Back
VIP एन्क्लेव में रिटायर्ड सैनिक पर हमला; CCTV फुटेज सामने
SBSANJEEV BHANDARI
Feb 06, 2026 14:18:56
Dera Bassi, Punjab
ਮੁਬਾਰਕਪੁਰ ਰੋਡ ‘ਤੇ ਸਥਿਤ ਵੀਆਈਪੀ ਅਨਕਲੇਵ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਰਿਟਾਇਰਡ ਫੌਜੀ ‘ਤੇ ਪੰਜ-ਛੇ ਵਿਅਕਤੀਆਂ ਵੱਲੋਂ ਡੰਡਿਆਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਰਿਟਾਇਰਡ ਫੌਜੀ ਜਨਾਰਧਨ ਅਤੇ ਉਸਦਾ ਪੁੱਤਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਂਕਾਰੀ ਮੁਤਾਬਕ ਕੁਝ ਦਿਨਾਂ ਤੋਂ ਉਸਦੀ ਸੁਸਾਇਟੀ ਦੇ ਕੁਝ ਲੋਕਾਂ ਨਾਲ ਤਕਰਾਰ ਚੱਲ ਰਹੀ ਸੀ, ਜੋ ਅੱਜ ਹਿੰਸਕ ਰੂਪ ਧਾਰ ਗਈ। ਅਚਾਨਕ ਪੰਜ-ਛੇ ਵਿਅਕਤੀਆਂ ਹਥਿਆਰਬੰਦ ਹੋ ਕੇ ਉਸਦੇ ਘਰ ਦੇ ਨੇੜੇ ਆਏ ਅਤੇ ਉਸ ‘ਤੇ ਲਾਠੀ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜਦੋਂ ਉਸਦਾ ਪੁੱਤਰ ਵਿਚ ਬਚਾਅ ਲਈ ਆਇਆ ਤਾਂ ਹਮਲਾਵਰਾਂ ਨੇ ਉਸਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਸਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹਮਲੇ ਦੌਰਾਨ ਸੁਸਾਇਟੀ ਵਿੱਚ ਅਫ਼ਰਾ-ਤਫਰੀ ਮਚ ਗਈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ। ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਵਿੱਚ ਸਾਫ਼ ਤੌਰ ‘ਤੇ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਹਮਲਾਵਰ ਰਿਟਾਇਰਡ ਫੌਜੀ ਅਤੇ ਉਸਦੇ ਪੁੱਤਰ ਨੂੰ ਡੰਡਿਆਂ ਨਾਲ ਮਾਰ ਰਹੇ ਹਨ। ਜ਼ਖਮੀ ਵਿਅਕਤੀ ਵਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਧਰ, ਇਲਾਕੇ ਦੇ ਵਸਨੀਕਾਂ ਨੇ ਇਸ ਘਟਨਾ ‘ਤੇ ਗੰਭੀਰ ਚਿੰਤਾ ਜਤਾਈ ਹੈ ਅਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowFeb 06, 2026 15:18:210
Report
PSParambir Singh Aulakh
FollowFeb 06, 2026 15:02:400
Report
BSBHARAT SHARMA
FollowFeb 06, 2026 15:02:310
Report
ASAvtar Singh
FollowFeb 06, 2026 14:32:380
Report
KDKuldeep Dhaliwal
FollowFeb 06, 2026 14:31:520
Report
VKVipan Kumar
FollowFeb 06, 2026 14:31:270
Report
KSKuldeep Singh
FollowFeb 06, 2026 14:18:320
Report
BKBIMAL KUMAR
FollowFeb 06, 2026 14:18:010
Report
TBTarsem Bhardwaj
FollowFeb 06, 2026 14:17:290
Report
PSParambir Singh Aulakh
FollowFeb 06, 2026 13:45:350
Report
KBKulbir Beera
FollowFeb 06, 2026 13:21:050
Report
KCKhem Chand
FollowFeb 06, 2026 13:20:310
Report
DSDharmindr Singh
FollowFeb 06, 2026 13:19:590
Report
NSNavdeep Singh
FollowFeb 06, 2026 13:18:210
Report