Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

ਸ੍ਰੀ ਅਨੰਦਪੁਰ ਸਾਹਿਬ: ਪਿੰਡ ਵਾਸੀਆਂ ਨੇ ਡੀਸਿਲਟਿੰਗ ਦਾ ਵਿਰੋਧ ਕੀਤਾ!

PINEWZ
Jun 25, 2025 14:32:32
Anandpur Sahib, Punjab
Story Assigned By Desk  Reporter - Bimal Sharma  Location - Shri Anandpur Sahib  File Folder - 2506ZP_APS_VILLAGE_R ਸ੍ਰੀ ਅਨੰਦਪੁਰ ਸਾਹਿਬ ਦੇ ਸਤਲੁਜ ਦਰਿਆ ਲਾਗੇ ਅੱਧਾ ਦਰਜਨ ਪਿੰਡਾਂ ਦੇ ਵਿੱਚ ਮਾਈਨਿੰਗ ਵਿਭਾਗ ਵੱਲੋਂ ਡੀਸਿਲਟਿੰਗ ਕਰਵਾਉਣ ਦੀ ਤਿਆਰੀ ਮਗਰ ਇਹਨਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਕਿ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦੇਣਗੇ ਡੀਸਿਲਟਿੰਗ  ਇਹਨਾਂ ਪਿੰਡਾਂ ਦੇ ਲੋਕਾਂ ਦਾ ਪੱਖ ਜਾਣਨ ਲਈ ਐਸਡੀਐਮ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਪਿੰਡ ਦੇ ਸਰਪੰਚਾਂ ਨਾਲ ਵੀ ਕੀਤੀ ਗਈ ਮੀਟਿੰਗ ਮਗਰ ਸਰਪੰਚਾਂ ਵੱਲੋਂ ਕਰ ਦਿੱਤੀ ਗਈ ਕੋਰੀ ਨਾਂਹ  ਪ੍ਰਸ਼ਾਸਨ ਵੱਲੋਂ ਇਹਨਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਣ ਲਈ ਲਗਾਏ ਜਾ ਰਹੇ ਕੈਂਪ ਮਗਰ ਲੋਕਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ  ਪਿੰਡ ਵਾਸੀਆਂ ਦਾ ਕਹਿਣਾ ਕਿ ਪ੍ਰਸ਼ਾਸਨ ਡੀਸਿਲਟਿੰਗ ਦੇ ਨਾਮ ਤੇ ਕਰਵਾਉਣੀ ਚਾਹੁੰਦਾ ਹੈ ਮਾਈਨਿੰਗ ਨਾ ਹੀ ਉਹਨਾਂ ਦੇ ਪਿੰਡ ਹੈ ਕੋਈ ਰੇਤ ਤੇ ਨਾ ਹੀ ਕੋਈ ਪੱਥਰ  ਪਿੰਡ ਵਾਸੀਆਂ ਦਾ ਕਹਿਣਾ ਅਗਰ ਫੇਰ ਵੀ ਜ਼ਬਰਦਸਤੀ ਉਹਨਾਂ ਦੇ ਪਿੰਡ ਵਿੱਚ ਡੀਸਿਲਟਿੰਗ ਦੇ ਨਾਮ ਤੇ ਮਾਈਨਿੰਗ ਕੀਤੀ ਗਈ ਤਾਂ ਉਹਨਾਂ ਵੱਲੋਂ ਕੀਤਾ ਜਾਵੇਗਾ ਜ਼ੋਰਦਾਰ ਵਿਰੋਧ  Anchor - ਸ੍ਰੀ ਅਨੰਦਪੁਰ ਸਾਹਿਬ ਦੇ ਸਤਲੁਜ ਦਰਿਆ ਤੇ ਸਵਾਂ ਨਦੀ ਦੇ ਕਿਨਾਰੇ ਅੱਧਾ ਦਰਜਨ ਪਿੰਡਾਂ ਜਿਸ ਵਿੱਚ ਪਲਾਸੀ ਨਾਨਕਰਾਂ , ਹਰਸਾ ਬੇਲਾ , ਬੇਲਾ ਧਿਆਨੀ ਤੇ ਹੋਰ ਕਈ ਪਿੰਡਾਂ ਦੇ ਵਿੱਚ ਡੀਸਿਲਟਿੰਗ ਕਰਵਾਉਣ ਲਈ ਪਿੰਡ ਵਾਸੀਆਂ ਤੋਂ ਰਾਏ ਮੰਗੀ ਗਈ ਮਗਰ ਇਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਸਾਫ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਕਿ ਉਹ ਆਪਣੇ ਪਿੰਡਾਂ ਵਿੱਚ ਡੀਸਿਲਟਿੰਗ ਦੇ ਨਾਮ ਤੇ ਮਾਈਨਿੰਗ ਨਹੀਂ ਹੋਣ ਦੇਣਗੇ ਕਿਉਂਕਿ ਮਾਈਨਿੰਗ ਹੋਣ ਕਾਰਨ ਉਹਨਾਂ ਦਾ ਜਮੀਨੀ ਪਾਣੀ ਦਾ ਪੱਧਰ ਲਗਾਤਾਰ ਗਿਰਦਾ ਜਾ ਰਿਹਾ ਹੈ ਓਵਰਲੋਡ ਟਿੱਪਰਾਂ ਨਾਲ ਦੁਰਘਟਨਾਵਾਂ ਹੋ ਰਹੀਆਂ ਹਨ ਤੇ ਹੋਰ ਵੀ ਕਈ ਨੁਕਸਾਨ ਹੋ ਰਹੇ ਹਨ ਮਗਰ ਦੂਸਰੇ ਪਾਸੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਹੜਾਂ ਤੋਂ ਬਚਾਉਣ ਲਈ ਡੀਸਿਲਟਿੰਗ ਕਰਵਾਉਣਾ ਜਰੂਰੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪਿੰਡ ਪਿੰਡ ਜਾ ਕੇ ਕੈਂਪ ਲਗਾ ਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਮਗਰ ਪਿੰਡ ਵਾਸੀ ਇਹਨਾਂ ਦਾ ਜਬਰਦਸਤ ਵਿਰੋਧ ਕਰ ਰਹੇ ਹਨ । ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਡੀ ਸੀਲਟਿੰਗ ਕਿਉਂ ਨਹੀਂ ਕਰਵਾਉਣਾ ਚਾਹੁੰਦੇ ਤਾਂ ਪਿੰਡ ਵਾਸੀਆਂ ਨੇ ਕਿਹਾ ਕਿ ਜਿਨਾਂ ਪਿੰਡਾਂ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਉਹਨਾਂ ਪਿੰਡਾਂ ਦੇ ਵਿੱਚ ਕੀ ਫਾਇਦਾ ਹੋਇਆ ਹੈ ਉਸ ਬਾਰੇ ਦੱਸਿਆ ਜਾਵੇ ਕਿਉਂਕਿ ਉਹਨਾਂ ਪਿੰਡਾਂ ਵਿੱਚ ਵੀ ਮਾਈਨਿੰਗ ਕਰਕੇ ਨੁਕਸਾਨ ਹੋ ਰਿਹਾ ਹੈ । ਜਦੋਂ ਇਸ ਬਾਰੇ ਜਾਣਕਾਰੀ ਲੈਣ ਲਈ ਐਸਡੀਐਮ ਨੰਗਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਸ ਬਾਰੇ ਕੁਝ ਵੀ ਬੋਲਣ ਤੋਂ ਮਨਾ ਕਰ ਦਿੱਤਾ । ਮਗਰ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਣ ਲਈ ਕੈਂਪ ਲਗਾਏ ਜਾ ਰਹੇ । VO1 - ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਾਈਨਿੰਗ ਦਾ ਮੁੱਦਾ ਅਹਿਮ ਮੁੱਦਾ ਰਿਹਾ ਹੈ ਹੈ ਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਠੱਲ ਪਾਉਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ । ਮਗਰ ਕਈ ਪਾਸੇ ਤੋਂ ਗੈਰ ਕਾਨੂੰਨੀ ਮਾਈਨਿੰਗ ਦੀਆਂ ਖਬਰਾਂ ਅਤੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਰਹੇ ਹਨ । ਅੱਜ ਅਸੀਂ ਗੱਲ ਕਰ ਰਹੇ ਹਾਂ ਸਤਲੁਜ ਦਰਿਆ ਅਤੇ ਸਵਾਂ ਨਦੀ ਦੇ ਕਿਨਾਰੇ ਵਸੇ ਅੱਧਾ ਦਰਜਨ ਪਿੰਡਾਂ ਦੀ ਜਿਸ ਵਿੱਚ ਪ੍ਰਸ਼ਾਸਨ ਵੱਲੋਂ ਡੀਸਿਲਟਿੰਗ ਕਰਵਾਉਣ ਦੇ ਲਈ ਪਿੰਡਾਂ ਦੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ । ਇਹਨਾਂ ਪਿੰਡਾਂ ਦੇ ਸਰਪੰਚਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨਾਂ ਨੂੰ ਬੁਲਾ ਕੇ ਆਪਣੇ ਪਿੰਡ ਡੀਸਿਲਟਿੰਗ ਕਰਵਾਉਣ ਬਾਰੇ ਉਹਨਾਂ ਦਾ ਪੱਖ ਜਾਣਿਆ ਗਿਆ ਕਿਉਂਕਿ ਪਹਿਲਾਂ ਹੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਸ ਪਿੰਡ ਦੇ ਵਿੱਚ ਡੀਸਿਲਟਿੰਗ ਜਾਂ ਮਾਈਨਿੰਗ ਕਰਵਾਉਣੀ ਹੈ ਉਸ ਪਿੰਡ ਦੇ ਲੋਕਾਂ ਦੀ ਸਹਿਮਤੀ ਜਰੂਰੀ ਹੈ । ਫਿਲਹਾਲ ਇਹਨਾਂ ਪਿੰਡਾਂ ਦੇ ਲੋਕ ਆਪਣੇ ਪਿੰਡ ਦੇ ਵਿੱਚ ਡੀਸਿਲਟਿੰਗ ਨਹੀਂ ਕਰਵਾਉਣਾ ਚਾਹੁੰਦੇ ਮਗਰ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਇਹ ਡੀਸਿਲਟਿੰਗ ਪਿੰਡਾਂ ਨੂੰ ਹੜਾਂ ਤੋਂ ਬਚਾਉਣ ਲਈ ਕੀਤੀ ਜਾ ਰਹੀ । ਬਾਈਟ - ਸਰਪੰਚ ਅਤੇ ਪਿੰਡ ਵਾਸੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement