Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148031

ਲਹਿਰਾਗਾਗਾ ਵਿੱਚ 31ਵੇਂ ਅਮਰਨਾਥ ਲੰਗਰ ਦੀ ਰਸਦ ਰਵਾਨਾ, ਸੁਰੱਖਿਆ 'ਤੇ ਮੰਤਰੀ ਦੀ ਚੇਤਾਵਨੀ!

Anil Jain
Jun 27, 2025 07:33:17
Lehragaga, Punjab
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਲਹਿਰਾਗਾਗਾ ਤੋਂ 31ਵੇਂ ਅਮਰਨਾਥ ਦੀ ਚੰਦਨਵਾੜੀ ਘਾਟੀ ਲੰਗਰ ਦੀ ਰਸਦ ਦੇ ਟਰੱਕ ਕੀਤੇ ਰਵਾਨਾ ਕੇਂਦਰ ਸਰਕਾਰ ਯਾਤਰੀਆਂ ਦੀ ਸੁਰੱਖਿਆ ਵੱਲ ਧਿਆਨ ਦੇਵੇ :- ਬਰਿੰਦਰ ਗੋਇਲ ਸ਼ਿਵ ਭੋਲੇ ਲੰਗਰ ਕਮੇਟੀ ਲਹਿਰਾਗਾਗਾ ਵੱਲੋਂ ਰਾਕੇਸ਼ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਅੱਜ 31ਵੇਂ ਲੰਗਰ ਦੀ ਰਸਦ ਦੇ ਟਰੱਕ ਲਜਾਏ ਗਏ। ਇੰਨਾਂ ਟਰੱਕਾਂ ਨੂੰ ਹਲਕਾ ਲਹਿਰਾ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਰਿਬਨ ਕੱਟ ਕੇ ਰਵਾਨਾ ਕੀਤਾ। ਇਸ ਸਮੇਂ ਨਾਰੀਅਲ ਤੋੜਨ ਦੀ ਰਸਮ ਵੀ ਅਦਾ ਕੀਤੀ ਗਈ।ਇਸ ਸਮੇਂ ਮੰਤਰੀ ਗੋਇਲ ਨੇ ਕਿਹਾ ਕਿ, ਸ਼ਿਵ ਭਗਤਾਂ ਲਈ ਲੰਗਰ ਲਾਉਣਾ ਵੱਡਾ ਅਤੇ ਮਹਾਨ ਕੰਮ ਹੈ। ਰਕੇਸ਼ ਕੁਮਾਰ ਦੀ ਅਗਵਾਈ ਵਿਚ ਸ਼ਿਵ ਭੋਲੇ ਲੰਗਰ ਕਮੇਟੀ ਉੱਥੇ ਲਗਾਤਾਰ ਦੋ ਮਹੀਨੇ ਪੂਰੀ ਠੰਡ ਵਿੱਚ ਰਹਿ ਕੇ ਸੇਵਾ ਕਰਦੀ ਹੈ। ਇਹ ਕਿਸੇ ਤਰ੍ਹਾਂ ਮੌਸਮ ਜਾਂ ਕਿਸੇ ਦੇਸ਼ ਵਿਰੋਧੀ ਤਾਕਤਾਂ ਦੀ ਵੀ ਕੋਈ ਪ੍ਰਵਾਹ ਨਹੀਂ ਕਰਦੇ, ਜੋ ਆਪਣੇ ਧਰਮ ਤੇ ਅੜਿੱਕੇ ਰਹਿ ਕੇ ਸੇਵਾ ਕਰ ਰਹੇ ਹਨ। ਬਾਇਟ :- ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਇਸ ਸਮੇਂ ਪ੍ਰਧਾਨ ਰਮੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਅਮਰਨਾਥ ਦੀ ਚੰਦਨਵਾੜੀ ਘਾਟੀ ਉੱਤੇ ਇਹ ਲੰਗਰ ਲਗਾਤਾਰ 2 ਮਹੀਨੇ ਚਲਾਇਆ ਜਾਂਦਾ ਹੈ। ਜਿਸ ਵਿੱਚ ਖਾਣਾ, ਗਰਮ ਪਾਣੀ,ਚਾਹ ਰਹਿਣ ਲਈ ਕਮਰੇ ਆਦਿ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ। ਬਾਇਟ :- ਪ੍ਰਧਾਨ ਰਮੇਸ਼ ਕੁਮਾਰ ਸਿੰਗਲਾ ਅਨਿਲ ਜੈਨ ਲਹਿਰਾਗਾਗਾ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement