Back
हरभजन सिंह ETIO ने जंडियाला गुरु में 66 केवी सबस्टेशन का भूमि-पूजन किया
BSBHARAT SHARMA
Mar 17, 2026 12:30:50
Jandiala Manjki, Punjab
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਹਲਕੇ ਨੂੰ ਦਿੱਤੀ ਵੱਡੀ ਸੌਗਾਤ ਪਿੰਡ ਗੱਦਲੀ ਵਿੱਚ 66 ਕੇ.ਵੀ. ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ Bਿਨੇਤਿਸ਼ ਨਵੇਂ ਸਬ-ਸਟੇਸ਼ਨ ਦਾ ਨੀਂਹ ਰੱਖਣ ਮੌਕੇ ਲੋਕ ਨਿਰਮਾਣ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਸ ਸਬ-ਸਟੇਸ਼ਨ ਦੀ ਉਸਾਰੀ ‘ਤੇ ਲਗਭਗ 6 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਨੇੜਲੇ ਸਬਸਟੇਸ਼ਨ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਮੌਜੂਦਾ ਸਬਸਟੇਸ਼ਨ ਦੂਰ ਹੋਣ ਕਾਰਨ ਬਿਜਲੀ ਸਪਲਾਈ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਵੇਗੀ ਅਤੇ ਬਿਜਲੀ ਸਪਲਾਈ ਵਿੱਚ ਵੱਡਾ ਸੁਧਾਰ ਆਵੇਗਾ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਇਸ ਨਵੇਂ ਸਬਸਟੇਸ਼ਨ ਵਿੱਚ 66/11 ਕੇ.ਵੀ. ਦਾ 20 ਐਮ.ਵੀ.ਏ. ਪਾਵਰ ਟਰਾਂਸਫਾਰਮਰ ਲਗਾਇਆ ਜਾਵੇਗਾ। ਇਸ ਨਾਲ ਪਿੰਡ ਗੱਦਲੀ ਸਮੇਤ ਭੰਗਵਾਂ, ਮਾਲੋਵਾਲ, ਰਾਣਾਕਾਲਾ, ਬਾਲੀਆ, ਬੰਮਾ ਅਤੇ ਖਲੇਹਿਰਾ ਪਿੰਡਾਂ ਦੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਬਿਹਤਰ ਬਿਜਲੀ ਸਪਲਾਈ ਮਿਲੇਗੀ। ਇਸ ਪ੍ਰੋਜੈਕਟ ਨਾਲ ਲਗਭਗ 20,000 ਖਪਤਕਾਰਾਂ ਨੂੰ ਸਿੱਧਾ ਲਾਭ ਮਿਲੇਗਾ, ਜਦਕਿ ਮੌਜੂਦਾ ਸਬਸਟੇਸ਼ਨਾਂ ‘ਤੇ ਲੋਡ ਘੱਟਣ ਨਾਲ ਕਰੀਬ 50,000 ਹੋਰ ਖਪਤਕਾਰਾਂ ਨੂੰ ਅਸਿੱਧਾ ਫਾਇਦਾ ਹੋਵੇਗਾ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਪਿੰਡ ਗੱਦਲੀ ਵਿੱਚ 27.10 ਲੱਖ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਦੀ ਉਸਾਰੀ ਕੀਤੀ ਜਾਵੇਗੀ। ਖੇਡ ਮੈਦਾਨ ਵਿੱਚ ਚੇਨ ਲਿੰਕ ਫੈਨਸਿੰਗ, ਲੇਡੀਜ਼/ਜੈਂਟਸ ਬਾਥਰੂਮ, ਹਾਈ ਮਾਸਟ ਲਾਈਟਾਂ ਤੇ ਫੁੱਟ ਲਾਈਟਾਂ, ਸਪਰਿੰਕਲਰ ਸਿਸਟਮ ਅਤੇ ਵਾਲੀਬਾਲ ਕੋਰਟ ਵਰਗੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹ ਮਿਲੇਗਾ। ਹੋਰ ਵਿਕਾਸ ਉਪਰਾਲਿਆਂ ਤਹਿਤ, ਮੁੱਖ ਮੰਤਰੀ ਸ੍ਰ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਖੁਜਾਲਾ-ਗਹਿਰੀ ਤੋਂ ਗੱਦਲੀ ਰੋਡ ‘ਤੇ ਦੇਵੀਦਾਸਪੁਰਾ ਡਰੇਨ ‘ਤੇ 2 ਸਪੈਨ (ਹਰ ਇੱਕ 20 ਮੀਟਰ) ਵਾਲੇ ਨਵੇਂ ਪੁਲ ਦੀ ਉਸਾਰੀ 231.54 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ। ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਇਹ ਕੰਮ ਮੰਨ 5054 ਆਰ.ਬੀ.-10 (ਬ੍ਰਿਜਸ) ਅਧੀਨ ਕੀਤਾ ਜਾਵੇਗਾ ਅਤੇ ਟੈਂਡਰ ਪ੍ਰਕਿਰਿਆ ਪ੍ਰਗਤੀ ਅਧੀਨ ਹੈ ਅਤੇ ਅਲਾਟਮੈਂਟ ਤੋਂ ਬਾਅਦ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਪੁਲ ਦੀ ਉਸਾਰੀ ਨਾਲ ਆਵਾਜਾਈ ਸੁਵਿਧਾਵਾਂ ਵਿੱਚ ਸੁਧਾਰ ਆਵੇਗਾ ਅਤੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸਾਰੇ ਕੰਮ ਸਮੇਂ-ਸਿਰ ਅਤੇ ਮਿਆਰੀ ਢੰਗ ਨਾਲ ਪੂਰੇ ਕਰਨ ਲਈ ਹੁਕਮ ਜਾਰੀ ਕੀਤੇ ਹਨ। ਕੈਬਨਿਟ ਮੰਤਰੀ ਸ. ਹਰਭਜਨ ਸિંਘ ਈ.ਟੀ.ਓ. ਨੇ ਅੱਗੇ ਜਾਣਕਾਰੀ ਦਿੱਤੀ ਕਿ ਜੰਡਿਆਲਾ ਗੁਰੂ ਹਲਕੇ ਵਿੱਚ ਬਿਜਲੀ ਸਪਲਾਈ ਨੂੰ ਮਜ਼ਬੂਤ ਬਣਾਉਣ ਲਈ ਵੱਡੇ ਪੱਧਰ ‘ਤੇ ਕੰਮ ਕੀਤੇ ਗਏ ਹਨ। ਇਨ੍ਹਾਂ ਤਹਿਤ 820 ਨਵੇਂ ਟਰਾਂਸਫਾਰਮਰ ਲਗਾਏ ਗਏ ਅਤੇ ਡੀਲੋਡ/ਐਗਮਨਟੇਸ਼ਨ ਕੀਤੇ ਗਏ ਹਨ, ਜਿਨ੍ਹਾਂ ‘ਤੇ ਲਗਭਗ 24.60 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ 5591 ਸੜੇ ਜਾਂ ਖਰਾਬ ਟਰਾਂਸਫਾਰਮਰ ਬਦਲੇ ਗਏ ਹਨ, ਜਿਸ ‘ਤੇ ਕਰੀਬ 28.99 ਕਰੋੜ ਰੁਪਏ ਖਰਚ ਆਇਆ ਹੈ। ਵਧੀਆ ਬਿਜਲੀ ਸਪਲਾਈ ਲਈ 14 ਫੀਡਰਾਂ ਨੂੰ ਡੀਲੋਡ ਜਾਂ ਬਾਈਫਰਕੇਟ ਕਰਕੇ ਨਵੇਂ ਬਰੇਕਰ ਲਗਾਏ ਗਏ ਹਨ, ਜਿਸ ‘ਤੇ 1.42 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਤੋਂ ਇਲਾਵਾ 81 ਨਵੀਆਂ 11 ਕੇ.ਵੀ. ਲਾਈਨਾਂ ਦੀ ਉਸਾਰੀ ਦਾ ਕੰਮ ਕੀਤਾ ਗਿਆ ਹੈ ਜਿਸ ‘ਤੇ 4.49 ਕਰੋੜ ਰੁਪਏ ਖਰਚ ਹੋਏ ਹਨ। ਬਿਜਲੀ ਸਿਸਟਮ ਅਤੇ ਕੇਬਲਾਂ ਵਿੱਚ ਸੁਧਾਰ ਲਈ 86 ਵੱਖ-ਵੱਖ ਕੰਮਾਂ ‘ਤੇ 2.64 ਕਰੋੜ ਰੁਪਏ ਖਰਚ ਕੀਤੇ ਗਏ ਹਨ। ਜੰਡਿਆਲਾ ਗੁਰੂ ਸ਼ਹਿਰ ਦੇ ਵਸਨੀਕਾਂ ਨੂੰ ਬਿਹਤਰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ 2 ਮੋਬਾਈਲ ਟਰਾਂਸਫਾਰਮਰ ਟਰਾਲੀਆਂ ਵੀ ਉਪਲਬਧ ਕਰਵਾਈਆਂ ਗਈਆਂ ਹਨ। ਨਾਲ ਹੀ 66 ਕੇ.ਵੀ. ਸਬਸਟੇਸ਼ਨ ਮਾਨਾਵਾਲਾ ਵਿਖੇ ਪੈਰਲਲ ਸਰਕਟ ਸ਼ੁਰੂ ਕੀਤਾ गया ਹੈ, ਜਦਕਿ 66 ਕੇ.ਵੀ. ਸਬਸਟੇਸ਼ਨ ਫੋਕਲ ਪੁਆਇੰਟ ਵਿਖੇ ਟਰਾਂਸਮਾਰਮਰ ਦੀ ਸਮਰੱਥਾ 12.5 ਐਮ.ਵੀ.ਏ. ਤੋਂ ਵਧਾ ਕੇ 20 ਐਮ.ਵੀ.ਏ. ਕੀਤੀ ਗਈ ਹੈ। 132 ਕੇ.ਵੀ. ਸਬਸਟੇਸ਼ਨ ਟਾਂਗਰਾ ਵਿਖੇ 12.5 ਐਮ.ਵੀ.ਏ. ਦਾ ਨਵਾਂ ਪਾਵਰ ਟਰਾਂਸਫਾਰਮਰ ਵੀ ਲਗਾਇਆ ਗਿਆ ਹੈ ಮತ್ತು 132 ਕੇ.ਵੀ. ਸਬਸਟੇਸ਼ਨ ਏਕਲগੱਡਾ ਨੂੰ ਕੀਤਾ ਗਿਆ ਹੈ। ਜੰਡਿਆਲਾ ਗੁਰੂ ਵਿਖੇ ਨਵਾਂ ਕੰਜੂਮਰ ਕੇਅਰ ਸੈਂਟਰ ਵੀ ਬਣਾਇਆ ਗਿਆ ਹੈ ਅਤੇ ਬਾਲਮੀਕ ਚੌਂਕ ਵਿਖੇ ਕੰਪਲੇਂਟ ਸੈਂਟਰ ਦੀ ਰੀਨੋਵੇਸ਼ਨ ਦੀ ਤਜਵੀਜ਼ ਵੀ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ 66 ਕੇ.ਵੀ. ਸਬਸਟੇਸ਼ਨ ਨਵਾਪਿੰਡ ਨੂੰ 220 ਕੇ.ਵੀ. ਸਬਸਟੇਸ਼ਨ ਨਾਲ ਅਪਗ੍ਰੇਡ ਕਰਨ ਦਾ ਕੰਮ ਜਾਰੀ ਹੈ। ਪਿੰਡ ਦਸਮੇਸ ਨਗਰ ਅਤੇ ਗੱਦਲੀ ਵਿਖੇ ਨਵੇਂ ਬਿਜਲੀ ਘਰ ਬਣਾਏ ਜਾ ਰਹੇ ਹਨ, ਜਦਕਿ ਜੰਡਿਆਲਾ ਗੁਰੂ ਵਿੱਚ 220 ਕੇ.ਵੀ. ਸਬਸਟੇਸ਼ਨ ਦੀ ਪ੍ਰਪੋਜ਼ਲ ਵੀ ਤਿਆਰ ਕੀਤੀ ਗਈ ਹੈ। ਇਨ੍ਹਾਂ ਸਾਰੇ ਬਿਜਲੀ ਸੰਬੰਧੀ ਵਿਕਾਸੀ ਕੰਮਾਂ ‘ਤੇ ਕੁੱਲ ਮਿਲਾ ਕੇ ਲਗਭਗ 154.82 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਬਿਜਲੀ ਯੋਜਨਾ ਤਹਿਤ ਵੀ ਵੱਡਾ ਲਾਭ ਮਿਲ ਰਿਹਾ ਹੈ। ਹਲਕੇ ਵਿੱਚ ਕੁੱਲ 62,972 ਬਿਜਲੀ ਕੁਨੈਕਸ਼ਨ ਹਨ, ਜਿਨ੍ਹੀਆਂ ਵਿੱਚੋਂ 60,302 ਕੁਨੈਕਸ਼ਨਾਂ ਨੂੰ ਜੀਰੋ ਬਿੱਲ ਆ ਰਿਹਾ ਹੈ, ਜੋ ਲਗਭਗ 95 ਫੀਸਦੀ ਬਣਦਾ ਹੈ। ਇਸ ਯੋਜਨਾ ਤਹਿਤ ਹਰ ਮਹੀਨੇ ਕਰੀਬ 14.47 ਕਰੋੜ ਰੁਪਏ ਦੇ ਬਿਜਲੀ ਬਿੱਲ ਮੁਆਫ਼ ਹੋ ਰਹੇ ਹਨ, ਜਦਕਿ ਸਾਲਾਨਾ ਤੌਰ ‘ਤੇ ਇਹ ਮੁਆਫ਼ੀ ਲਗਭਗ 173.64 ਕਰੋੜ ਰੁਪਏ ਬਣਦੀ ਹੈ। ਮਿਤੀ 01 ਅਪ੍ਰੈਲ 2022 ਤੋਂ 28 ਫਰਵਰੀ 2026 ਤੱਕ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ਲਈ ਕੁੱਲ ਮਿਲਾ ਕੇ ਕਰੀਬ 681.33 ਕਰੋੜ ਰੁਪਏ ਦੇ ਬਿਜਲੀ ਬਿੱਲ ਮੁਆਫ਼ ਕੀਤੇ ਜਾ ਚੁੱਕੇ ਹਨ, ਜਿਸ ਨਾਲ ਆਮ ਘਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 17, 2026 13:32:330
Report
SSSanjay Sharma
FollowMar 17, 2026 13:30:560
Report
BSBHARAT SHARMA
FollowMar 17, 2026 13:02:11891
Report
SBSANJEEV BHANDARI
FollowMar 17, 2026 12:54:131058
Report
KSKuldeep Singh
FollowMar 17, 2026 12:53:471025
Report
NSNavdeep Singh
FollowMar 17, 2026 12:46:13917
Report
RBRohit Bansal
FollowMar 17, 2026 12:40:101046
Report
SNSUNIL NAGPAL
FollowMar 17, 2026 12:39:58951
Report
NSNavdeep Singh
FollowMar 17, 2026 12:39:441011
Report
KSKapil sharma
FollowMar 17, 2026 12:37:461013
Report
TBTarsem Bhardwaj
FollowMar 17, 2026 12:31:201054
Report
BSBhushan Sharma
FollowMar 17, 2026 12:31:08934
Report
VSVARUN SHARMA
FollowMar 17, 2026 12:18:071021
Report
KSKapil sharma
FollowMar 17, 2026 12:06:431086
Report