Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਮਾਨਸਾ ਦੇ ਆਦਰਸ਼ ਸਕੂਲ ਦੇ ਅਧਿਆਪਕਾਂ ਦਾ ਧਰਨਾ, ਸਰਕਾਰ ਨੂੰ ਮਿਲੀ ਚੇਤਾਵਨੀ!

Kuldeep Dhaliwal
Jul 01, 2025 12:02:51
Mansa, Punjab
ਮਾਨਸਾ ਦੇ ਆਦਰਸ਼ ਸਕੂਲ ਦੇ ਬਾਹਰ ਸਕੂਲ ਖੋਲਦਿਆਂ ਹੀ ਅਧਿਆਪਕਾਂ ਵੱਲੋਂ ਧਰਨਾ ਪ੍ਰਦਰਸ਼ਨ ਐਂਕਰ : ਜੂਨ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੋਲਦਿਆਂ ਹੀ ਆਦਰਸ਼ ਸਕੂਲਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਅੱਜ ਮਾਨਸਾ ਦੇ ਪਿੰਡ ਭੁਪਾਲ ਵਿਖੇ ਚੱਲ ਰਹੇ ਆਦਰਸ਼ ਸਕੂਲ ਦੇ ਅਧਿਆਪਕਾਂ ਨੂੰ ਕੱਢੇ ਜਾਣ ਦੇ ਰੋਸ ਵਜੋਂ ਅੱਜ ਅਧਿਆਪਕਾ ਅਤੇ ਕਿਸਾਨ ਜਥੇਬੰਦੀ ਵੱਲੋਂ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁੜ ਅਧਿਆਪਕਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।  ਵੀਓ_ ਆਦਰਸ਼ ਸਕੂਲਾਂ ਦਾ ਵਿਵਾਦ ਲਗਾਤਾਰ ਵਧ ਰਿਹਾ ਪਹਿਲਾਂ ਬਠਿੰਡਾ ਜ਼ਿਲੇ ਦੇ ਪਿੰਡ ਚੌਂਕੇ ਵਿਖੇ ਸਕੂਲ ਵਿੱਚੋਂ ਕੱਢੇ ਗਏ ਅਧਿਆਪਕਾਂ ਦਾ ਵਿਵਾਦ ਅਜੇ ਰੁਕਿਆ ਨਹੀਂ ਸੀ ਹੁਣ ਮਾਨਸਾ ਜਿਲੇ ਦੇ ਪਿੰਡ ਭੁਪਾਲ ਦੇ ਆਦਰਸ਼ ਸਕੂਲ ਵਿੱਚੋਂ ਕੱਢੇ ਗਏ 21 ਅਧਿਆਪਕਾਂ ਦਾ ਵਿਵਾਦ ਸ਼ੁਰੂ ਹੋ ਗਿਆ ਹੈ ਅਧਿਆਪਕਾਂ ਵੱਲੋਂ ਅੱਜ ਸਕੂਲ ਖੋਲਦਿਆਂ ਹੀ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਇਹਨਾਂ ਅਧਿਆਪਕਾਂ ਦੀ ਹਮਾਇਤ ਤੇ ਆਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਕਿਹਾ ਕਿ ਬਿਨਾਂ ਨੋਟਿਸ ਦਿੱਤੇ 21 ਦੇ ਕਰੀਬ ਅਧਿਆਪਕਾਂ ਨੂੰ ਸਕੂਲ ਵਿੱਚ ਫਾਰਗ ਕਰ ਦਿੱਤਾ ਗਿਆ ਹੈ ਜਦੋਂ ਕਿ ਵਿਭਾਗ ਦਾ ਫਰਜ਼ ਬਣਦਾ ਹੈ ਕਿ ਪਹਿਲਾਂ ਇਹਨਾਂ ਅਧਿਆਪਕਾਂ ਨੂੰ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ ਪਰ ਸਰਕਾਰ ਦੇ ਇਸ ਰੱਵਈਏ ਦੇ ਖਿਲਾਫ ਅੱਜ ਅਧਿਆਪਕ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਕਿਹਾ ਕਿ ਅੱਜ ਅਣਮਿਥੇ ਸਮੇਂ ਦੇ ਲਈ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ 4 ਜੁਲਾਈ ਨੂੰ ਸਕੂਲ ਦੇ ਬਾਹਰ ਜ਼ਿਲਾ ਪੱਧਰੀ ਇਕੱਠ ਕਰਕੇ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਕੂਲ ਵਿੱਚੋਂ ਫਾਰਜ ਕੀਤੇ ਗਏ ਅਧਿਆਪਕਾਂ ਨੂੰ ਤੁਰੰਤ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।  ਬਾਈਟ ਮਹਿੰਦਰ ਸਿੰਘ ਕਿਸਾਨ ਆਗੂ ਬਾਈਟ ਜਸਪ੍ਰੀਤ ਸਿੰਘ ਅਧਿਆਪਕ ਬਾਈਟ ਅਧਿਆਪਕ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement