Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਕਿਸਾਨਾਂ ਦਾ ਰੋਸ: ਸਿਰਫ ਖਾਨਾ ਪੂਰਤੀ ਨਾਲ ਨਹੀਂ ਹੋ ਸਕਦੀ ਸਫਾਈ!

Harmeet Singh Maan
Jun 28, 2025 10:34:04
Nabha, Punjab
ਨਾਭਾ ਬਲਾਕ ਦੇ ਸੈਂਕੜੇ ਪਿੰਡਾਂ ਦੇ ਵਿੱਚ ਦੀ ਲੰਘਦਾ ਹੋਇਆ ਰਜਵਾਹਾ ਕੋਟਲੀ ਦੀ ਸਫਾਈ ਖਾਨਾ ਪੂਰਤੀ ਵਜੋਂ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਰੋਸ ਪ੍ਰਗਟ ਕੀਤਾ ਹੈ ਕਿ ਸਿਰਫ ਤੇ ਸਿਰਫ ਖਾਨਾ ਪੂਰਤੀ ਕਰਕੇ ਇਹ ਸਫਾਈ ਹੋ ਰਹੀ ਹੈ ਬਿੱਲ ਪਾਏ ਜਾਣਗੇ ਇਹ ਸਫਾਈ ਸਹੀ ਢੰਗ ਨਾਲ ਨਹੀਂ ਹੋ ਰਹੀ, ਚੋਏ ਦੀ 17 ਫੁੱਟ ਚੜਾਈ ਹੈ ਸਫਾਈ ਸਿਰਫ ਤਿੰਨ ਫੁੱਟ ਹੋ ਰਹੀ ਹੈ ਕੰਢਿਆਂ ਤੇ ਹੀ ਵੇਲ ਨੂੰ ਕੱਢ ਕੇ ਰੱਖਿਆ ਜਾ ਰਿਹਾ ਹੈ ਕਿਸਾਨਾਂ ਨੇ ਕਿਹਾ 10 ਦਿਨ ਪਹਿਲਾਂ ਹੋਈ ਤੇਜ਼ ਬਰਸਾਤ ਦੇ ਨਾਲ ਸਾਡੀ ਝੋਨੇ ਦੀ ਫਸਲ ਮਰ ਚੁੱਕੀ ਸੀ ਦੁਬਾਰਾ ਲਗਾਉਣੀ ਪਈ, ਜੇ ਹੁਣ ਬਾਰਿਸ਼ ਆ ਗਈ ਝੋਨੇ ਦੀ ਫਸਲ ਮੁੜ ਮਰ ਜਾਵੇਗੀ ਹੁਣ ਮੁੜ ਕੇ ਨਹੀਂ ਲੱਗਣੀ, ਇਹ ਜੇ ਸੀਵੀ ਮਸ਼ੀਨ ਸਿਰਫ ਪੰਚਾਇਤ ਦੇ ਖਾਤੇ ਚੋਂ ਲਗਾਈ ਗਈ ਹੈ, ਜਦ ਕਿ ਇਹ ਕੰਮ ਡਰੇਨ ਵਿਭਾਗ ਦਾ ਹੁੰਦਾ ਹੈ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement