਥੱਪੜ ਮਾਰਦੇ ਦੀ ਵੀਡੀਓ ਵੀ ਮੌਕੇ ਦੇ ਉੱਪਰ ਕੈਮਰੇ ਦੇ ਵਿੱਚ ਕੈਦ ਹੋ ਗਈ। ਫਿਲਹਾਲ ਇਸ ਸਬੰਧੀ ਜਦ ਪੁਲਿਸ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਦੇ ਸੰਬੰਧਿਤ ਡੀਐਸਪੀ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਹਨਾਂ ਨੂੰ ਅਰਬ ਸਟੇਟ ਦੇ ਹੀ ਇੱਕ ਸਬ ਇੰਸਪੈਕਟਰ ਦੀ ਸ਼ਿਕਾਇਤ ਮਿਲੀ ਸੀ ਅਤੇ ਪੁਲਿਸ ਦੇ ਦੁਆਰਾ ਕਹਿਣ ਦੇ ਉੱਪਰ ਹੀ ਉਹ ਇਹਨਾਂ ਪ੍ਰਵਾਸੀ ਲੋਕਾਂ ਦੀ ਵੀਡੀਓ ਬਣਾਉਣ ਲਈ ਲੱਗੇ ਸਨ ਅਤੇ ਮੌਕੇ ਦੇ ਉੱਪਰ ਜਦੋਂ ਥਾਣੇ ਦੀ ਪੁਲਿਸ ਉਥੇ ਪਹੁੰਚਦੀ ਹੈ ਤਾਂ ਇਨਾ ਦੇ ਪਰਿਵਾਰਿਕ ਮੈਂਬਰਾਂ ਦੇ ਦੁਆਰਾ ਪਹਿਲਾਂ ਤਾਂ ਪੁਲਿਸ ਦੇ ਨਾਲ ਹਾਥਾਪਾਈ ਕੀਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨੂੰ ਕਿ ਬੜੀ ਮੁਸਤੈਦੀ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਸਿਲੰਡਰ ਬੰਦ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾਇਆ ਗਿਆ ਅਤੇ ਜਦੋਂ ਮਹਿਲਾਵਾਂ ਦੇ ਦੁਆਰਾ ਕਾਫੀ ਜਿਆਦਾ ਮਾਹੌਲ ਨੂੰ ਤਨਾਵਪੂਰਨ ਕੀਤਾ ਗਿਆ ਤਾਂ ਮੌਕੇ ਦੇ ਉੱਪਰ ਪੁਲਿਸ ਮੁਲਾਜ਼ਮ ਦੇ ਦੁਆਰਾ ਜੋ ਥੱਪੜ ਮਾਰਿਆ ਗਿਆ ਉਹ ਸੈਲਫ ਡਿਫੈਂਸ ਦੇ ਵਿੱਚ ਮਾਰਿਆ ਗਿਆ ਉਹਨਾਂ ਕਿਹਾ ਕਿ ਅਸੀਂ ਰਾਤ ਹੁੜਦੰਗ ਮਚਾਉਣ ਵਾਲੇ ਸਾਰੇ ਹੀ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਜਾ ਰਹੇ ਹਾਂ।। ਬੇਸ਼ੱਕ ਪੁਲਿਸ ਦੇ ਦੁਆਰਾ ਆਪਣੇ ਤਰਕ ਦੇ ਨਾਲ ਇਸ ਮਾਮਲੇ ਤੋਂ ਪੱਲਾ ਝਾੜ ਦਾ ਦਿਖਾਈ ਦੇ ਰਿਹਾ ਹੈ ਪਰ ਵੱਡਾ ਸਵਾਲ ਖੜਾ ਇਹ ਹੁੰਦਾ ਹੈ ਕਿ ਜੇਕਰ ਤੁਸੀਂ ਕਿਸੇ ਮਾਮਲੇ ਦੇ ਵਿੱਚ ਗਏ ਹੋ ਤਾਂ ਤੁਸੀਂ ਕਿਵੇਂ ਇੱਕ ਮਹਿਲਾ ਨੂੰ ਥੱਪੜ ਮਾਰ ਸਕਦੇ ਹੋ ਅਤੇ ਜੇਕਰ ਤੁਹਾਨੂੰ ਪਤਾ ਹੈ ਕਿ ਅੱਗੇ ਮਹਿਲਾਵਾਂ ਦੇ ਦੁਆਰਾ ਹੱਲਾ ਗੁੱਲਾ ਕੀਤਾ ਜਾ ਰਿਹਾ ਹੈ ਤਾਂ ਮੌਕੇ ਦੇ ਉੱਪਰ ਤੁਸੀਂ ਮਹਿਲਾ ਪੁਲਿਸ ਕਰਮਚਾਰੀ ਕਿਉਂ ਨਹੀਂ ਭੇਜੇ??? ਵਾਈਟ ਦੋਸ਼ ਲਗਾਉਣ ਵਾਲੇ ਪ੍ਰਵਾਸੀ ਪਰਿਵਾਰ ਦੀਆਂ ਮਹਿਲਾਵਾਂ ਡੀਐਸਪੀ ਟੂ ਜੰਗਜੀਤ ਸਿੰਘ ਰੰਧਾਵਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowMar 17, 2026 12:31:200
Report
BSBhushan Sharma
FollowMar 17, 2026 12:31:080
Report
BSBHARAT SHARMA
FollowMar 17, 2026 12:30:500
Report
VSVARUN SHARMA
FollowMar 17, 2026 12:18:07545
Report
KSKapil sharma
FollowMar 17, 2026 12:06:43938
Report
ASAvtar Singh
FollowMar 17, 2026 12:06:23922
Report
KSKapil sharma
FollowMar 17, 2026 11:47:07905
Report
RMRakesh Malhi
FollowMar 17, 2026 11:46:43966
Report
KPKomlata Punjabi
FollowMar 17, 2026 11:32:481014
Report
SSSanjay Sharma
FollowMar 17, 2026 11:21:201060
Report
SSSanjay Sharma
FollowMar 17, 2026 11:18:591018
Report
KSKapil sharma
FollowMar 17, 2026 11:07:32Noida, Uttar Pradesh:CM Sir Hospital Visit Video Loop
1031
Report
SSSanjay Sharma
FollowMar 17, 2026 11:01:071062
Report
RBRohit Bansal
FollowMar 17, 2026 10:53:331062
Report