Back
अमृतसर में रण फॉर स्वदेशी: नौजवानों को स्वदेशी अपनाने की मुहिम तेज
BSBHARAT SHARMA
Feb 06, 2026 15:18:21
Amritsar, Punjab
ਅੰਮ੍ਰਿਤਸਰ ’ਚ “ਰਨ ਫੋਰ ਸਵਦੇਸ਼ੀ” ਮੁਹਿੰਮ ਦੀ ਸ਼ੁਰੂਆਤ, ਡੀ ਮਾਰਟ ਤੋਂ ਨਵਲਟੀ ਚੌਕ ਤੱਕ ਦੌੜ
ਅਕਸ਼ੇ ਸ਼ਰਮਾ ਨੇ ਕਿਹਾ– ਸਵਦੇਸ਼ੀ ਅਪਣਾਉਣਾ ਨੌਜਵਾਨਾਂ, ਕਿਸਾਨਾਂ ਤੇ ਮਜ਼ਦੂਰਾਂ ਲਈ ਮਜ਼ਬੂਤ ਭਵਿੱਖ ਦੀ ਕੁੰਜੀ
ਭਾਜਪਾ ਵੱਲੋਂ ਆਨਲਾਈਨ–ਆਫਲਾਈਨ ਪਲੇਟਫਾਰਮਾਂ ਰਾਹੀਂ ਸਵਦੇਸ਼ੀ ਜਾਗਰੂਕਤਾ, ਨੌਜਵਾਨਾਂ ਨੂੰ ਵੱਡੀ ਗਿਣਤੀ ’ਚ ਜੁੜਨ ਦੀ ਅਪੀਲ
ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ “ਰਨ ਫੋਰ ਸਵਦੇਸ਼ੀ” ਮੁਹਿੰਮ ਦੇ ਤਹਿਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਭਾਜਪਾ ਨੇਤਾ ਅਕਸ਼ੇ ਸ਼ਰਮਾ ਨੇ ਕਿਹਾ ਕਿ ਇਹ ਮੁਹਿੰਮ ਦੇਸ਼ ਦੇ ਨੌਜਵਾਨਾਂ ਨੂੰ ਸਵਦੇਸ਼ੀ ਨਾਲ ਜੋੜਨ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਇਹ ਦੌੜ ਮਾਰਚ ਡੀ ਮਾਰਟ ਤੋਂ ਸ਼ੁਰੂ ਹੋ ਕੇ ਨਵਲਟੀ ਚੌਕ ਤੱਕ ਜਾਵੇਗੀ, ਜਿੱਥੇ ਨੌਜਵਾਨਾਂ ਵੱਲੋਂ ਸਵਦੇਸ਼ੀ ਉਤਪਾਦਾਂ ਨੂੰ ਪ੍ਰਮੋਟ ਕਰਨ ਲਈ ਵੱਖ-ਵੱਖ ਸਟਰੋੰਗ ਅਤੇ ਜਾਗਰੂਕਤਾ ਸੰਦੇਸ਼ ਲਗਾਏ ਜਾਣਗੇ। ਅਕਸ਼ੇ ਸ਼ਰਮਾ ਨੇ ਕਿਹਾ ਕਿ “ਰਨ ਫੋਰ ਸਵਦੇਸ਼ੀ” ਸਿਰਫ਼ ਇੱਕ ਦੌੜ ਨਹੀਂ, ਸਗੋਂ ਇੱਕ ਮੁਹਿੰਮ ਹੈ, ਜਿਸ ਦਾ ਮਕਸਦ ਨੌਜਵਾਨਾਂ, किसानों ਅਤੇ मजਦੂਰਾਂ ਨੂੰ ਵੱਧ ਤੋਂ ਵੱਧ ਸਵਦੇਸ਼ੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਸਵਦੇਸ਼ੀ ਉਤਪਾਦਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣੇ ਹਨ ਤਾਂ ਇਸ ਦਾ ਸਿੱਧਾ ਲਾਭ ਦੇਸ਼ ਦੀ ਅਰਥਵਿਵਸਥਾ ’ਤੇ ਪਵੇਗਾ, ਜਿਸਨੂੰ ਮਜ਼ਬੂਤ ਕਰਨ ਦੀ ਅੱਜ ਵੱਡੀ ਲੋੜ ਹੈ। ਭਾਜਪਾ ਨੇਤਾ ਨੇ ਦੱਸਿਆ ਕਿ ਇਸ ਮੁਹਿੰਮ ਨਾਲ ਲੋਕਾਂ ਨੂੰ ਜੋੜਨ ਲਈ ਵੱਖ-ਵਿਸ਼ ਆਨਲਾਈਨ ਅਤੇ ਆਫਲਾਈਨ ਪਲੇਟਫਾਰਮ ਵਰਤੇ ਜਾ ਰਹੇ ਹਨ। ਬ੍ਰਾਡਕਾਸਟ ਲਾਂਚ ਕੀਤੇ ਗਏ ਹਨ ਅਤੇ ਰਜਿਸਟ੍ਰੇਸ਼ਨ ਸਲੋਟ ਖੋਲ੍ਹੀਆਂ ਗਈਆਂ ਹਨ, ਤਾਂ ਜੋ ਕੋਈ ਵੀ ਨੌਜਵਾਨ ਕਿਸੇ ਵੀ ਤਰੀਕੇ ਨਾਲ ਇਸ ਮੁਹਿੰਮ ਨਾਲ ਜੁੜ ਸਕੇ। ਉਨ੍ਹਾਂ ਕਿਹਾ ਕਿ ਇਹ ਸਵਦੇਸ਼ੀ ਪੰਚ ਪਰਿਵਾਰ ਦੀ ਮੁਹਿੰਮ ਹੈ, ਜਿਸ ਦੇ ਤਹਿਤ ਪੂਰੇ ਦੇਸ਼ ਵਿੱਚ ਲਗਾਤਾਰ ਕਾਰਜਕ੍ਰਮ ਕੀਤੇ ਜਾ ਰਹੇ ਹਨ। ਅੱਜ ਅੰਮ੍ਰਿਤਸਰ ਨੌਰਥ ਵਿੱਚ ਵੀ ਇਹ ਕਾਰਜਕ੍ਰਮ ਸੀਨੀਅਰ ਲੀਡਰਾਂ ਦੇ ਆਸ਼ੀਰਵਾਦ ਨਾਲ ਕਰਵਾਇਆ ਗਿਆ। ਅਕਸ਼ੇ ਸ਼ਰਮਾ ਨੇ ਕਿਹਾ ਕਿ ਭਾਜਪਾ ਹਮੇਸ਼ਾ ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਦੀ ਭਲਾਈ ਲਈ ਅੱਗੇ ਵੀ ਅਜਿਹੀਆਂ ਮੁਹਿੰਮਾਂ ਚਲਾਉਂਦੀ ਰਹੇਗੀ।
ਬਾਈਟ : ਅਕਸ਼ੇ ਸ਼ਰਮਾ ਭਾਜਪਾ ਨੇਤਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowFeb 06, 2026 16:47:280
Report
VSVARUN SHARMA
FollowFeb 06, 2026 16:34:200
Report
TBTarsem Bhardwaj
FollowFeb 06, 2026 16:33:510
Report
KSKapil sharma
FollowFeb 06, 2026 16:17:21Noida, Uttar Pradesh:मॉडल टाउन लक्की हत्याकांड: दिनदहाड़े कत्ल से दहला जालंधर, देर शाम को पहुँचे कांग्रेस प्रधान राजा वडिंग, पंजाब की कानून-व्यवस्था पर बोला बड़ा हमला
0
Report
PSParambir Singh Aulakh
FollowFeb 06, 2026 15:02:400
Report
BSBHARAT SHARMA
FollowFeb 06, 2026 15:02:310
Report
ASAvtar Singh
FollowFeb 06, 2026 14:32:380
Report
KDKuldeep Dhaliwal
FollowFeb 06, 2026 14:31:520
Report
VKVipan Kumar
FollowFeb 06, 2026 14:31:270
Report
SBSANJEEV BHANDARI
FollowFeb 06, 2026 14:18:560
Report
KSKuldeep Singh
FollowFeb 06, 2026 14:18:320
Report
BKBIMAL KUMAR
FollowFeb 06, 2026 14:18:010
Report
TBTarsem Bhardwaj
FollowFeb 06, 2026 14:17:290
Report
PSParambir Singh Aulakh
FollowFeb 06, 2026 13:45:350
Report