Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140001

ਕਿਸਾਨਾਂ ਨੇ ਲੈਂਡ ਪੂਲਿੰਗ ਪਾਲਿਸੀ ਦਾ ਕੀਤਾ ਵਿਰੋਧ, ਸਰਕਾਰ ਨੂੰ ਦਿੱਤੀ ਚੇਤਾਵਨੀ!

TEJINDER SINGH
Jun 29, 2025 10:01:16
Rupnagar, Punjab
ਰੋਪੜ- ਪੰਜਾਬ ਸਰਕਾਰ ਭਾਂਵੇ ਕਿ ਲੈਂਡ ਪੂਲਿੰਗ ਪਾਲਿਸੀ ਲਾਗੂ ਕਰਕੇ ਆਪਣੀ ਪਿੱਠ ਥਪ ਥਪਾ ਰਹੀ ਹੈ ਪਰ ਸੂਬੇ ਦੇ ਕਿਸਾਨ ਇਸ ਪਾਲਿਸੀ ਦਾ ਡਟਵਾਂ ਵਿਰੋਧ ਕਰ ਰਹੇ ਹਨ।ਰੋਪੜ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਅਧੀਨ ਆਏ ਪਿੰਡਾਂ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ।ਇਨਾ ਪਿੰਡਾਂ ਦੇ ਕਿਸਾਨਾਂ ਨੇ ਇਕੱਠ ਕਰਕੇ ਜਿੱਥੇ ਕਿ ਕਿਸਾਨਾਂ ਨੂੰ ਇਸ ਪਾਲਿਸੀ ਦੇ ਨੁਕਸਾਨ ਤੋਂ ਜਾਗਰੂਕ ਕੀਤਾ ਉੱਥੇ ਹੀ ਇਸਦਾ ਵਿਰੋਧ ਦਰਜ ਕਰਵਾਉਣ ਲਈ ਸਰਕਾਰੀ ਤਰੀਕੇ ਬਾਰੇ ਵੀ ਦੱਸਿਆ।ਇੰਨਾਂ ਕਿਸਾਨਾ ਨੇ ਕਿਹਾ ਕਿ ਰੋਪੜ ਇਲਾਕੇ ਦੇ ਵਿੱਚ ਘੱਟ ਜ਼ਮੀਨਾਂ ਵਾਲੇ ਛੋਟੇ ਕਿਸਾਨ ਹਨ ਤੇ ਸਰਕਾਰ ਇੰਨਾਂ ਜ਼ਮੀਨਾਂ ਦਾ ਵੀ ਉਜਾੜਾ ਕਰਨ ਤੇ ਤੁਲੀ ਹੋਈ ਹੈ।ਉੱਨਾਂ ਕਿਹਾ ਕਿ ਕਿਸਾਨਾਂ ਨੂੰ ਬੇਰੁਜ਼ਗਾਰ ਕਰਕੇ ਉਸਾਰੀਆ ਜਾਣ ਵਾਲੀ ਕਲੋਨੀਆਂ ਵਿੱਚ ਸਾਨੂੰ ਪਲਾਟ ਨਹੀਂ ਚਾਹੀਦੇ ਹਨ।ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਕਿਸਾਨੀ ਵਿੱਚ ਵੱਡੀਆਂ ਸਮੱਸਿਆਵਾ ਹਨ ਤੇ ਹੁਣ ਸਰਕਾਰ ਇਹ ਪਾਲਿਸੀ ਲਿਆ ਕੇ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਨੂੰ ਤਬਾਹ ਕਰਨ ਦੇ ਲਈ ਲੱਗੀ ਹੋਈ ਹੈ ਤੇ ਸਾਨੂੰ ਆਪਣੀਆਂ ਏਕੜਾਂ ਚ ਜ਼ਮੀਨਾਂ ਪਿੱਛੇ ਗਜਾ ਵਿੱਚ ਪਲਾਂਟ ਨਹੀਂ ਚਾਹੀਦੇ।ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਆਪਣੀ ਇਸ ਪਾਲਿਸੀ ਤੋਂ ਪਿੱਛੇ ਨਾ ਹਟੀ ਤਾਂ ਦਿੱਲੀ ਵਾਲੇ ਕਿਸਾਨੀ ਅੰਦੋਲਨ ਦੀ ਤਰਜ ਤੇ ਇੱਥੇ ਵੀ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਬਾਈਟ-ਜਗਤਾਰ ਸਿੰਘ -ਕਿਸਾਨ ਬਲਵਿੰਦਰ ਕੁਮਾਰ -ਸਾਬਕਾ ਸਰਪੰਚ ਦੀਦਾਰ ਸਿੰਘ-ਕਿਸਾਨ ਕਰਨਵੀਰ ਸਿੰਘ -ਆਗੂ ਕਿਸਾਨ ਯੂਨੀਅਨ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement