Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

ਬਿਨਾ ਸਹੂਲਤਾਂ ਦੇ ਪਿੰਡਾਂ ਦੀ ਕਹਾਣੀ: ਕੀ ਸਰਕਾਰ ਸੁਣੇਗੀ?

BIMAL KUMAR
Jun 29, 2025 12:02:37
Anandpur Sahib, Punjab
Story Assigned By Desk  Reporter - Bimal Sharma  Location - Shri Kiratpur Sahib  File Folder - 2906ZP_APS_GORGE_R ਆਜ਼ਾਦੀ ਦੇ ਕਈ ਦਹਾਕਿਆਂ ਤੋਂ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਚੰਗਰ ਇਲਾਕੇ ਦੇ ਕੁਝ ਪਿੰਡ  Anchor --- ਬੇਸ਼ੱਕ ਦੇਸ਼ ਨੂੰ ਆਜ਼ਾਦ ਹੋਇਆ  77 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਇੰਨੇ ਸਾਲ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਚੰਗਰ ਇਲਾਕੇ ਦੇ ਕੁਝ ਪਿੰਡ ਹਾਲੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਜੇ ਗੱਲ ਕੀਤੀ ਜਾਵੇ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪਿੰਡ ਹੇਠਲਾ ਦਬੂੜ ਦੀ ਤਾਂ ਹੇਠਲਾ ਦਬੋੜ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਸੜਕ ਦੇ ਵਿਚਕਾਰ ਇੱਕ ਖੱਡ ਪੈਂਦੀ ਹੈ ਬਰਸਾਤ ਦੇ ਦਿਨਾਂ ਵਿੱਚ ਉਕਤ ਖੱਡ ਵਿੱਚ ਆਉਂਦਾ ਭਾਰੀ ਪਾਣੀ ਲੋਕਾਂ ਲਈ ਮੁਸ਼ਕਲ ਲੈ ਕੇ ਆਉਂਦਾ ਹੈ ਕਿਉਂਕਿ ਉਕਤ ਪਿੰਡ ਦੇ ਲੋਕ ਜੋ ਕਿ ਆਪਣੇ ਕੰਮ ਦੇ ਸਿਲਸਿਲੇ ਵਿੱਚ ਪਿੰਡ ਤੋਂ ਬਾਹਰ ਆਣ ਜਾਣ ਵਿੱਚ ਬਰਸਾਤ ਦੇ ਦਿਨਾਂ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਹੋਈ ਭਾਰੀ ਬਰਸਾਤ ਦੇ ਕਾਰਨ ਉਹਨਾਂ ਦੀ ਖੱਡ ਦੇ ਵਿੱਚ ਕਰੀਬ ਪੰਜ ਸੱਤ ਫੁੱਟ ਉੱਚਾ ਪਾਣੀ ਆਇਆ ਜਿਸ ਨਾਲ ਉਕਤ ਖੱਡ ਵਿੱਚੋਂ ਲੰਘਣਾ ਬਹੁਤ ਔਖਾ ਹੈ ਉਹਨਾਂ ਕਿਹਾ ਕਿ ਸਵੇਰ ਹੁੰਦਿਆਂ ਹੁੰਦਿਆਂ ਖੱਡ ਵਿੱਚ ਪਾਣੀ ਕਾਫੀ ਜਿਆਦਾ ਸੀ ਪਰ ਲੋਕਾਂ ਨੂੰ ਸਮੇਂ ਦੀ ਉਡੀਕ ਕਰਨੀ ਪਈ ਅਤੇ ਪਾਣੀ ਉਤਰਨ ਤੋਂ ਬਾਅਦ ਲੋਕ ਆਪਣੇ ਕੰਮਾਂ ਲਈ ਪਿੰਡ ਤੋਂ ਬਾਹਰ ਨਿਕਲੇ .  VO1 --- ਉਹਨਾਂ ਕਿਹਾ ਕਿ ਪਰ ਬਰਸਾਤ ਦੇ ਦਿਨਾਂ ਵਿੱਚ ਅਗਰ ਰਾਤ ਸਮੇਂ ਕਿਸੇ ਦੇ ਘਰ ਵਿੱਚ ਕੋਈ ਬਿਮਾਰ ਹੋ ਜਾਵੇ ਫਿਰ ਪਿੰਡ ਦੇ ਵਿੱਚੋਂ ਬਾਹਰ ਲੈ ਕੇ ਜਾਣਾ ਬੜਾ ਔਖਾ ਹੋ ਜਾਂਦਾ ਹੈ ਉਹਨਾਂ ਦੱਸਿਆ ਕਿ ਉਹ ਕਈ ਵਾਰ ਪਿਛਲੀਆਂ ਸਰਕਾਰਾਂ ਤੋਂ ਉਕਤ ਖੱਡ ਤੇ ਪੁਲ ਬਣਾਉਣ ਦੀ ਮੰਗ ਕਰ ਚੁੱਕੇ ਹਨ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਉਹਨਾਂ ਨੂੰ ਸਿਵਾਏ ਲਾਰਿਆਂ ਤੋਂ ਕੁਝ ਵੀ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਵੋਟਾਂ ਸਮੇਂ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨਾਂ ਦੀ ਖੱਡ ਤੇ ਪੁੱਲ ਜਰੂਰ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਦੇ ਤਿੰਨ ਸਾਲ ਬੀਤ ਚੁੱਕੇ ਹਨ ਅਤੇ ਅੱਜ ਵੀ ਉਹ ਆਪਣੀ ਉਕਤ ਖੱਡ ਤੇ ਪੁਲ ਦੀ ਉਡੀਕ ਕਰ ਰਹੇ ਹਨ ਉਹਨਾਂ ਮੰਗ ਕੀਤੀ ਕਿ ਖੱਡ ਤੇ ਪੁਲ ਬਣਾ ਕੇ ਲੋਕਾਂ ਦੀ ਵੱਡੀ ਮੁਸ਼ਕਿਲ ਨੂੰ ਹੱਲ ਕੀਤਾ ਜਾਵੇ। ਇਸ ਮੌਕੇ ਪਿੰਡ ਦੇ ਮੌਤਵਾਰ ਵਿਅਕਤੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਲਗਭਗ 600 ਤੋਂ 700 ਦੇ ਕਰੀਬ ਘਰ ਹਨ ਜਿਸ ਵਿੱਚ ਜਿੱਥੇ ਦਲਿਤ ਭਾਈਚਾਰੇ ਦੀ ਆਬਾਦੀ ਹੈ ਉਥੇ ਹੀ ਰਾਜਪੂਤ ਭਾਈਚਾਰੇ ਦੀ ਵੀ ਕਾਫੀ ਜਿਆਦਾ ਆਬਾਦੀ ਹੈ ਪਰ ਉਹਨਾਂ ਦੇ ਆਣ ਜਾਣ ਲਈ ਕੋਈ ਵੀ ਢੁਕਮਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਸਾਰੇ ਲੋਕਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ ਉਹਨਾਂ ਕਿਹਾ ਕਿ ਕਈ ਵਾਰ ਤਾਂ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਉਹਨਾਂ ਕਿਹਾ ਕਿ ਜਦੋਂ ਦਿਨ ਸਮੇਂ ਮੀਂਹ ਪੈਂਦਾ ਹੈ ਤਾਂ ਉਹਨਾਂ ਦੇ ਬੱਚੇ ਜਦੋਂ ਸਕੂਲ ਤੋਂ ਵਾਪਸ ਆਉਂਦੇ ਹਨ ਤਾਂ ਉਹ ਖੱਡ ਤੇ ਪਾਰ ਰਹਿ ਜਾਂਦੇ ਹਨ ਅਤੇ ਜਿਹੜੇ ਕੋਈ ਲੋਕ ਖੱਡ ਦੇ ਪਾਰ ਹੁੰਦੇ ਹਨ ਉਹ ਪਾਰ ਰਹਿ ਜਾਂਦੇ ਹਨ ਉਹਨਾਂ ਕਿਹਾ ਕਿ ਸਾਡੀ ਇਸ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਮੌਜੂਦਾ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਉਕਤ ਤੇ ਜਲਦੀ ਤੋਂ ਜਲਦ ਪੁੱਲ ਬਣਾ ਕੇ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਜਾਵੇ. Byte - ਪਿੰਡ ਵਾਸੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement