Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

ਡਾਕਟਰ ਚੀਮਾ ਨੇ ਪੰਜਾਬ ਸਰਕਾਰ 'ਤੇ ਚੁੱਕਿਆ ਵੱਡਾ ਆਰੋਪ!

BIMAL KUMAR
Jun 28, 2025 13:00:40
Anandpur Sahib, Punjab
Story Assigned By Desk  Reporter - Bimal Sharma  Location - Shri Anandpur Sahib  File Folder - 2806ZP_APS_DALJEET_R Anchor: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ ਤੋਂ ਬਾਅਦ ਡਾਕਟਰ ਦਿਲਜੀਤ ਸਿੰਘ ਚੀਮਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਤੇ ਕੋਰ ਕਮੇਟੀ ਦਾ ਮੈਂਬਰ ਲਗਾਇਆ ਗਿਆ। ਪਾਰਟੀ ਵੱਲੋਂ ਦਿੱਤੀ ਇਸ ਵੱਡੀ ਜਿੰਮੇਵਾਰੀ ਤੋਂ ਬਾਅਦ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਆਪਣੇ ਸਮਰਥਕਾਂ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਏ। ਬੀਤੇ ਦਿਨੀ ਬਿਕਰਮਜੀਤ ਸਿੰਘ ਮਜੀਠੀਆ ਤੇ ਦਰਜ ਕੀਤੇ ਗਏ ਪਰਚੇ ਬਾਰੇ ਬੋਲਦਿਆਂ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੇ ਪੋਲੀਟੀਕਲ ਵੈਡੇਟੇ ਦੇ ਤਹਿਤ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਜਨਤਾ ਵਿੱਚ ਇਸ ਨੂੰ ਡਰੱਗ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ। ਵਿਜੇ ਸਿੰਘਲਾ ਨੂੰ ਕਲੀਨ ਚਿੱਟ ਮਿਲਣ ਤੇ ਬੋਲਦੇ ਹੋਏ ਕਿਹਾ ਕਿ ਮੁੱਖ ਮੰਤਰੀ ਖੁਦ ਮੌਕੇ ਦੇ ਗਵਾਹ ਬਣੇ ਸੀ ਕਿ ਮੇਰੇ ਕੋਲ ਸਾਰੇ ਸਬੂਤ ਹਨ ਕਿ ਇਹਨਾਂ ਨੇ ਰਿਸ਼ਵਤ ਲਈ ਹੈ ਮਗਰ ਅੱਜ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਕਿਉਂਕਿ 2027 ਦੇ ਚੋਣਾਂ ਨਜ਼ਦੀਕ ਆ ਗਈਆਂ ਹਨ VO1 --- ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਤੇ ਆਪਣੀਆਂ ਨਾਕਾਮੀਆਂ ਨੂੰ ਛਕਾਉਣ ਲਈ ਸੂਬਾ ਸਰਕਾਰ ਵੱਲੋਂ ਆਪਣੇ ਰਾਜਨੀਤਿਕ ਵਿਰੋਧੀਆਂ ਖਿਲਾਫ ਝੂਠੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ। ਡਾਕਟਰ ਚੀਮਾ ਨੇ ਕਿਹਾ ਕਿ ਪੂਰੇ ਸਿਸਟਮ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਕਿਉਂਕਿ ਅਜੇ ਵਿਜੀਲੈਂਸ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਤਲਾਸ਼ੀ ਚੱਲ ਰਹੀ ਸੀ ਤੇ ਉਸੇ ਦੌਰਾਨ ਉਨ੍ਹਾਂ ਸਰਕਾਰ ਦੇ ਮੰਤਰੀ ਇਸ ਮੁੱਦੇ ਨੂੰ ਹੋਰ ਰੰਗਤ ਦੇਣ ਵਿੱਚ ਲੱਗੇ ਹੋਏ ਸਨ।। ਕਿਹਾ ਕਿ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਮੰਤਰੀਆਂ ਨੂੰ ਇਹ ਜਾਣਕਾਰੀ ਕੌਣ ਦੇ ਰਿਹਾ ਸੀ। ਉਹਨਾਂ ਕਿਹਾ ਕਿ ਹੁਣ ਰਿਟਾਇਰ ਅਫਸਰਾਂ ਨੂੰ ਵਿੱਚ ਜਾਣ ਬੁਝ ਕੇ ਘੜੀਸਿਆ ਜਾ ਰਿਹਾ ਤਾਂ ਜੋ ਇਸ ਮਾਮਲੇ ਨੂੰ ਹੋਰ ਪੇਚੀਦਾ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਡਾਕਟਰ ਚੀਮਾ ਨੇ ਕਿਹਾ ਕਿ ਇਸ ਵਾਰ ਇੱਕ ਚੀਜ਼ ਚ ਫਰਕ ਹੈ ਕਿ ਆਮ ਆਦਮੀ ਪਾਰਟੀ ਤੇ ਸਰਕਾਰ ਦੇ ਮੰਤਰੀਆਂ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਨਹੀਂ ਲਿਆ ਜਾ ਰਿਹਾ ਕਿਉਂਕਿ ਪਿਛਲੀ ਵਾਰ ਜਦੋਂ ਇਹ ਵਾਰ-ਵਾਰ ਨਾਮ ਲੈ ਕੇ ਝੂਠੇ ਇਲਜ਼ਾਮ ਲਾ ਰਹੇ ਸਨ ਤਾਂ ਅਦਾਲਤ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਲਿਖਤੀ ਰੂਪ ਚ ਮਾਫੀ ਮੰਗਣੀ ਪਈ ਸੀ। VO2 ---  ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਾਰੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੂਬੇ ਅੰਦਰ ਸੁਰੱਖਿਤ ਨਹੀਂ ਮੰਨ ਰਹੇ, ਪਰ ਦੂਜੇ ਪਾਸੇ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ ਤੇ ਸਰਕਾਰ ਕੇਵਲ ਆਪਣੇ ਵਿਰੋਧੀਆਂ ਨਾਲ ਕਿੜਾ ਕੱਢਣ ਵਿੱਚ ਲੱਗੀ ਹੋਈ ਹੈ।  VO3 --- ਮਾਈਨਿੰਗ ਦੇ ਮੁੱਦੇ ਤੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਸਰਕਾਰ ਵੱਡੇ ਵੱਡੇ ਦਾਵੇ ਕਰਦੀ ਸੀ ਕਿ ਮਾਈਨਿੰਗ ਵਿੱਚੋਂ ਸਰਕਾਰੀ ਖਜ਼ਾਨੇ ਵਿੱਚ ਹਜ਼ਾਰਾਂ ਕਰੋੜ ਰੁਪਏ ਆਉਣਗੇ ਪਰੰਤੂ ਹੁਣ ਉਹ ਪੈਸੇ ਕਿੱਥੇ ਜਾ ਰਹੇ ਨੇ ਸਰਕਾਰ ਦੇ ਖਜ਼ਾਨੇ ਵਿੱਚ ਜਾ ਰਹੇ ਨੇ ਕਿ ਮੰਤਰੀਆਂ ਦੀਆਂ ਜੇਬਾਂ ਵਿੱਚ ਜਾ ਰਹੇ ਨੇ ਇਸ ਬਾਰੇ ਲੋਕਾਂ ਨੂੰ ਜਰੂਰ ਦੱਸਿਆ ਜਾਣਾ ਚਾਹੀਦਾ  VO4 --- ਇੱਕ ਹੋਰ ਅਹਿਮ ਮੁੱਦੇ ਤੇ ਗੱਲ ਕਰਦੇ ਆਂ ਡਾਕਟਰ ਚੀਮਾ ਨੇ ਕਿਹਾ ਕਿ ਅਕਾਲ ਤਖਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਵਾਰ-ਵਾਰ ਸਿਧਾਂਤਾਂ ਦਾ ਰੌਲਾ ਪਾਇਆ ਜਾ ਰਿਹਾ ਸੀ ਪ੍ਰੰਤੂ ਹੁਣ ਇਹ ਕਮੇਟੀ ਭਾਈ ਤਰਸੇਮ ਸਿੰਘ ਜਿਹੜੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨਾਲ ਸੰਬੰਧਿਤ ਹਨ ਤੇ ਇਸ ਪੰਜ ਮੈਂਬਰੀ ਕਮੇਟੀ ਵੱਲੋਂ ਉਹਨਾਂ ਨਾਲ ਮੀਟਿੰਗ ਕੀਤੀ ਗਈ। ਚੀਮਾ ਸਾਹਿਬ ਨੇ ਕਿਹਾ ਕਿ ਹੁਣ ਪੰਜ ਮੈਂਬਰੀ ਕਮੇਟੀ ਨੂੰ ਲੱਗਦਾ ਭੁੱਲ ਗਿਆ ਹੈ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਇੱਕ ਰਾਜਨੀਤਿਕ ਜਥੇਬੰਦੀ ਹੈ ਤੇ ਉਹਨਾਂ ਵੱਲੋਂ ਆਪਣੀ ਭਰਤੀ ਆਪ ਕੀਤੀ ਗਈ ਹੈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਭਰਤੀ ਕੀਤੀ ਗਈ ਹੈ ਤੇ ਹੁਣ ਪੰਜ ਮੈਂਬਰੀ ਕਮੇਟੀ ਦੇ ਸਿਧਾਂਤ ਕਿੱਥੇ ਗਏ। ਉਹਨਾਂ ਕਿਹਾ ਕਿ ਇੱਕ ਅਜੰਡੇ ਤਹਿਤ ਪੰਜ ਮੈਂਬਰੀ ਕਮੇਟੀ ਕੰਮ ਕਰ ਰਹੀ ਹੈ ਤੇ ਜੇਕਰ ਅਕਾਲੀ ਦਲ ਨੂੰ ਗਲਤ ਕਹਿੰਦੇ ਸੀ ਫਿਰ ਹੁਣ ਵਾਰਸ ਪੰਜਾਬ ਬਾਰੇ ਤੁਹਾਡਾ ਸਟੈਂਡ ਅਲੱਗ ਕਿਉਂ ਹੈ। ਕਿਹਾ ਕਿ ਤੁਹਾਡੇ ਕੇਵਲ ਡਿਊਟੀ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਦੀ ਲਗਾਈ ਗਈ ਸੀ Byte - Daljit Singh Cheema
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement