Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

NEOS ਏਅਰਲਾਈਨਸ ਦੀ ਮੁੜ ਸ਼ੁਰੂਆਤ: ਅੰਮ੍ਰਿਤਸਰ ਤੋਂ ਵਿਦੇਸ਼ਾਂ ਲਈ ਰਾਹਤ!

BHARAT SHARMA
Jun 28, 2025 10:06:49
Amritsar, Punjab
ਭਾਰਤ ਪਾਕਿਸਤਾਨ ਦੀ ਜੰਗ ਦੇ ਵਿੱਚ ਬੰਦ ਹੋਈ NEOS ਏਅਰਲਾਈਨਸ , ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਤੋਂ 2 ਜੁਲਾਈ ਤੋਂ ਫੇਰ ਤੋਂ ਹੋਵੇਗੀ ਸ਼ੁਰੂ। ਪੂਰੇ ਪੰਜਾਬ ਵਾਸੀਆਂ ਦੇ ਲਈ ਰਾਹਤ ਦੀ ਖਬਰ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਤੋਂ ਮਿਲਾਨ ਟੋਰੋਂਟੋ ਨਿਊਯੋਰਕ ਜਾਣ ਵਾਲਿਆਂ ਯਾਤਰੀਆਂ ਦੇ ਲਈ ਰਾਹਤ ਵਾਲੀ ਖਬਰ ਹਫਤੇ ਦੇ ਦੋ ਵਾਰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ Neos ਏਅਰਲਾਇਨਜ ਦੀ ਫਲਾਈਟ ਹੋਵੇਗੀ ਰਵਾਨਾ। ਪਹਿਲਗਾਮ ਵਿਖੇ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੰਗ ਲੱਗ ਗਈ ਸੀ ਜਿਸ ਕਾਰਨ ਕਾਫੀ ਏਅਰਲਾਇਨਸ ਪ੍ਰਭਾਵਿਤ ਹੋਇਆ ਸਨ, ਜਿਹਦੇ ਵਿੱਚ NEOS ਏਅਰਲਾਇਸ ਵੀ ਇੱਕ ਸੀ, 6 ਮਈ ਤੋਂ NEOS ਏਅਰਲਾਈਨਸ ਬੰਦ ਪਈ ਸੀ, ਜੋ ਕਿ 2 ਜੁਲਾਈ ਤੋਂ ਮੁੜ ਤੋਂ ਹੋ ਰਹੀ ਹੈ ਸ਼ੁਰੂ, ਪੰਜਾਬ ਅਸੀਂ ਵੱਡੀ ਤਾਦਾਦ ਤੇ ਇਸ ਏਅਰਲਾਈਨਸ ਦੇ ਰਾਹੀ ਵਿਦੇਸ਼ਾਂ ਵੱਲ ਰੁੱਖ ਕਰਦੇ ਸਨ, ਪਰ ਏਅਰਲਾਈਨਜ ਬੰਦ ਹੋਣ ਦੇ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।, ਪਰ 2 ਜੁਲਾਈ ਤੋਂ ਮੁੜ ਤੋਂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ NEOS ਏਅਰਲਾਈਨ ਸ਼ੁਰੂ ਹੋਣ ਜਾ ਰਹੀ ਹੈ। Neos ਏਅਰਲਾਈਨ ਦੇ ਅੰਮ੍ਰਿਤਸਰ ਦੇ ਏਅਰਪੋਰਟ ਮੈਨੇਜਰ ਅਮਿਤ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਲੱਗੀ ਜੰਗ ਦੇ ਕਾਰਨ 6 ਮਈ ਤੋਂ NEOS airlines ਦੀ ਸਾਰੀਆਂ ਹਵਾਈ ਉਡਾਨਾਂ ਅੰਮ੍ਰਿਤਸਰ ਅੰਤਰਰਾਸ਼ਟਰੀ ਏਰਪੋਰਟ ਤੋਂ ਬੰਦ ਕਰ ਦਿੱਤੀ ਗਈ ਸੀ, ਪਰ ਹੁਣ ਹਾਲਾਤ ਸਮਾਨੇ ਹੋਣ ਦੇ ਕਾਰਨ ਮੁੜ ਤੋਂ ਦੋ ਜੁਲਾਈ ਤੋਂ ਉੜਾਨਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਹਫਤੇ ਦੇ ਵਿੱਚ ਦੋ ਵਾਰ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਤੋਂ ਉੜਾਨਾਂ ਭਰਿਆ ਜਾਣਗੀਆਂ, ਵੀਰਵਾਰ ਅਤੇ ਸ਼ੁਕਰਵਾਰ ਨੂੰ ਅੰਮ੍ਰਿਤਸਰ ਤੋਂ ਮਿਲਾਨ ਦੇ ਲਈ ਉਡਾਣ ਭਰੀ ਜਾਵੇਗੀ, ਉਹਨਾਂ ਨੇ ਕਿਹਾ ਕਿ ਹਵਾਈ ਜਹਾਜ 359 ਸੀਟਰ ਹੈ, ਅਤੇ ਉੜਾਨ ਦੇ ਵਿੱਚ ਵਾਈਫਾਈ ਉਪਲਬਧ ਰਵੇਗਾ ਯਾਤਰੀਆਂ ਦੇ ਲਈ, ਉਹਨਾਂ ਨੇ ਕਿਹਾ ਕਿ ਬੁਕਿੰਗ ਸ਼ੁਰੂ ਹੋ ਚੁੱਕੀ ਹੋਈ ਹੈ, ਪੰਜਾਬ ਵਾਸੀ ਮੁੜ ਤੋਂ ਇਸ NEOS ਏਅਰਲਾਇਸ ਦਾ ਆਨੰਦ ਮਾਨ ਸਕਣਗੇ, ਬਾਈਟ.... ਅਮਿਤ ਸ਼ਰਮਾ ਅੰਮ੍ਰਿਤਸਰ ਏਅਰਪੋਰਟ ਮੈਨੇਜਰ NEOS AIRLINES
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement