Back
फगवाड़ा NH ढाबे पर चोरी कर पकड़ाया युवक, पहली बार कबूला
VSVARUN SHARMA
Feb 06, 2026 16:47:28
Mansurwal Dona, Punjab
ਫਗਵਾੜਾ: ਐਨਐਚ ਢਾਬੇ ‘ਤੇ ਚੋਰੀ ਕਰਦਾ ਚੋਰ ਰੰਗੇ ਹੱਥੀਂ ਕਾਬੂ, ਪਹਿਲੀ ਵਾਰਦਾਤ ਵੀ ਕਬੂਲੀ
ਕਪੂਰਥਲਾ : ਫਗਵਾੜਾ ਸ਼ਹਿਰ ਵਿੱਚ ਸਥਿਤ ਐਨਐਚ ਢਾਬੇ ‘ਤੇ ਅੱਜ ਚੋਰੀ ਦੀ ਕੋਸ਼ਿਸ਼ ਕਰਦਾ ਇੱਕ ਨੌਜਵਾਨ ਰੰਗੇ ਹੱਥੀਂ ਫੜਿਆ ਗਿਆ। ਢਾਬੇ ਦੇ ਮਾਲਕ ਪਵਨ ਗੋਇਲ ਨੇ ਦੱਸਿਆ ਕਿ ਨੌਜਵਾਨ ਪਿੱਛੇ ਵਾਲੀ ਕੰਧ ਟੱਪ ਕੇ ਢਾਬੇ ਅੰਦਰ ਦਾਖਲ ਹੋਇਆ ਸੀ। ਅੰਦਰ ਸਮਾਨ ਨਾਲ ਛੇੜਛਾੜ ਦੌਰਾਨ ਘਰ ਵਿੱਚ ਪਾਲਿਆ ਕੁੱਤਾ ਭੌਂਕਣ ਲੱਗ ਪਿਆ, ਜਿਸ ‘ਤੇ ਸ਼ੱਕ ਹੋਣ ਕਾਰਨ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ।
ਕੈਮਰਿਆਂ ਵਿੱਚ ਚੋਰ ਦੀ ਹਰਕਤ ਦੇਖ ਕੇ ਢਾਬਾ ਮਾਲਕ ਤੁਰੰਤ ਹੇਠਾਂ ਆਇਆ ਅਤੇ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹੀ ਨੌਜਵਾਨ ਇੱਕ ਹਫ਼ਤਾ ਪਹਿਲਾਂ ਵੀ ਢਾਬੇ ‘ਚ ਚੋਰੀ ਕਰ ਚੁੱਕਾ ਸੀ, ਜਿਸ ਦੌਰਾਨ ਉਹ ਕਰੀਬ 5 ਹਜ਼ਾਰ ਰੁਪਏ ਨਗਦ, ਇੱਕ ਸੋਨੇ ਦਾ ਕੜਾ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਿਆ ਸੀ।
ਢਾਬਾ ਮਾਲਕ ਮੁਤਾਬਕ ਉਕਤ ਨੌਜਵਾਨ ਪਹਿਲਾਂ ਉਨ੍ਹਾਂ ਦੇ ਢਾਬੇ ‘ਤੇ ਮਜ਼ਦੂਰੀ ਕਰਦਾ ਸੀ ਅਤੇ ਅੰਦਰੂਨੀ ਜਾਣਕਾਰੀ ਹੋਣ ਕਾਰਨ ਉਸਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫੜੇ ਜਾਣ ‘ਤੇ ਉਸਨੇ ਪਹਿਲੀ ਚੋਰੀ ਵੀ ਕਬੂਲ ਕਰ ਲਈ।
ਉਧਰ, ਕੈਮਰਿਆਂ ਸਾਹਮਣੇ ਚੋਰ ਨੇ ਦੱਸਿਆ ਕਿ ਪਹਿਲਾਂ ਚੋਰੀ ਕੀਤਾ ਸੋਨੇ ਦਾ ਕੜਾ ਉਸਨੇ ਗੋਬਿੰਦਪੁਰੇ ਸਥਿਤ ਇੱਕ ਡਾਕਟਰ ਨੂੰ ਵੇਚ ਦਿੱਤਾ ਸੀ। ਉਸਦਾ ਕਹਿਣਾ ਸੀ ਕਿ ਕੰਮ ਨਾ ਮਿਲਣ ਕਾਰਨ ਉਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰ ਰਿਹਾ ਸੀ।
ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਫਗਵਾੜਾ ਸ਼ਹਿਰ ਵਿੱਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowFeb 06, 2026 17:18:160
Report
BSBHARAT SHARMA
FollowFeb 06, 2026 17:17:400
Report
KSKapil sharma
FollowFeb 06, 2026 17:00:100
Report
VSVARUN SHARMA
FollowFeb 06, 2026 16:34:200
Report
TBTarsem Bhardwaj
FollowFeb 06, 2026 16:33:510
Report
KSKapil sharma
FollowFeb 06, 2026 16:17:21Noida, Uttar Pradesh:मॉडल टाउन लक्की हत्याकांड: दिनदहाड़े कत्ल से दहला जालंधर, देर शाम को पहुँचे कांग्रेस प्रधान राजा वडिंग, पंजाब की कानून-व्यवस्था पर बोला बड़ा हमला
0
Report
BSBHARAT SHARMA
FollowFeb 06, 2026 15:18:210
Report
PSParambir Singh Aulakh
FollowFeb 06, 2026 15:02:400
Report
BSBHARAT SHARMA
FollowFeb 06, 2026 15:02:310
Report
ASAvtar Singh
FollowFeb 06, 2026 14:32:380
Report
KDKuldeep Dhaliwal
FollowFeb 06, 2026 14:31:520
Report
VKVipan Kumar
FollowFeb 06, 2026 14:31:270
Report
SBSANJEEV BHANDARI
FollowFeb 06, 2026 14:18:560
Report
KSKuldeep Singh
FollowFeb 06, 2026 14:18:320
Report