Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana142026

ਜਗਰਾਓਂ ਪੁਲਿਸ ਨੇ ਗ੍ਰੰਥੀ ਸਿੰਘ ਤੋਂ 2.5 ਕਿਲੋ ਹੈਰੋਇਨ ਬਰਾਮਦ ਕੀਤੀ!

Rajneesh Bansal
Jun 28, 2025 14:34:18
Jagraon, Punjab
ਐਂਕਰ --- ਜਗਰਾਓਂ ਪੁਲਿਸ ਨੇ ਬਾਰਡਰ ਪਾਰ ਤੋ ਹੈਰੋਇਨ ਲਿਆ ਕੇ ਜਗਰਾਓਂ ਇਲਾਕੇ ਵਿਚ ਵੇਚਣ ਵਾਲੇ ਇੱਕ ਗ੍ਰੰਥੀ ਸਿੰਘ ਨੂੰ ਕਾਬੂ ਕਰਕੇ ਉਸਦੇ ਕੋਲੋ ਢਾਈ ਕਿਲੋ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ CIA ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਇਹ ਗ੍ਰੰਥੀ ਸਿੰਘ ਜਿਲੇ ਗੁਰਦਾਸਪੁਰ ਦੇ ਵਡਾਲਾ ਇਲਾਕੇ ਦੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦਾ ਸੀ ਤੇ ਇਸਦੇ ਉੱਪਰ 2020 ਵਿੱਚ ਵੀ ਗੁਰਦੁਆਰਾ ਸਾਹਿਬ ਦੇ ਕਮਰਿਆਂ ਵਿਚ ਹੈਰੋਇਨ ਵੇਚਣ ਵਾਲਿਆਂ ਨੂੰ ਰੁਕਣ ਲਈ ਥਾਂ ਦੇਣ ਦਾ ਮਾਮਲਾ ਦਰਜ ਹੋਣ ਕਰਕੇ ਜੇਲ ਜਾਣਾ ਪਿਆ ਸੀ ਤੇ ਉਥੇ ਇਸਦੇ ਲਿੰਕ ਬਾਰਡਰ ਪਾਰ ਹੈਰੋਇਨ ਵੇਚਣ ਵਾਲਿਆਂ ਨਾਲ ਬਣ ਗਏ ਤੇ ਇਹ ਹੈਰੋਇਨ ਵੇਚਣ ਦਾ ਕੰਮ ਕਰਨ ਲੱਗ ਪਿਆ। ਓਨਾਂ ਇਹ ਵੀ ਦਸਿਆ ਕਿ 16 ਜੁਲਾਈ ਨੂੰ ਇਸਦਾ ਵਿਆਹ ਹੋਣਾ ਸੀ ਤੇ ਆਪਣਾ ਵਿਆਹ ਸ਼ਾਨੋ ਸ਼ੌਕਤ ਨਾਲ ਕਰਨ ਲਈ ਇਹ ਹੁਣ ਵੱਡੀ ਮਾਤਰਾ ਵਿਚ ਹੈਰੋਇਨ ਲਿਆ ਕੇ ਵੇਚਣ ਲੱਗ ਪਿਆ ਸੀ। ਇਸਦੇ ਨਾਲ ਹੀ ਹੁਣ ਇਸਦਾ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਰਿਮਾਂਡ ਦੌਰਾਨ ਇਸਦੇ ਕੋਲੋ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਬਾਈਟ --CIA ਇੰਚਾਰਜ ਅੰਮ੍ਰਿਤਪਾਲ ਸਿੰਘ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement