Back
सल्तानपुर लोधी में रणधीरपुर: चोरों ने सोने-नगद लूटकर भागे
VSVARUN SHARMA
Sept 23, 2025 06:02:12
Kapurthala, Punjab
ਸੁਲਤਾਨਪੁਰ ਲੋਧੀ ਦੇ ਪਿੰਡ ਰਣਧੀਰਪੁਰ ਚ ਚੋਰੀ ਦੀ ਵੱਡੀ ਵਾਰਦਾਤ
ਕਿਸਾਨ ਦੇ ਘਰ ਨੂੰ ਸੰਨ੍ਹ ਲਗਾ 30-32 ਤੋਲੇ ਸੋਨੇ ਦੇ ਗਹਿਣੇ ਤੇ 40 ਹਜਾਰ ਰੁਪਏ ਦੀ ਨਗਦੀ ਚੋਰੀ ਕਰਕੇ ਚੋਰ ਫਰਾਰ
ਚੋਰਾਂ ਨੇ ਪਤੀ-ਪਤਨੀ ਦਾ ਪਾਸਪੋਰਟ , ਬੈਂਕ ਦੀਆਂ ਕਾਪੀਆਂ ਤੇ ਹੋਰ ਕਾਗਜਾਤ ਵੀ ਕੀਤੇ ਚੋਰੀ ,
ਪੁਲਿਸ ਵੱਲੋਂ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ
ਐਂਕਰ : ਸੁਲਤਾਨਪੁਰ ਲੋਧੀ ਇਲਾਕੇ ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਇਲਾਕੇ ਚ ਸਰਗਰਮ ਹੋਏ ਚੋਰ ਗਿਰੋ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਨੇ ਜਿਸ ਦੇ ਚਲਦਿਆਂ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਬੀਤੀ ਰਾਤ ਇੱਥੋਂ ਸੁਲਤਾਨਪੁਰ ਲੋਧੀ ਤੋਂ 4 ਕਿਲੋਮੀਟਰ ਦੂਰ ਪਿੰਡ ਰਣਧੀਰਪੁਰ ਨੇੜੇ ਰਹਿੰਦੇ ਕਿਸਾਨ ਪਿਆਰਾ ਸਿੰਘ ਪੁੱਤਰ ਮੁਨਸਾ ਸਿੰਘ ਵਾਸੀ ਰਣਧੀਰਪੁਰ ਦੇ ਘਰ ਦੇ ਕਮਰੇ ਦੀ ਕੰਧ ਵਿਚ ਪਿਛਲੇ ਪਾਸਿਓਂ ਵੱਡੀ ਸੰਨ੍ਹ ਮਾਰ ਕੇ ਅਣਪਛਾਤੇ ਚੋਰ 30-32 ਤੋਲੇ ਸੋਨੇ ਦੇ ਗਹਿਣੇ , 40 ਹਜਾਰ ਰੁਪਏ ਨਕਦੀ ਤੇ ਹੋਰ ਜਰੂਰੀ ਕਾਗਜਾਤ ਚੋਰੀ ਕਰਕੇ ਫਰਾਰ ਹੋ ਗਏ।
ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਸੂਚਨਾ ਮਿਲਦੇ ਹੀ ਕੇਸ ਦਰਜ ਕਰ ਲਿਆ ਹੈ ਤੇ ਪੁਲਸ ਵੱਲੋਂ ਚੋਰੀ ਦਾ ਸੁਰਾਗ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ।
ਇਸ ਚੋਰੀ ਦੀ ਵੱਡੀ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਪਿਆਰਾ ਸਿੰਘ ਨੇ ਦੱਸਿਆ ਕਿ ਉਹ ਥਾਣਾ ਸੁਲਤਾਨਪੁਰ ਲੋਧੀ ਅਧੀਨ ਪਿੰਡ ਰਣਧੀਰਪੁਰ ਤੋਂ ਹੈਬਤਪੁਰ ਰੋਡ ਤੇ ਬਣੇ ਘਰਾਂ ਵਿਚ ਰਹਿੰਦੇ ਹਨ ਤੇ ਉਹ ਕੱਲ੍ਹ ਆਪਣੀ ਪਤਨੀ ਸਮੇਤ ਫਿਰੋਜਪੁਰ ਨੇੜੇ ਇਕ ਰਿਸ਼ਤੇਦਾਰ ਦੇ ਕੋਲ ਗਏ ਹੋਏ ਸਨ । ਉਨ੍ਹਾਂ ਦੱਸਿਆ ਕਿ ਅੱਜ ਮੇਰੇ ਲੜਕੇ ਅਮਨਦੀਪ ਸਿੰਘ ਨੇ ਮੈਨੂੰ ਸਵੇਰੇ ਫੋਨ ਕਰਕੇ ਦੱਸਿਆ ਕਿ ਆਪਣੇ ਘਰ ਕਮਰੇ ਵਿਚੋ ਕਿਸੇ ਨਾਮਲੂਮ ਵਿਅਕਤੀਆਂ ਨੇ ਅਲਮਾਰੀਆਂ ਵਾਲੇ ਕਮਰੇ ਦੀ ਕੰਧ ਨੂੰ ਪਾੜ ਲਗਾ ਕੇ ਰਾਤ ਸਮੇ ਚੋਰੀ ਕੀਤੀ ਗਈ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਘਰ ਵਿਚ ਦੂਜੇ ਕਮਰੇ ਵਿਚ ਏ.ਸੀ. ਲਗਾ ਕੇ ਮੇਰੇ ਪੁੱਤਰ ਤੇ ਨੂੰਹ ਸੁੱਤੇ ਹੋਏ ਸਨ ਪਰ ਉਨ੍ਹਾਂ ਨੂੰ ਚੋਰਾਂ ਨੇ ਭਿਣਕ ਤੱਕ ਨਹੀ ਲੱਗਣ ਦਿੱਤੀ ਤੇ ਕੰਧ ਵਿਚੋਂ ਵੱਡਾ ਪਾੜ ਲਗਾ ਕੇ ਚੋਰ ਅੰਦਰ ਦਾਖਲ ਹੋਏ ਤੇ ਆ ਕੇ ਚੈਕ ਕਰਨ ਤੇ ਪਤਾ ਲੱਗਾ ਕਿ ਮੇਰੀ ਅਲਮਾਰੀ ਵਿਚੋਂ ਕਰੀਬ 30-32 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 40 ਹਜਾਰ ਰੁਪਏ ਨਗਦੀ ਅਤੇ ਅਲਮਾਰੀ ਵਿੱਚ ਪਏ ਬੈਗ ਵਿੱਚ ਮੇਰਾ ਅਤੇ ਮੇਰੀ ਪਤਨੀ ਦਾ ਪਾਸਪੋਰਟ, ਬੈਕ ਦੀਆਂ ਕਾਪੀਆ ਅਤੇ ਹੋਰ ਜਰੂਰੀ ਕਾਗਜਾਤ ਸਮੇਤ ਬੈਗ ਚੋਰੀ ਕਰਕੇ ਲੈ ਗਏ ਹਨ।
ਉਨ੍ਹਾਂ ਦੱਸਿਆ ਕਿ ਚੋਰੀ ਦਾ ਪਤਾ ਲੱਗਦੇ ਹੀ ਮੈ ਥਾਣਾ ਸੁਲਤਾਨਪੁਰ ਲੋਧੀ ਵਿਖੇ ਇਤਲਾਹ ਦਿੱਤੀ, ਜਿੱਥੇ ਪੁਲਸ ਨੇ ਕੇਸ ਦਰਜ ਕੀਤਾ ਤੇ ਮੌਕੇ ਤੇ ਆ ਕੇ ਜਾਂਚ ਸ਼ੁਰੂ ਕੀਤੀ ਹੈ । ਏ.ਐਸ.ਆਈ. ਬਲਦੇਵ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਆ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਰਾਤ ਸਮੇ ਘਰ ਵਿਚੋਂ ਵੱਡੀ ਚੋਰੀ ਦੀ ਵਾਰਦਾਤ ਹੋਣ ਕਾਰਨ ਇਲਾਕੇ ਦੇ ਪਿੰਡਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ।
ਦੂਜੇ ਪਾਸੇ ਡਿਊਟੀ ਅਫਸਰ ਏਐਸਆਈ ਬਲਦੇਵ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਚੋਰੀ ਦਾ ਜਲਦੀ ਸੁਰਾਗ ਲਗਾਇਆ ਜਾਵੇਗਾ ਤੇ ਬਹੁਤ ਜਲਦੀ ਹੀ ਚੋਰ ਪੁਲਸ ਦੀ ਗ੍ਰਿਫਤ ਵਿਚ ਹੋਣਗੇ ।
ਬਾਈਟ : ਪਿਆਰਾ ਸਿੰਘ (ਪੀੜਿਤ)
ਬਾਈਟ : ਏਐਸਆਈ ਬਲਦੇਵ ਸਿੰਘ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowSept 23, 2025 07:49:110
Report
MJManoj Joshi
FollowSept 23, 2025 07:47:060
Report
RNRam Narian Kansal
FollowSept 23, 2025 07:17:010
Report
SPSomi Prakash Bhuveta
FollowSept 23, 2025 07:15:570
Report
HSHarmeet Singh Maan
FollowSept 23, 2025 07:03:530
Report
HSHarmeet Singh Maan
FollowSept 23, 2025 07:01:560
Report
AAAsrar Ahmad
FollowSept 23, 2025 06:47:050
Report
SNSUNIL NAGPAL
FollowSept 23, 2025 06:32:150
Report
MSManish Sharma
FollowSept 23, 2025 06:30:280
Report
TBTarsem Bhardwaj
FollowSept 23, 2025 06:19:551
Report
HSHarmeet Singh Maan
FollowSept 23, 2025 06:19:323
Report
ASARVINDER SINGH
FollowSept 23, 2025 06:18:531
Report
MJManoj Joshi
FollowSept 23, 2025 05:45:180
Report
KSKamaldeep Singh
FollowSept 23, 2025 05:31:590
Report