Back
गुरजीत सिंह औजला का तीखा हमला: पंजाब राजनीति में सिद्धू परिवार पर सवाल
PSParambir Singh Aulakh
Feb 06, 2026 13:45:35
Amritsar, Punjab
ਨਵਜੋਤ ਕੌਰ ਸਿੱਧੂ ਦੇ ਟਵੀਟ ’ਤੇ ਸਿਆਸੀ ਘਮਾਸਾਨ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਤਿੱਖਾ ਹਮਲਾ
ਔਜਲਾ ਬੋਲੇ– ਕਾਂਗਰਸ ਨੇ ਸਿੱਧੂ ਪਰਿਵਾਰ ਨੂੰ ਸਭ ਕੁਝ ਦਿੱਤਾ, ਫਿਰ ਵੀ ਪਾਰਟੀ ਨੂੰ ਕਮਜ਼ੋਰ ਕੀਤਾ
ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਬਣਾਕੇ ਟਿਕਟਾਂ ਵੰਡਣ : ਗੁਰਜੀਤ ਔਜਲਾ
ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਇੱਕ ਵਾਰ ਫਿਰ ਕੀਤੇ ਗਏ ਟਵੀਟ ਨਾਲ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚ ਗਈ ਹੈ। ਇਸ ਟਵੀਟ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਤਿੱਖੀ ਪ੍ਰਤੀਕਿਰਿਆ ਦਿੱਤੀ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅੱਜ ਦੇਸ਼ ਨੂੰ ਲੁੱਟਣ ਦਾ ਫੈਸਲਾ ਲਿਆ ਜਾ ਚੁੱਕਾ ਹੈ, ਜਿਸ ਦਾ ਸਿੱਧਾ ਨੁਕਸਾਨ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਹੋ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਮਰੀਕਾ ਅਤੇ ਕੈਨੇਡਾ ਨਾਲ ਹੋਈਆਂ ਡੀਲਾਂ ਰਾਹੀਂ ਦੇਸ਼ ਦਾ ਪੂਰਾ ਵਪਾਰ ਵਿਦੇਸ਼ੀ ਤਾਕਤਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਪਹਿਲਾਂ ਚੀਨ ਨੇ ਭਾਰਤੀ ਮਾਰਕੀਟ ਵਿੱਚ ਦਖ਼ਲ ਦਿੱਤਾ ਅਤੇ ਹੁਣ ਭਾਰਤ ਨੂੰ ਇੱਕ ਮੰਡੀ ਬਣਾ ਦਿੱਤਾ ਗਿਆ ਹੈ। ਔਜਲਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਕਾਂਗਰਸ ਲਗਾਤਾਰ ਸੜਕਾਂ ’ਤੇ ਸੰਘਰਸ਼ ਕਰ ਰਹੀ ਹੈ, ਚਾਹੇ ਉਹ ਭਾਰਤ ਜੋੜੋ ਯਾਤਰਾ ਹੋਵੇ, ਭਾਰਤ ਜੋੜੋ ਨਿਆਂ ਯਾਤਰਾ ਹੋਵੇ ਜਾਂ ਵੋਟ ਅਧਿਕਾਰ ਯਾਤਰਾ। ਕਾਂਗਰਸ ਨੇ ਹਮੇਸ਼ਾਂ ਲੋਕਾਂ ਦੇ ਮੁੱਦੇ ਉਠਾਏ ਹਨ, ਪਰ ਪ੍ਰਧਾਨ ਮੰਤਰੀ ਨੇ ਕਦੇ ਵੀ ਸੰਸਦ ਵਿੱਚ ਆ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਉਨ੍ਹਾਂ ਨੇ ਕਿਹਾ ਕਿ ਐਸੇ ਵਿਅਕਤੀ ’ਤੇ ਤੰਜ਼ ਕਰਨਾ ਬਹੁਤ ਹੀ ਦੁੱਖਦਾਈ ਗੱਲ ਹੈ। ਸਿੱਧੂ ਪਰਿਵਾਰ ਬਾਰੇ ਗੱਲ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਉਹ ਹਮੇਸ਼ਾਂ ਕਹਿੰਦੇ ਰਹੇ ਹਨ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਭਰਾ ਹਨ ਅਤੇ ਪ੍ਰਿਯੰਕਾ ਗਾਂਧੀ ਉਨ੍ਹਾਂ ਦੀ ਭੈਣ ਹੈ, ਅਤੇ ਕਾਂਗਰਸ ਤੋਂ ਕੁਝ ਮਿਲੇ ਜਾਂ ਨਾ ਮਿਲੇ, ਉਹ ਕਦੇ ਵੀ ਪਾਰਟੀ ਨਹੀਂ ਛੱਡਣਗੇ। ਇਸ ਦੇ ਬਾਵਜੂਦ ਅੱਜ ਜਿਸ ਤਰ੍ਹਾਂ ਦਾ ਰੁਖ ਅਪਣਾਇਆ ਗਿਆ ਹੈ, ਉਹ ਸਮਝ ਤੋਂ ਪਰੇ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਜਪਾ ਵੱਲੋਂ ਰਾਹੁਲ ਗਾਂਧੀ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅਤੇ ਭ੍ਰਿਸ਼ਟਾਚਾਰ ਦਾ ਕੋਈ ਠੋਸ ਸਬੂਤ ਨਹੀਂ ਹੈ, ਓਸੇ ਸਮੇਂ ਸਿੱਧੂ pararਿਵਾਰ ਵੱਲੋਂ ਵੀ ਹਮਲਾ ਕੀਤਾ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ। ਔਜਲਾ ਨੇ ਸਪਸ਼ਟ ਕੀਤਾ ਕਿ ਪਾਰਟੀ ਛੱਡਣਾ ਕਿਸੇ ਦੀ ਨਿੱਜੀ ਮਰਜ਼ੀ ਹੋ ਸਕਦੀ ਹੈ, ਪਰ ਕਾਂਗਰਸ ਨੇ ਸਿੱਧੂ ਪਰਿਵਾਰ ਨੂੰ ਕਦੇ ਵੀ ਕਿਸੇ ਗੱਲ ਦੀ ਘਾਟ ਨਹੀਂ ਛੱਡੀ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਆਪਣੇ ਆਪ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਸੀ। ਔਜਲਾ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜੇ ਕਿਸੇ ਨੂੰ ਮੁੱਖ ਮੰਤਰੀ ਬਣਨ ਦੀ ਇੱਛਾ ਹੈ ਤਾਂ ਉਹ ਆਪਣੀ ਅਲੱਗ ਪਾਰਟੀ ਬਣਾਏ ਅਤੇ ਟਿਕਟਾਂ ਵੰਡੇ। ਡਾ. ਮਨਮੋਹਨ ਸਿੰਘ ਨੂੰ ਲੈ ਕੇ ਔਜਲਾ ਨੇ ਕੇਂਦਰ ਸਰਕਾਰ ’ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਗ੍ਹ ਵਰਗੇ ਮਹਾਨ ਨੇਤਾ ਨੂੰ ਯੋਗ ਸਨਮਾਨ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਸਵਾਲ ਉਠਾਇਆ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਵਰਗੇ ਨੇਤਾਵਾਂ ਦਾ ਅੰਤਿਮ ਸੰਸਕਾਰ ਪੂਰੇ ਰਾਜਕੀ ਸਨਮਾਨ ਨਾਲ ਹੋਇਆ, ਤਾਂ ਡਾ. ਮਨਮੋਹਨ ਸਿੰਘ ਨੂੰ ਉਹ sਨਮਾਨ kਿਉਂ ਨਹੀਂ ਮਿਲਿਆ? ਕੀ ਇਸ ਦਾ ਕਾਰਨ ਉਹਨਾਂ ਦਾ ਸਿੱਖ ਹੋਣਾ ਸੀ?ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਔਜਲਾ ਨੇ ਕਿਹਾ ਕਿ ਗਲਤ ਖੇਤੀ ਕਾਨੂੰनों ਕਾਰਨ 700 ਤੋਂ ਵੱਧ ਕਿਸਾਨ ਸ਼ਹੀਦ ਹੋਏ। ਪ੍ਰਧਾਨ ਮੰਤਰੀ ਨੂੰ ਦੇਸ਼ ਤੋਂ ਮਾਫ਼ੀ ਮੰਗਣੀ ਪਈ, ਪਰ ਅੱਜ ਵੀ ਪੰਜਾਬ ਅਤੇ ਕਿਸਾਨਕਿਸਾਨਾਂ ਨੂੰ ਕੋਈ ਸਪਸ਼ਟ ਜਵਾਬ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਕਿਸਾਨਾਂ ਨੂੰ ਬਾਰ-ਬਾਰ ਸ਼ਰਧਾਂਜਲੀ ਤਾਂ ਦਿੱਤੀ ਜਾਂਦੀ ਹੈ, ਪਰ ਸੰਸਦ ਵਿੱਚ ਖੜ੍ਹ ਕੇ ਜ਼ਿੰਮੇਵਾਰੀ ਲੈਣ ਤੋਂ ਸਰਕਾਰ ਬਚਦੀ ਰਹੀ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜੋ ਵੀ ਨੇਤਾ ਕਾਂਗਰਸ ਛੱਡ ਕੇ ਜਾ ਰਹੇ ਹਨ, ਉਹ ਪਹਿਲਾਂ ਇਹ ਸੋਚਣ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੀ ਕੁਝ ਕੀਤਾ ਹੈ। ਕਾਂਗਰਸ ਦੇਸ਼, ਕਿਸਾਨਾਂ, ਨੌਜਵਾਨਾਂ ਅਤੇ ਸੰਵਿਧਾਨ ਦੇ ਨਾਲ ਖੜ੍ਹੀ ਸੀ ਅਤੇ ਅੱਗੇ ਵੀ ਖੜ੍ਹੀ ਰਹੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowFeb 06, 2026 15:18:210
Report
PSParambir Singh Aulakh
FollowFeb 06, 2026 15:02:400
Report
BSBHARAT SHARMA
FollowFeb 06, 2026 15:02:310
Report
ASAvtar Singh
FollowFeb 06, 2026 14:32:380
Report
KDKuldeep Dhaliwal
FollowFeb 06, 2026 14:31:520
Report
VKVipan Kumar
FollowFeb 06, 2026 14:31:270
Report
SBSANJEEV BHANDARI
FollowFeb 06, 2026 14:18:560
Report
KSKuldeep Singh
FollowFeb 06, 2026 14:18:320
Report
BKBIMAL KUMAR
FollowFeb 06, 2026 14:18:010
Report
TBTarsem Bhardwaj
FollowFeb 06, 2026 14:17:290
Report
KBKulbir Beera
FollowFeb 06, 2026 13:21:050
Report
KCKhem Chand
FollowFeb 06, 2026 13:20:310
Report
DSDharmindr Singh
FollowFeb 06, 2026 13:19:590
Report
NSNavdeep Singh
FollowFeb 06, 2026 13:18:210
Report