Become a News Creator

Your local stories, Your voice

Follow us on
Download App fromplay-storeapp-store
Advertisement
Back
Sri Muktsar Sahib152026

ਪੰਜਾਬ ਸਰਕਾਰ ਨੇ 68 ਕਰੋੜ ਦਾ ਕਰਜ ਮੁਆਫ, 5 ਹਜਾਰ ਲਾਭਪਾਤਰੀ ਖੁਸ਼!

Anmol Singh Warring
Jul 01, 2025 12:03:38
Sri Muktsar Sahib, Punjab
ਪੰਜਾਬ ਸਰਕਾਰ ਵਲੋਂ ਐਸ ਸੀ ਕਾਰਪੋਰੇਸ਼ਨ ਅਧੀਨ ਪੰਜਾਬ ਭਰ ਦੇ 5 ਹਜਾਰ ਦੇ ਕਰੀਬ ਐਸ ਸੀ ਵਰਗ ਨਾਲ ਸਬੱਧਤ ਲੋਕਾਂ ਦਾ ਕਰੀਬ 68 ਕਰੋੜ ਕਰਜ ਕੀਤਾ ਮੁਆਫ ਅੱਜ ਮਲੋਟ ਵਿਖੇ ਜਿਲਾ ਲੇਵਲ ਦੇ ਸਮਾਗਮ ਦੋਰਾਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਨ੍ਹਾਂ ਲਾਭ ਪਾਤਰੀਆ ਨੂੰ ਪ੍ਰਮਾਣ ਪੱਤਰ ਵੰਡੇ ਇਸ ਤੋਂ ਇਲਾਵਾ ਸ਼ਗਨ ਸਕੀਮ ਦਾ ਲਾਭ ਲੈਣ ਵਾਲਿਆਂ ਨੂੰ ਵੀ ਪ੍ਰਮਾਣ ਪੱਤਰ ਦਿੱਤੇ ਇਸ ਮੌਕੇ ਲਾਭਪਾਤਰੀ ਕਾਫੀ ਖੁਸ ਨਜਰ ਆਏ ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ । ਪੰਜਾਬ ਸਰਕਾਰ ਵਲੋਂ ਆਪਣੇ ਵਾਇਦੇ ਮੁਤਾਬਕ ਗਰੀਬ ਵਰਗ ਨਾਲ ਸਬੱਧਤ ਪੰਜਾਬ ਭਰ ਦੇ ਕਰੀਬ 5 ਹਜਾਰ ਲਾਭ ਪਾਤਰੀਆ ਦਾ ਪਿਛਲੇਂ ਕਈ ਕਈ ਸਾਲਾਂ ਲਿਆ ਕਰਜ ਕਰੀਬ 68 ਕਰੋੜ ਕੀਤਾ ਮੁਆਫ਼ ਅੱਜ ਇਨ੍ਹਾਂ ਨੂੰ ਲਾਭ ਪਾਤਰੀਆਂ ਨੂੰ ਪ੍ਰਮਾਣ ਪੱਤਰ ਵੰਡਣ ਲਈ ਐਸ ਸੀ ਕਾਰਪੋਰੇਸ਼ਨ ਵਲੋਂ ਜਿਲਾ ਸ੍ਰੀ ਮੁਕਤਸਰ ਸਾਹਿਬ ਦਾ ਮਲੋਟ ਵਿਚ ਕਰਵਾਏ ਸਮਾਗਮ ਦੌਰਾਨ ਹਲਕਾਂ ਮਲੌਟ ਤੋਂ ਵਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਪੁੱਜੇ ਜਿਨ੍ਹਾਂ ਨੇ ਜਿਥੇ ਇਨ੍ਹਾਂ ਲਾਭ ਪਾਤਰੀਆਂ ਨੂੰ ਪ੍ਰਮਾਣ ਪੱਤਰ ਵੰਡੇ ਉਥੇ ਗਰੀਬ ਲੜਕੀਆਂ ਦੇ ਵਿਆਹ ਦੌਰਾਨ ਮਿਲਣ ਵਾਲੀ ਸਗਨ ਸਕੀਮ ਦੇ ਪ੍ਰਮਾਣ ਪੱਤਰ ਵੰਡੇ । ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਨੇ ਆਪਣੇ ਵਾਇਦੇ ਮੁਤਾਬਕ ਪਿਛਲੇਂ ਕਈ ਕਈ ਸਾਲਾਂ ਗਰੀਬ ਪਰਿਵਾਰਾਂ ਵਲੋਂ ਲਿਆ ਕਰਜ ਕਿਸੇ ਕਾਰਨਾਂ ਕਰਕੇ ਨਾ ਮੋੜਨ ਦੀ ਸੂਰਤ ਵਿਚ ਵਿਆਜ ਲੱਗ ਕੇ ਭਾਰੀ ਹੋ ਚੁੱਕਾ ਸੀ ਜਿਸ ਨੂੰ ਦੇਖਦੇ ਹੋਏ ਕਰੀਬ 68 ਕਰੋੜ ਦਾ ਕਰਜ ਪੰਜਾਬ ਸਰਕਾਰ ਨੇ ਮੁਆਫ ਕੀਤਾ ਜਿਸ ਦਾ 5 ਹਜਾਰ ਦੇ ਕਰੀਬ ਲੋਕਾਂ ਨੂੰ ਲਾਭ ਮਿਲਿਆ ਇਸ ਤੋਂ ਇਲਾਵਾ ਗਰੀਬ ਪਰਿਵਾਰਾਂ ਦੀ ਲੜਕੀਆਂ ਦੀ ਸ਼ਾਦੀ ਵਿਚ ਮਿਲਣ ਵਾਲੀ ਸਗਨ ਸਕੀਮ ਦੇ ਜਾਰੀ ਕੀਤੀ ਗਈ ਹੈ । Byte ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਉਧਰ ਇਨ੍ਹਾਂ ਸਕੀਮ ਦਾ ਲਾਭ ਲੈਣ ਵਾਲੇ ਲਾਭ ਪਾਤਰੀ ਕਾਫੀ ਖੁਸ ਨਜਰ ਆਏ ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ Byte ਲਾਭਪਾਤਰੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement