Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

ਹਿਮਾਚਲ 'ਚ ਭਾਰੀ ਬਾਰਿਸ਼: ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਿਆ!

BIMAL KUMAR
Jul 03, 2025 11:39:04
Anandpur Sahib, Punjab
Story Assigned By Desk  Reporter - Bimal Sharma  Location - Shri Anandpur Sahib  File Folder - 0307ZP_APS_INSPECTION_R Anchor --- ਹਿਮਾਚਲ ਦੇ ਉੱਪਰੀ ਖੇਤਰਾਂ ਚ ਪਈ ਬਾਰਿਸ਼ ਨਾਲ ਸਵਾਂ ਨਦੀ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆਇਆ ਤੇ ਇਹ ਪਾਣੀ ਸਮਾਨ ਨਦੀ ਦੇ ਰਸਤੇ ਸਤਲੁਜ ਦਰਿਆ ਵਿੱਚ ਮਿਲਦਾ ਹੈ । ਇਸਦੇ ਨਾਲ ਹੀ ਨੰਗਲ ਡੈਮ ਤੋਂ ਸਤਲੁਜ ਦਰਿਆ ਵਿਚ ਬੀਬੀਐਂਮਬੀ ਵੱਲੋ 2500 ਕਿਉਸਿਕ ਪਾਣੀ ਛੱਡਿਆ ਗਿਆ ਜਿਸ ਨਾਲ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਗੌਰਤਲਬ ਹੈ ਜਦੋਂ ਸਤਲੁਜ ਵਿੱਚ ਸਵਾਂ ਤੇ ਨੰਗਲ ਡੈਮ ਤੋਂ ਛੱਡਿਆ ਪਾਣੀ ਹੁੰਦਾ ਹੈ ਇਕੱਠਾ ਤਾਂ ਸਤਲੁਜ ਵਿੱਚ ਹੜ੍ਹ ਵਰਗੇ ਹਲਾਤ ਬਣਦੇ ਹਨ। ਬੇਸ਼ੱਕ ਸਤਲੁਜ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਮਗਰ ਕਿਸੇ ਨੂੰ ਘਬਰਾਉਣ ਦੀ ਜਰੂਰਤ ਨਹੀਂ ਇਸ ਪਾਣੀ ਨਾਲ ਆਲੇ ਦੁਆਲੇ ਦੇ ਪਿੰਡਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ । ਅੱਜ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਵੀ ਹੜ੍ਹ ਸੰਭਾਵਿਤ ਖੇਤਰਾਂ ਦਾ ਵੀ ਦੌਰਾ ਕੀਤਾ ਗਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ । ਭਾਖੜਾ ਡੈਮ ਅੱਜ ਦਾ ਪਾਣੀ ਦਾ ਲੈਵਲ ਹੈ । ਭਾਖੜੇ ਵਿੱਚ ਪਾਣੀ ਦਾ ਪੱਧਰ ਹਾਲੇ ਖਤਰੇ ਦੇ ਨਿਸ਼ਾਨ ਤੋਂ ਲਗਭਗ 100 ਫੁੱਟ ਘੱਟ ਹੈ । ਭਾਖੜਾ ਡੈਮ ਵਿੱਚ ਪਾਣੀ 1680 ਤੋਂ 82 ਫੁੱਟ ਤੱਕ ਸਾਂਭਿਆ ਜਾ ਸਕਦਾ ਹੈ।  VO1 --- ਆਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1580.95 ਫੁੱਟ ਤੱਕ ਪਹੁੰਚ ਗਿਆਹੈ ਤੇ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੇ ਵਿੱਚ ਪਾਣੀ ਦੀ ਆਮਦ 46587 ਕੀਊਸਿਕ ਹੈ ਤੇ ਭਾਖੜਾ ਡੈਮ ਤੋਂ ਨੰਗਲ ਡੈਮ ਦੇ ਵਿੱਚ 23282 ਕੀਊਸਿਕ ਪਾਣੀ ਛੱਡਿਆ ਜਾ ਰਿਹਾ ਤੇ ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਦੇ ਵਿੱਚ 12350 ਕੀਊਸਿਕ ਤੇ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਵਿੱਚ 10150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਸਤਲੁਜ ਦਰਿਆ ਦੀ ਗੱਲ ਕਰ ਲਈ ਜਾਵੇ ਤਾਂ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਜਿੱਥੇ ਪਹਿਲਾਂ 650 ਕੀਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਉੱਥੇ ਅੱਜ ਵੱਖ-ਵੱਖ ਪੜਾਵਾਂ ਦੇ ਵਿੱਚ 2500 ਕੀਊਸਿਕ ਪਾਣੀ ਛੱਡਿਆ ਜਾ ਰਿਹਾ ਹੈ । ਬਾਈਟ - ਡਿਪਟੀ ਕਮਿਸ਼ਨਰ ਰੂਪਨਗਰ  ਸਥਾਨਕ ਵਾਸੀ  ਵਾਕ ਥਰੂ ਬਿਮਲ  
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement