Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib140407

ਸਾਬਕਾ ਮੰਤਰੀ ਮਜੀਠੀਆ 'ਤੇ ਰਾਜਸੀ ਬਦਲਾਖੋਰੀ ਦੇ ਚਾਰਜ, ਸਰਕਾਰ ਦੀ ਵਿਰੋਧੀ ਰਵਾਇਤ!

Jagmeet Singh
Jun 29, 2025 11:39:11
Fatehgarh Sahib, Punjab
Anchor :- ਸਰਕਾਰ ਵੱਲੋਂ ਰਾਜਸੀ ਬਦਲਾਖੋਰੀ ਦੇ ਤਹਿਤ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਤੇ ਰਾਜਸੀ ਬਦਲਾਖੋਰੀ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਜੇਕਰ ਕੋਈ ਸੱਚਾਈ ਸੀ ਤਾਂ ਸਰਕਾਰ ਨੂੰ ਬਣਿਆ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਹਿਲਾਂ ਸਰਕਾਰੀ ਧਿਰ ਵੱਲੋਂ ਕਿਉਂ ਨਹੀਂ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਇਸ ਕਹਿਣਾ ਸੀ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ,ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਮਸ਼ੀਨਰੀਆਂ ਸਰਕਾਰੀ ਏਜੰਸੀਆਂ ਕਿਸੇ ਸਿਆਸੀ ਵਿਰੋਧੀਆ ਲਈ ਨਹੀਂ ਵਰਤੀਆਂ ਜਾਣੀਆਂ ਚਾਹੀਦੀਆਂ ਤੇ ਇਹ ਰਿਵਾਇਤ ਸਰਕਾਰ ਵੱਲੋਂ ਗਲਤ ਪਾਈ ਗਈ ਹੈ ਤੇ ਅਜਿਹੇ ਬੀਜੇ ਹੋਏ ਕੰਡੇ ਫਿਰ ਮੁੜ ਕੇ ਆਪ ਚੁਗਣੇ ਪੈਂਦੇ ਹਨ,ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਪੰਜ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤੇ ਜਾਣ ਦੇ ਮਾਮਲੇ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੋਲਦਿਆਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਸੱਲਚ ਬੋਲਣ ਦੀ ਸਜ਼ਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੋ ਇਸ ਸਰਕਾਰ ਵਿੱਚ ਨੇਕ ਸਲਾਹ ਦਿੰਦਾ ਹੈ ਜਾ ਰੋਕ ਟੋਕ ਕਰਦਾ ਹੈ ਉਸਨੂੰ ਪਾਰਟੀ ਵੱਲੋਂ ਅਜਿਹੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਕਿਸੇ ਸਮੇਂ ਕੁਮਰ ਵਿਜੇ ਪ੍ਰਤਾਪ ਨੂੰ ਗ੍ਰਹਿ ਮੰਤਰੀ ਤੱਕ ਬਣਾਉਣ ਦੇ ਝੂਠੇ ਝਾਂਸੇ ਦਿੱਤੇ ਗਏ ਸਨ ਬਾਅਦ ਵਿੱਚ ਜੋ ਉਨਾਂ ਨਾਲ ਵਿਵਹਾਰ ਹੁੰਦਾ ਰਿਹਾ ਉਹ ਸਭ ਦੇ ਸਾਹਮਣੇ ਹੈ ਤੇ ਅੱਜ ਉਸ ਨੂੰ ਸੱਚ ਬੋਲਣ ਦਾ ਨਤੀਜਾ ਭੁਗਤਣਾ ਪਿਆ ਹੈ। ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀਆਂ ਤੇ ਮਾਮਲੇ ਤੇ ਸਖਤ ਕਾਨੂੰਨ ਬਣਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦੇਰ ਆਏ ਦਰੁਸਤ ਆਏ ਦੇ ਤਹਿਤ ਕਾਫੀ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਧਰਮ ਗ੍ਰੰਥਾਂ ਦੀਆਂ ਹੁੰਦੀਆਂ ਆ ਰਹੀਆਂ ਬੇਅਦਬੀਆਂ ਦੇ ਦੋਸ਼ੀ ਸਖਤ ਕਾਨੂੰਨ ਨਾ ਹੋਣ ਕਾਰਨ ਬਚਦੇ ਰਹੇ ਹਨ ਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਰਹੀ ਹੈ।  Byte :- ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਸੰਸਦ ਮੈਂਬਰ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement