Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

ਖੰਨਾ ਦੇ ਪਿੰਡ ਕੌੜੀ 'ਚ ਰੇਲਵੇ ਅੰਡਰ ਬ੍ਰਿਜ ਨੇ ਪੈਦਲਾਂ ਲਈ ਮੁਸੀਬਤ ਬਣਾ ਦਿੱਤੀ!

PINEWZ
Jun 25, 2025 11:09:23
Khanna, Punjab
ਖੰਨਾ ਦੇ ਪਿੰਡ ਕੌੜੀ ਦਾ ਰੇਲਵੇ ਅੰਡਰ ਬ੍ਰਿਜ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ। ਇੱਥੇ 3 ਫੁੱਟ ਤੋਂ ਜ਼ਿਆਦਾ ਪਾਣੀ ਜਮ੍ਹਾਂ ਹੋਣ ਕਰਕੇ ਪੈਦਲ ਤਾਂ ਦੂਰ ਛੋਟੀਆਂ ਗੱਡੀਆਂ ਰਾਹੀਂ ਵੀ ਨਿਕਲਣਾ ਮੁਸ਼ਕਲ ਹੈ। ਪਿੰਡ ਵਾਸੀਆਂ ਨੇ ਰੇਲਵੇ ਖਿਲਾਫ ਰੋਸ ਮੁਜਾਹਰਾ ਕੀਤਾ। ਪਿੰਡ ਵਾਲਿਆਂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਰਗੀ ਹਾਲਤ ਬਣੀ ਹੋਈ ਹੈ। ਪਿੰਡ ਦੋ ਭਾਗਾਂ ਚ ਰੇਲਵੇ ਲਾਈਨ ਨੇ ਵੰਡਿਆ ਹੈ। ਲਾਂਘੇ ਲਈ ਅੰਡਰ ਬ੍ਰਿਜ ਬਣਾਇਆ ਜੋ ਪਾਣੀ ਭਰਨ ਕਰਕੇ ਅਕਸਰ ਬੰਦ ਰਹਿੰਦਾ ਹੈ। ਰੇਲਵੇ ਲਾਈਨ ਪਾਰ ਕਰਨਾ ਖਤਰੇ ਤੋਂ ਖਾਲੀ ਨਹੀਂ। ਹੋਰ ਜੇਕਰ ਕੋਈ ਰਸਤਾ ਹੈ ਤਾਂ 5 ਤੋਂ 6 ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ। ਇਸਦਾ ਹੱਲ ਹੋਣਾ ਚਾਹੀਦਾ। ਬਾਈਟ - ਪਿੰਡ ਵਾਸੀ ਦੂਜੇ ਪਾਸੇ ਪਿੰਡ ਦੀ ਸਰਪੰਚ ਜਗਦੀਪ ਕੌਰ ਨੇ ਕਿਹਾ ਕਿ ਇਹ ਪਿੰਡ ਦੀ ਗੰਭੀਰ ਸਮੱਸਿਆ ਹੈ। ਕਈ ਵਾਰ ਰੇਲਵੇ ਅਧਿਕਾਰੀਆਂ ਨੂੰ ਕਿਹਾ ਕਿਸੇ ਨੇ ਅੱਜ ਤੱਕ ਹੱਲ ਨਹੀਂ ਕੀਤਾ।  ਬਾਈਟ - ਜਗਦੀਪ ਕੌਰ ਸਰਪੰਚ 
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement