Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148001

ਸਿਹਤ ਵਿਭਾਗ ਦੀ ਛਾਪੇਮਾਰੀ: ਨਕਲੀ ਦੁੱਧ ਫੈਕਟਰੀ ਦਾ ਖੁਲਾਸਾ!

KIRTIPAL KUMAR
Jul 01, 2025 16:33:17
Sangrur, Punjab
*Dirba, Sangrur News* *ਬੰਗਲੇ ਵਰਗੀ ਕੋਠੀ ਵਿੱਚ ਹੀ ਬਣਾ ਰੱਖੀ ਸੀ ਨਕਲੀ ਦੁੱਧ ਬਣਾਉਣ ਦੀ ਫੈਕਟਰੀ,,ਸਿਹਤ ਵਿਭਾਗ ਤੇ ਪੁਲਿਸ ਦੀ ਟੀਮ ਨੇ ਮਾਰਿਆ ਛਾਪਾ.. ਪਤੀ ਪਤਨੀ ਕੀਤੇ ਕਾਬੂ* *ਵੱਡੀ ਮਾਤਰਾ ਵਿੱਚ ਰੀਫਾਈਂਡ ਘੀ ਦੇ ਭਰੇ ਅਤੇ ਖਾਲੀ ਪੀਪੇ, ਕਾਸਟਿਕ ਸੋਢਾ ਅਤੇ ਨਕਲੀ ਦੁੱਧ ਅਤੇ ਮਸ਼ੀਨਰੀ ਲਈ ਕਬਜ਼ੇ ਵਿੱਚ,, ਸਿਹਤ ਵਿਭਾਗ ਨੇ ਸਾਰੇ ਸਾਮਾਨ ਦੇ ਭਰੇ ਸੈਂਪਲ* *ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਉਕਤ ਦੋਸ਼ੀ ਹਰਦੀਪ ਸਿੰਘ ਜੋ ਕਿ ਵੇਰਕਾ ਸੋਸਾਇਟੀ ਵਿੱਚ ਸੈਕਟਰੀ ਹੈ,, ਇਹ ਵੇਰਕਾ ਵਿੱਚ ਰੋਜ਼ਾਨਾ 3000 ਲੀਟਰ ਦੁੱਧ ਪਾਉਂਦਾ ਸੀ,, ਹੁਣ ਉਸ ਵਿਚੋਂ ਕਿੰਨਾ ਅਸਲੀ ਜਾਂ ਨਕਲੀ ਪਾਉਂਦਾ ਸੀ ਇਹ ਜਾਂਚ ਦਾ ਵਿਸ਼ਾ* ਪਤੀ-ਪਤਨੀ ਨਕਲੀ ਦੁੱਧ ਸਮੇਤ ਗ੍ਰਿਫ਼ਤਾਰ ਘਰ ਅੰਦਰ ਹੀ ਚੜਾਂ ਰੱਖਿਆ ਸੀ ਚੰਨ੍ਹ ਪੁਲਿਸ ਨੇ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈਕੇ ਮਾਰ ਲਈ ਤੜਕਸਾਰ ਰੇਡ ਭਾਰੀ ਮਾਤਰਾ ਵਿੱਚ ਮਿਲਿਆਂ ਗ਼ੈਰਕਾਨੂੰਨੀ ਪਦਾਰਥ ਪੁਲਿਸ ਨੇ ਮਾਮਲਾ ਦਰਜ ਕਰਕੇ ਉਕਤ ਵਿਅਕਤੀਆਂ ਨੂੰ ਭੇਜਿਆ ਸਲਾਖ਼ਾਂ ਪਿੱਛੇ ਇਹ ਵਿਅਕਤੀ ਵੇਰਕਾ ਦਾ ਸਰਕਾਰੀ ਦੁੱਧ ਇਕੱਠਾ ਕਰਨ ਵਾਲਾ ਕੇਂਦਰ ਚਲਾਉਂਦਾ ਸੀ ਦਿੜ੍ਹਬਾ ਨੇੜਲੇ ਪਿੰਡ ਤਰਨਜੀ ਖੇੜਾ ਵਿੱਚ ਪੁਲਿਸ ਨੇ ਸਿਹਤ ਵਿਭਾਗ ਦੀ ਮਦਦ ਨਾਲ ਨਕਲੀ ਦੁੱਧ ਦੇ ਕਾਰੋਬਾਰ ਵਿੱਚ ਸ਼ਾਮਲ ਇੱਕ ਪਤੀ-ਪਤਨੀ ਨੂੰ ਨਕਲੀ ਦੁੱਧ ਅਤੇ ਹੋਰ ਸਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੰਗਰੂਰ ਪੁਲਿਸ ਨੇ ਦੱਸਿਆ ਕਿ ਐਸਐਸਸੀਪੀ ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਨੂੰ ਗਸ਼ਤ ਦੌਰਾਨ ਜਦੋਂ ਮੁਖਬਰ ਨੇ ਵਿਸ਼ੇਸ਼ ਤੌਰ 'ਤੇ ਸੂਚਨਾ ਦਿੱਤੀ ਕਿ ਹਰਦੀਪ ਸਿੰਘ ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਜੋ ਦੁੱਧ ਵੇਚਦੇ ਹਨ ਉਹ ਨੇੜਲੇ ਪਿੰਡਾਂ ਦੇ ਵੱਖ-ਵੱਖ ਫਾਰਮਾਂ ਤੋਂ ਦੁੱਧ ਇਕੱਠਾ ਕਰਦਾ ਹੈ ਅਤੇ ਇਸਨੂੰ ਆਪਣੀ ਵੰਡ ਡਾਇਰੀ ਵਿੱਚ ਲਿਆਉਂਦਾ ਹੈ। ਇਸ ਦੀ ਆੜ ਵਿੱਚ, ਉਹ ਰਿਫਾਇੰਡ ਅਤੇ ਕੈਮੀਕਲ ਪਾਊਡਰ ਆਦਿ ਤੋਂ ਵੱਡੀ ਮਾਤਰਾ ਵਿੱਚ ਨਕਲੀ ਦੁੱਧ ਤਿਆਰ ਕਰਦਾ ਹੈ ਅਤੇ ਲੋਕਾਂ ਨੂੰ ਇਹ ਦੱਸ ਕੇ ਧੋਖਾ ਦਿੰਦਾ ਹੈ ਕਿ ਇਹ ਅਸਲੀ ਦੁੱਧ ਹੈ ਅਤੇ ਇਸਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਕਤ ਦੋਸ਼ੀ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉੱਥੋਂ 1.50 ਕੁਇੰਟਲ ਨਕਲੀ ਦੁੱਧ, 5 ਟੀਨ ਰਿਫਾਇੰਡ, 800 ਗ੍ਰਾਮ ਕਾਸਟ ਸੋਡਾ, 3 ਮਿਕਸਰ, 2 ਪਲਾਸਟਿਕ ਦੇ ਡੱਬੇ ਅਤੇ ਇੱਕ ਬਾਲਟੀ ਬਰਾਮਦ ਕੀਤੀ ਗਈ ਸੀ। ਬਾਈਟ,, ਚਰਨਜੀਤ ਸਿੰਘ, ਸਿਹਤ ਵਿਭਾਗ ਅਫਸਰ ਜ਼ਿਲ੍ਾ ਸੰਗਰੂਰ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement