Back
हरिमंदिर साहिब की बेरियाँ लगने से भक्तों में उत्साह की लहर
BSBHARAT SHARMA
Mar 22, 2026 09:18:20
Amritsar, Punjab
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਸਮੂਹ ਮਨੁੱਖਤਾ ਦੇ ਆਧਿਆਤਮਿਕ ਕੇਂਦਰ ਵਜੌਂ ਜਾਣਿਆ ਜਾਂਦਾ ਹੈ, ਉੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਤਿਹਾਸਕ ਬੇਰੀਆਂ ‘ਤੇ ਫਲ (ਬੇਰ) ਲੱਗਣ ਨਾਲ ਰੌਣਕ ਵੱਢ ਗਈ ਹੈ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਪ੍ਰਾਚੀਨ ਦੁੱਖਭੰਜਨੀ ਬੇਰੀ, ਬੇਰ ਬਾਬਾ ਬੁੱਢਾ ਜੀ ਅਤੇ ਲਾਚੀ ਬੇਰੀ ‘ਤੇ ਇਸ ਸਾਲ ਵੀ ਭਰਪੂਰ ਮਾਤਰਾ ਵਿੱਚ ਬੇਰ ਲੱਗੇ ਹਨ, ਜੋ ਸ਼ਰਧਾਲੂਆਂ ਦੇ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ。
ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਡੂੰਘੀ ਸ਼ਰਧਾ ਦਾ ਅਹਿਸਾਸ ਇਸ ਗੱਲ ਤੋਂ ਹੁੰਦਾ ਹੈ ਕਿ ਲੋਕ ਘੰਟਿਆਂ ਤੱਕ ਇਨ੍ਹਾਂ ਬੇਰੀਆਂ ਹੇਠ ਬੈਠ ਕੇ ਉਡੀਕ ਕਰਦੇ ਹਨ ਕਿ ਕਦੋਂ ਕੋਈ ਬੇਰ ਆਪਣੇ ਆਪ ਟੁੱਟ ਕੇ ਹੇਠਾਂ ਡਿੱਗੇ। ਸਿੱਖ ਪਰੰਪਰਾਵਾਂ ਅਨੁਸਾਰ ਇਨ੍ਹਾਂ ਇਤਿਹਾਸਕ ਬੇਰੀਆਂ ਤੋਂ ਬੇਰ ਤੋੜਨਾ ਮਨ੍ਹਾ ਹੈ, ਇਸ ਲਈ ਸੰਗਤ ਸਿਰਫ਼ ਧਰਤੀ ‘ਤੇ ਡਿੱਗੇ ਹੋਏ ਬੇਰਾਂ ਨੂੰ ਹੀ ਪ੍ਰਸ਼ਾਦ ਵਜੋਂ ਸਵੀਕਾਰ ਕਰਦੀ ਹੈ।
ਦੁੱਖਭੰਜਨੀ ਬੇਰੀ ਦੀ ਵਿਸ਼ੇਸ਼ ਮਹੱਤਤਾ ਬੀਬੀ ਰਜਨੀ ਜੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ, ਜਿੱਥੇ ਉਨ੍ਹਾਂ ਦੇ ਪਤੀ ਦੇ ਦੁੱਖ ਦੂਰ ਹੋਏ ਸਨ। ਅੱਜ ਵੀ ਸ਼ਰਧਾਲੂ ਮੰਨਦੇ ਹਨ ਕਿ ਇਹ ਬੇਰ ਸਿਰਫ਼ ਇੱਕ ਫਲ ਨਹੀਂ, ਸਗੋਂ ਗੁਰੂ ਘਰ ਦੀ ਕਿਰਪਾ ਅਤੇ ਅਸ਼ੀਰਵਾਦ ਦਾ ਪ੍ਰਤੀਕ ਹਨ। ਮਾਹਿਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਬੇਰੀਆਂ ਦੀੰ ਸੰਭਾਲ ਲਈ ਖਾਸ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਇਹ ਲੰਬੇ ਸਮੇਂ ਤੱਕ ਕਾਇਮ ਰਹਿਣ।
ਪਰਿਕਰਮਾ ਵਿੱਚ ਬੇਰੀਆਂ ਹੇਠ ਬੈਠੀ ਸੰਗਤ ਜਿੱਥੇ ਗੁਰਬਾਣੀ ਦਾ ਜਾਪ ਕਰਦੀ ਹੈ, ਉੱਥੇ ਹੀ ਬੇਰ ਡਿੱਗਣ ‘ਤੇ ਉਸਨੂੰ ਮੱਥੇ ਨਾਲ ਲਾ ਕੇ ਸ਼ਰਧਾ ਨਾਲ ਪ੍ਰਸ਼ਾਦ ਵਜੋਂ ਪ੍ਰਾਪਤ ਕਰਦੀ ਹੈ। ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂ ਇਸ ਰੂਹਾਨੀ ਦ੍ਰਿਸ਼ ਨੂੰ ਦੇਖ ਕੇ ਭਾਵੁਕ ਹੋ ਜਾਂਦੇ ਹਨ। ਇਹ ਆਸਥਾ ਅਤੇ ਧੀਰਜ ਦੀ ਵਿਲੱਖਣ ਮਿਸਾਲ ਹੈ, ਜਿੱਥੇ ਇੱਕ ਛੋਟੇ ਜਿਹੇ ਫਲ ਦੀ ਉਡੀਕ ਵਿੱਚ ਲੋਕ ਦੁਨਿਆਵੀ ਚਿੰਤਾਵਾਂ ਨੂੰ ਭੁਲਾ ਕੇ ਭਗਤੀ ਵਿੱਚ ਲੀਨ ਹੋ ਜਾਂਦੇ ਹਨ。
ਬਾਈਟ:— ਭਗਵੰਤ ਸਿੰਘ ਧੰਗੇੜਾ, ਮੈਨੇਜਰ ਦਰਬਾਰ ਸਾਹਿਬ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAvtar Singh
FollowMar 22, 2026 10:31:220
Report
RBRohit Bansal
FollowMar 22, 2026 10:30:120
Report
DVDEVENDER VERMA
FollowMar 22, 2026 10:26:53404
Report
MJManoj Joshi
FollowMar 22, 2026 10:15:10Chandigarh, Chandigarh:पंजाब कैबिनेट की बैठक 29 मार्च को शाम पाँच बजे मुख्यमंत्री भगवंत सिंह मान की अगुवाई में उनकी चण्डीगढ़ आवास पर की जाएगी
325
Report
SKSanjeev Kumar
FollowMar 22, 2026 09:52:261049
Report
BSBHARAT SHARMA
FollowMar 22, 2026 09:51:451073
Report
SPSomi Prakash Bhuveta
FollowMar 22, 2026 09:50:01895
Report
VBVIJAY BHARDWAJ
FollowMar 22, 2026 09:47:14988
Report
MSManuj Sharma
FollowMar 22, 2026 09:22:291100
Report
RBRohit Bansal
FollowMar 22, 2026 09:19:14Chandigarh, Chandigarh:कुलतार संधवान, इंदरबीर निज्जर, देव मान विधायक समाना के गेस्ट हाउस में मीटिंग के लिए आए
1088
Report
BSBHARAT SHARMA
FollowMar 22, 2026 09:08:461046
Report
TBTarsem Bhardwaj
FollowMar 22, 2026 09:08:171067
Report
SKSanjeev Kumar
FollowMar 22, 2026 09:07:341080
Report
NLNitin Luthra
FollowMar 22, 2026 09:07:141054
Report