Back
ਜਲੰਧਰ: ਕਿਡਨੈਪਿੰਗ ਦਾ ਕਾਲਾ ਕਾਰਨ, ਪੁਲਿਸ ਨੇ ਗ੍ਰਿਫਤਾਰ ਕੀਤੇ ਦੋ ਦੋਸ਼ੀ!
Jalandhar, Punjab
Jalandhar
ਵਿਅਕਤੀ ਨੂੰ ਕਿਡਨੈਪ ਕਰਕੇ ਪਤਨੀ ਤੋਂ 20 ਹਜਾਰ ਦੀ ਫਿਰੋਤੀ ਮੰਗਣ ਵਾਲੇ ਦੋ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਜਲੰਧਰ ਦੇਹਾਤ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਲੋਕਾਂ ਨੂੰ ਗਲਤ ਕੰਮ ਕਰਨ ਦਾ ਕਹਿ ਕੇ ਝਾਂਸੇ ਚ ਲੈਕੇ ਫਿਰ ਘਰ ਚ ਬੰਧਕ ਬਣਾ ਕਰ ਓਹਨਾ ਦੇ ਪਰਿਵਾਰ ਕੋਲੋਂ ਪੈਸੇ ਦੀ ਮੰਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਦੇ ਪ੍ਰਭਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ 27 ਜੂਨ ਨੂੰ ਕਮਲਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਚਾਹੜ ਥਾਣਾ ਲਾਡੋਵਾਲ ਜਿਲਾ ਲੁਧਿਆਣਾ ਨੇ 112 ਤੇ ਕਾਲ ਕਰਕੇ ਦੱਸਿਆ ਕਿ ਉਸਦੇ ਪਤੀ ਨੂੰ ਕੁਝ ਬੰਦਿਆ ਨੇ ਕਿਡਨੈਪ ਕਰ ਲਿਆ ਹੈ ਤੇ ਉਸ ਪਾਸੋ 20,000/- ਰੁਪਏ ਦੀ ਮੰਗ ਕਰ ਰਹੇ ਹਨ।ਜਿਸਤੇ ਥਾਣਾ ਫਿਲੋਰ ਦੀ ਪੁਲਿਸ ਐਸ ਆਈ ਗੋਵਿੰਦਰ ਸਿੰਘ ਸਮੇਤ ਏ ਐਸ ਆਈ ਪਰਮਜੀਤ ਸਿੰਘ ਅਤੇ ਹੋਰ ਕਰਮਚਾਰੀਆ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਦੇ ਮੋਬਾਇਲ ਨੰਬਰ ਦੀ ਲੋਕੇਸ਼ਨ ਹਾਸਲ ਕਰਕੇ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਅਤੇ ਅਗਵਾਕਾਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਤਪੁਰ ਪੰਜਵੇਰਾ ਅਤੇ ਕਮਲੇਮ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤੇਹਿੰਗ ਨੂੰ ਕਾਬੂ ਕੀਤਾ। ਜੋ ਹਲਾਤ ਇਸ ਪ੍ਰਕਾਰ ਪਾਏ ਗਏ ਕਿ ਮਨਦੀਪ ਸਿੰਘ, ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਪੁੱਤਰ ਸੁਦਾਗਰ ਸਿੰਘ ਵਾਸੀ ਜਗਤਪੁਰਾ ਅਤੇ ਕਿਰਨਜੀਤ ਕੌਰ ਪਤਨੀ ਮੰਗਾ ਵਾਸੀ ਜਗਤਪੁਰਾ ਨੇ ਇੱਕ ਗਿਰੋਹ ਬਣਾਇਆ ਹੈ।ਜੋ ਕਿਰਨਜੀਤ ਕੌਰ ਭੋਲੇ ਭਾਲੇ ਲੋਕਾ ਨੂੰ ਫੋਨ ਕਰਕੇ ਆਪਣੇ ਘਰ ਗਲਤ ਕੰਮ ਕਰਨ ਲਈ ਬੁਲਾਉਂਦੀ ਹੈ ਜਦੋ ਕੋਈ ਕਿਰਨਜੀਤ ਕੌਰ ਦੇ ਘਰ ਆ ਕੇ ਉਸ ਨਾਲ ਰਿਲੇਸ਼ਨ ਬਣਾਉਂਦਾ ਹੈ ਤਾਂ ਉਸ ਵਕਤ ਮਨਦੀਪ ਸਿੰਘ, ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਮੌਕਾ ਪਰ ਪਹੁੰਚ ਜਾਂਦੇ ਹਨ। ਉਸ ਵਿਅਕਤੀ ਨੂੰ ਅਗਵਾ ਕਰਕੇ ਪੈਸਿਆ ਦੀ ਮੰਗ ਕਰਦੇ ਹਨ। ਜੋ ਮਿਤੀ 27 ਜੂਨ ਨੂੰ ਉਕਤ ਵਿਅਕਤੀਆ ਨੇ ਤੇਜਾ ਸਿੰਘ ਨੂੰ ਅਗਵਾ ਕਰਕੇ ਵੱਖ-ਵੱਖ ਮੋਟਰਸਾਈਕਲਾ ਪਰ ਪਹਿਲਾਂ ਪਿੰਡ ਝੰਡੀਪੀਰ ਨਜਦੀਕ ਦਰਿਆ ਲੈ ਕੇ ਗਏ। ਉਸ ਤੋਂ ਬਾਅਦ ਰਾਤ ਦੇ ਸਮੇਂ ਉਸ ਨੂੰ ਕਿਰਨਜੀਤ ਕੌਰ ਦੇ ਨਵੇਂ ਬਣ ਰਹੇ ਮਕਾਨ ਵਿੱਚ ਬੰਦੀ ਬਣਾਇਆ ਸੀ। ਜੋ ਥਾਣਾ ਫਿਲੌਰ ਦੀ ਪੁਲਿਸ ਵੱਲੋ ਮੁਸਤੈਦੀ ਨਾਲ ਕਾਰਵਾਈ ਕਰਦੇ ਕਿਰਨਜੀਤ ਕੌਰ ਦੇ ਘਰੋਂ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਅਤੇ ਅਗਵਾਕਾਰਾ ਨੂੰ ਕਾਬੂ ਕੀਤਾ। ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਨਰਿੰਦਰ ਕੁਮਾਰ ਪੁੱਤਰ ਸੁਦਾਗਰ ਸਿੰਘ ਵਾਸੀ ਜਗਤਪੁਰਾ ਅਤੇ ਕਿਰਨਜੀਤ ਕੋਰ ਪਤਨੀ ਮੰਗਾ ਵਾਸੀ ਜਗਤਪੁਰਾ ਥਾਣਾ ਫਿਲੋਰ ਜਿਲਾ ਜਲੰਧਰ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਾਈਟ : ਡੀਐਸਪੀ ਸੰਜੀਵ ਕੁਮਾਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement