Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

ਬਨੂੜ ਡੇਰਾ ਬੱਸੀ ਰੋਡ 'ਤੇ ਹਾਦਸੇ ਦਾ ਖਤਰਾ, ਲੋਕਾਂ ਵਿੱਚ ਚਿੰਤਾ!

Kuldeep Singh
Jun 29, 2025 15:01:06
Banur, Punjab
*ਬਨੂੜ - ਡੇਰਾਬਸੀ ਰੋਡ ਤੇ ਘੱਗਰ ਦਰਿਆ ਤੇ ਬਣੇ ਪੁੱਲ ਦੀ ਅਪਰੋਚ ਰੋਡ ਦੇ ਕਿਨਾਰੇ ਤੋਂ ਮਿੱਟੀ ਖੁਰਨ ਨਾਲ ਹਾਦਸੇ ਦਾ ਡਰ* ਬਨੂੜ ਡੇਰਾ ਬੱਸੀ ਖੇਤਰ ਦੇ ਦਰਜਨਾਂ ਪਿੰਡਾਂ ਦੀ ਆਵਾਜਾਈ ਕਰਾਲਾ ਅਮਲਾਲਾ ਰੋਡ ਤੋਂ ਗੁਜਰਦੀ ਹੈ। ਬਨੂੜ ਡੇਰਾ ਬੱਸੀ ਕੁਨੈਕਟੀਵਿਟੀ ਰੋਡ ਤੇ ਕਰਾਲਾ - ਅਮਲਾਲਾ ਪਿੰਡਾਂ ਦੇ ਦਰਮਿਆਨ ਬਣੇ ਘੱਗਰ ਦਰਿਆ ਦੇ ਪੁੱਲ ਦੀ ਅਪਰੋਚ ਰੋਡ ਤੋਂ ਹਾਦਸੇ ਦਾ ਡਰ ਬਣਿਆ ਹੋਇਆ ਹੈ। ਕਾਰਨ ਇਹ ਹੈ ਕਿ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਦੇ ਨਾਲ ਘੱਗਰ ਦਰਿਆ ਦੀ ਅਪਰੋਚ ਰੋਡ ਦੇ ਕਿਨਾਰੇ ਦੀ ਮਿੱਟੀ ਵੱਡੇ ਪੱਧਰ ਤੇ ਖੁਰ ਗਈ ਹੈ ਜਿਸ ਨਾਲ ਰੋਡ ਤੋਂ ਗੁਜਰਨ ਵਾਲੇ ਵਹੀਕਲ ਕਿਸੇ ਵੀ ਸਮੇਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਨੇ। ਦੱਸਣਯੋਗ ਹੈ ਕਿ ਬਨੂੜ ਅਤੇ ਡੇਰਾਬੱਸੀ ਖੇਤਰ ਨੂੰ ਜੋੜਨ ਵਾਲੀ ਇਹ ਮੇਨ ਕਨੈਕਟਿਵਿਟੀ ਰੋਡ ਹੈ। ਜਿਸ ਦੇ ਵੱਡੇ ਪੱਧਰ ਤੇ ਆਵਾਜਾਈ ਗੁਜਰਦੀ ਹੈ। ਰੋਡ ਦੇ ਕਿਨਾਰੇ ਧਸਣ ਨਾਲ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਨੇ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਬਰਸਾਤ ਦਾ ਮੌਸਮ ਹੈ ਅਤੇ ਰੋਡ ਦੀ ਹਾਲਤ ਨੂੰ ਛੇਤੀ ਸੁਧਾਰ ਆ ਜਾਣਾ ਚਾਹੀਦਾ ਹੈ। ਸ਼ਾਰਟ - ਬਾਈਟ -
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement